ਖੰਨਾ, 2 ਮਾਰਚ (ਹਰਜਿੰਦਰ ਸਿੰਘ ਲਾਲ)- ਆਧਾਰ ਦ ਫਾਊਾਡੇਸ਼ਨ ਖੰਨਾ ਦੀ ਇੱਕ ਵਿਸ਼ੇਸ਼ ਮੀਟਿੰਗ ਸੰਸਥਾ ਦੇ ਦਫ਼ਤਰ ਵਿਖੇ ਚੇਅਰਮੈਨ ਪੁਸ਼ਕਰਰਾਜ ਸਿੰਘ ਅਤੇ ਪ੍ਰਧਾਨ ਮਹਿੰਦਰ ਅਰੋੜਾ ਦੀ ਪ੍ਰਧਾਨਗੀ ਹੇਠ ਹੋਈ | ਮੈਂਬਰਾਂ ਨੇ ਸੰਸਥਾ ਦੇ ਮੁੱਖ ਸਮਾਗਮ, ਮਹਿਲਾ ਦਿਵਸ ਬਾਰੇ ਚਰਚਾ ਕੀਤੀ | ਹੋਰ ਵੇਰਵੇ ਦਿੰਦੇ ਹੋਏ, ਮਹਿੰਦਰ ਅਰੋੜਾ ਨੇ ਦੱਸਿਆ ਕਿ, ਹਰ ਸਾਲ ਦੀ ਤਰ੍ਹਾਂ ਸੰਸਥਾ 7 ਮਾਰਚ ਨੂੰ ਏ ਐਸ ਕਾਲਜ ਫ਼ਾਰ ਵੁਮੈਨ ਅਮਲੋਹ ਰੋਡ ਖੰਨਾ ਵਿਖੇ ਮਹਿਲਾ ਦਿਵਸ ਮਨਾਏਗੀ | ਮੁੱਖ ਮਹਿਮਾਨਾਂ ਦਾ ਸਨਮਾਨ ਕੀਤਾ ਜਾਵੇਗਾ ਤੇ ਕਲਾਕਾਰ ਆਪਣੀਆਂ ਪੇਸ਼ਕਾਰੀਆਂ ਪੇਸ਼ ਕਰਨਗੇ | ਉਨ੍ਹਾਂ ਦੱਸਿਆ ਕਿ ਇਹ ਦਿਨ ਅÏਰਤਾਂ ਦੇ ਸੰਘਰਸ਼ਾਂ ਨੂੰ ਸਲਾਮ ਕਰਨ, ਰੂੜ੍ਹੀਵਾਦੀ ਧਾਰਨਾਵਾਂ ਨੂੰ ਚੁਨੌਤੀ ਦੇਣ ਤੇ ਸਮਾਨਤਾ ਲਈ ਆਵਾਜ਼ ਬੁਲੰਦ ਕਰਨ ਲਈ ਮਨਾਇਆ ਜਾਂਦਾ ਹੈ | ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਮਾਜ ਤੇ ਦੇਸ਼ ਉਦੋਂ ਹੀ ਤਰੱਕੀ ਕਰ ਸਕਦੇ ਹਨ, ਜਦੋਂ ਅÏਰਤਾਂ ਨੂੰ ਬਰਾਬਰ ਮੌਕੇ ਦਿੱਤੇ ਜਾਣ | ਮਹਿਲਾ ਦਿਵਸ ਨਾ ਸਿਰਫ਼ ਔਰਤਾਂ ਦਾ ਸਨਮਾਨ ਕਰਨ ਦਾ ਦਿਨ ਹੈ, ਸਗੋਂ ਇਹ ਲਿੰਗ ਅਸਮਾਨਤਾ ਵਰਗੇ ਗੰਭੀਰ ਮੁੱਦਿਆਂ 'ਤੇ ਧਿਆਨ ਕੇਂਦਰਿਤ ਕਰਨ ਅਤੇ ਠੋਸ ਨੀਤੀਆਂ ਬਣਾਉਣ ਦਾ ਮੌਕਾ ਵੀ ਹੈ | ਇਸ ਮੌਕੇ ਸੰਸਥਾ ਦੇ ਚੇਅਰਮੈਨ ਪੁਸ਼ਕਰਰਾਜ ਸਿੰਘ, ਪ੍ਰਧਾਨ ਮਹਿੰਦਰ ਅਰੋੜਾ, ਜਨਰਲ ਸਕੱਤਰ ਹਰਜੀਤ ਰਾਣੋ, ਸੀਨੀਅਰ ਮੈਂਬਰ ਅੰਜੂ ਜੋਸ਼ੀ, ਹੈਰੀ ਸੇਖੋਂ, ਹਰੀਸ਼ ਮਹਿੰਦਰੂ, ਕਮਲ ਵਿਜ, ਧਰਮ ਸਿੰਘ ਸੰਦੀਪ, ਹਰਪ੍ਰੀਤ ਤੱਗੜ, ਮੀਡੀਆ ਇੰਚਾਰਜ ਕਰਨ ਵਰਮਾ ਅਤੇ ਹੋਰ ਮੈਂਬਰ ਮੌਜੂਦ ਸਨ |