12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਸਤਲੁਜ-ਰਾਹੋਂ ਪੁਲ ਕੋਲ ਬਣੀ ਪੁਲਿਸ ਚੌਕੀ ਅਗਲੇ ਹੁਕਮਾਂ ਤੱਕ ਬੰਦ

Ad Position 21
No active advertisement
ਅਜੀਤ ਡੈਸਕ 03-03-2026
ਮਾਛੀਵਾੜਾ ਸਾਹਿਬ, 2 ਮਾਰਚ (ਮਨੋਜ ਕੁਮਾਰ)-ਸਤਲੁਜ ਦਰਿਆ 'ਤੇ ਬਣੇ ਮਾਛੀਵਾੜਾ ਤੋਂ ਨਵਾਂਸ਼ਹਿਰ ਨੂੰ ਜੋੜਦੇ ਪੁਲ ਦੇ ਰਾਹੋਂ ਵਾਲੇ ਪਾਸੇ ਬਣੀ ਕਈ ਸਾਲਾਂ ਪੁਰਾਣੀ ਪੁਲਿਸ ਚੌਂਕੀ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ | ਇਹ ਪੁਲਿਸ ਚੌਂਕੀ ਪੁਲ ਪਾਰ ਕਰਦੇ ਹੀ ਕੁੱਝ ਕਦਮਾਂ ਦੀ ਦੂਰੀ 'ਤੇ ਸਥਿਤ ਸੀ | ਇਸ ਦਾ ਅਸਲ ਕਾਰਨ ਪਿਛਲੇ ਦਿਨੀਂ ਗੁਰਦਾਸਪੁਰ ਵਿਚ ਵਾਪਰੇ ਪੁਲਿਸ ਮੁਲਾਜ਼ਮਾਂ ਦੇ ਹੱਤਿਆਕਾਂਡ ਤੋਂ ਬਾਦ ਸੀਨੀਅਰ ਅਧਿਕਾਰੀਆਂ ਨੇ ਸੁਰੱਖਿਆ ਦੇ ਮੱਦੇਨਜ਼ਰ ਕਿਹਾ ਜਾ ਰਿਹਾ ਹੈ | ਪਰ ਇਸ ਚੌਂਕੀ ਦੇ ਬੰਦ ਹੋਣ ਨਾਲ ਸ਼ਰਾਰਤੀ ਅਨਸਰਾਂ ਦੇ ਹੌਸਲੇ ਪਹਿਲਾਂ ਨਾਲੋਂ ਵੀ ਹੋਰ ਬੁਲੰਦ ਹੋ ਜਾਣਗੇ | ਹਾਲਾਂਕਿ ਪੁਲਿਸ ਚੌਂਕੀ ਹੋਣ ਦੇ ਬਾਵਜੂਦ ਵੀ ਗੈਰ ਕਾਨੂੰਨੀ ਮਾਈਨਿੰਗ ਆਪਣੇ ਪੂਰੇ ਜੋਬਨ 'ਤੇ ਰਹਿੰਦੀ ਸੀ ਤੇ ਸਾਰੀ ਰਾਤ ਰੇਤੇ ਨਾਲ ਭਰੇ ਟਿੱਪਰ ਆਰ ਪਾਰ ਹੁੰਦੇ ਰਹਿੰਦੇ ਸਨ | ਪਰ ਕਿਤੇ ਨਾ ਕਿਤੇ ਹੋਰ ਸ਼ਰਾਰਤੀ ਤੱਤਾਂ ਨੂੰ ਇਸ ਦਾ ਖ਼ੌਫ਼ ਵੀ ਸੀ | ਹਾਲਾਂਕਿ ਇੱਥੇ ਤਾਇਨਾਤ ਮੁਲਾਜ਼ਮਾਂ ਨੂੰ ਇਸ ਚੌਂਕੀ ਤੋਂ ਥੋੜੀ ਦੂਰ ਪਹਿਲਾਂ ਬਣੀ ਪੁਲਿਸ ਚੌਂਕੀ ਵਿਚ ਸ਼ਿਫ਼ਟ ਕਰ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਟਰੈਕਟਰ-ਟਰਾਲੀਆਂ 'ਤੇ ਲੱਦੇ ਭਾਰ ਅਤੇ ਟਰਾਲੀਆਂ ਦੇ ਸਾਇਜ਼ ਦੀ ਹੱਦ ਹੋਵੇ ਤੈਅ ਟਰੈਕਟਰਾਂ ਨਾਲ ਟਰਾਲੀਆਂ ਦੀ ਥਾਂ ਹੁਣ ਚਲ... ਅਗਲੀ ਖ਼ਬਰ ਇਤਿਹਾਸਕ ਨਗਰੀ ਮਾਛੀਵਾੜਾ ਸਾਹਿਬ ਖ਼ਾਲਸਾਈ ਰੰਗ 'ਚ ਰੰਗੀ
Ad Position 24