ਯਾਦਗਾਰੀ ਹੋ ਨਿੱਬੜਿਆ ਯੂਰੋ ਕਿਡਜ਼ ਤੇ ਡਰੀਮ ਬੈਰੀ ਕਾਨਵੈਂਟ ਸਕੂਲ ਦੋਰਾਹਾ ਦਾ ਸਾਲਾਨਾ ਖੇਡ ਦਿਵਸ
ਅਜੀਤ ਡੈਸਕ
25-02-2026
ਸਰਕਾਰ ਸੁਖਪਾਲ ਸਿੰਘ ਖਹਿਰਾ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ - ਬਲਵਿੰਦਰ ਬੰਬ,
ਸਮਰਾਲਾ, 24 ਫਰਵਰੀ (ਗੋਪਾਲ ਸੋਫਤ)-ਆਲ ਇੰਡੀਆ ਕਾਂਗਰਸ ਕਿਸਾਨ ਸੈਲ ਦੇ ਰਾਸ਼ਟਰੀ ਪ੍ਰਧਾਨ ਸਰਦਾਰ ਸੁਖਪਾਲ ਸਿੰਘ ਖਹਿਰਾ ਵਿਧਾਇਕ ਵਿਧਾਨ ਸਭਾ ਹਲਕਾ ਭੁਲੱਥ ਦੇ ਘਰ ਨੂੰ ਜਾ ਰਹੇ ਰਸਤੇ ਤੇ ਲੱਗੇ ਗੇਟ ਨੂੰ ਢਾਉਣ ਲਈ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਚਲਾਇਆ ਗਿਆ ਪੀਲਾ ਪੰਜਾ ਲੋਕਤੰਤਰ ਤਰੀਕੇ ਨਾਲ ਚੁਣੇ ਗਏ ਵਿਧਾਇਕ ਦੀ ਮਾਣ ਮਰਿਆਦਾ ਤੇ ਸੱਟ ਅਤੇ ਲੋਕਤੰਤਰ ਦੀ ਹੱਤਿਆ ਹੈ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਸ. ਸੀ. ਡਿਪਾਰਟਮੈਂਟ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਦੇ ਚੇਅਰਮੈਨ ਬਲਵਿੰਦਰ ਸਿੰਘ ਬੰਬ, ਕੈਪਟਨ ਸੁਖਰਾਜ ਸਿੰਘ ਸ਼ੇਰਗਿੱਲ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਿਸਾਨ ਸੈੱਲ ਖੰਨਾ, ਚੇਅਰਮੈਨ ਗੁਰਜੀਤ ਸਿੰਘ ਭੌਰਲਾ ਨੇ ਗੱਲਬਾਤ ਕਰਦਿਆਂ ਹੋਇਆਂ ਕੀਤਾ | ਉਨ੍ਹਾਂ ਕਿਹਾ ਕਿ ਇੱਕ ਗੇਟ ਨੂੰ ਢਾਉਣ ਲਈ ਸੈਂਕੜਿਆਂ ਦੀ ਤਾਦਾਦ ਵਿੱਚ ਪੁਲਿਸ ਬੱਲ ਬੁਲਾ ਕੇ ਸਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਉਪ ਚੇਅਰਮੈਨ ਬਿਕਰਮਜੀਤ ਸਿੰਘ ਅਕਾਲਗੜ੍ਹ, ਉਪ ਚੇਅਰਮੈਨ ਸੋਮਨਾਥ ਸਿਕੰਦਰਪੁਰ, ਉਪ ਚੇਅਰਮੈਨ ਪ੍ਰੀਤਮ ਸਿੰਘ ਖਾਨਪੁਰਮੰਡ, ਚੇਅਰਮੈਨ ਦੇਵਰਾਜ ਲੱਖੋਵਾਲ ਕਲਾ, ਹਰੀ ਸਿੰਘ ਖੱਟਰਾ, ਕਨਵੀਨਰ ਸਵਰਨਜੀਤ ਸਿੰਘ ਕੋਟਲਾ ਸਮਸ਼ਪੁਰ, ਅਵਤਾਰ ਸਿੰਘ ਰਪਾਲੋ, ਭੀਮ ਸਿੰਘ ਕੋਟ ਸੇਖੋ, ਦਲਵੀਰ ਸਿੰਘ ਕੋਟ ਸੇਖੋਂ, ਕੇਵਲ ਸਿੰਘ, ਮੇਜਰ ਸਿੰਘ ਆਦਿ ਹਾਜ਼ਰ ਸਨ |