12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਟਰੈਕਟਰ-ਟਰਾਲੀਆਂ 'ਤੇ ਲੱਦੇ ਭਾਰ ਅਤੇ ਟਰਾਲੀਆਂ ਦੇ ਸਾਇਜ਼ ਦੀ ਹੱਦ ਹੋਵੇ ਤੈਅ ਟਰੈਕਟਰਾਂ ਨਾਲ ਟਰਾਲੀਆਂ ਦੀ ਥਾਂ ਹੁਣ ਚਲਦੇ ਨੇ ਵੱਡੇ-ਵੱਡੇ ਟਰਾਲੇ

Ad Position 21
No active advertisement
ਅਜੀਤ ਡੈਸਕ 03-03-2026

ਖੰਨਾ, 2 ਮਾਰਚ (ਹਰਜਿੰਦਰ ਸਿੰਘ ਲਾਲ)-ਸ਼ਹਿਰ ਵਿਚ ਭਾਰੇ ਵਾਹਨਾਂ ਦੀ ਸਵੇਰੇ ਅੱਠ ਵਜੇ ਤੋਂ ਸ਼ਾਮ ਅੱਠ ਵਜੇ ਤੱਕ ਐਂਟਰੀ ਬੰਦ ਕਰਕੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਦੇ ਸੁਧਾਰ ਲਈ ਬਹੁਤ ਹੀ ਉਤਮ ਉਪਰਾਲਾ ਹੈ, ਪਰ ਇਸ ਪਾਬੰਦੀ ਤੋਂ ਟਰੈਕਟਰ-ਟਰਾਲੀਆਂ ਨੂੰ ਛੂਟ ਦੇ ਦੇਣ ਕਾਰਨ ਸਮੱਸਿਆ ਹੱਲ ਨਹੀਂ ਹੋਈ¢ ਗੰਨਾ, ਪਰਾਲੀ ਅਤੇ ਤੂੜੀ ਦੀ ਢੋਆ-ਢੁਆਈ ਕਰਨ ਵਾਲੇ ਟਰੈਕਟਰਾਂ ਨਾਲ ਜੋੜੀਆਂ ਟਰਾਲੀਆਂ ਹੁਣ ਆਮ ਟਰਾਲੀਆਂ ਨਹੀਂ ਰਹਿ ਗਈਆਂ¢ ਇਹ ਟਰਾਲੀਆਂ ਹੁਣ ਵੱਡੇ-ਵੱਡੇ ਟਰਾਲੇ ਬਣ ਚੁੱਕੇ ਹਨ, ਨਾ ਹੀ ਇਨ੍ਹਾਂ ਟਰਾਲੀਆਂ ਤੇ ਲੱਦੇ ਭਾਰ ਦੀ ਕੋਈ ਸਮਾ ਤਹਿ ਹੈ ਅਤੇ ਨਾ ਹੀ ਇਨ੍ਹਾਂ ਦੀ ਲੰਬਾਈ-ਚੌੜਾਈ ਤੇ ਕੋਈ ਨਿਯਮ ਲਾਗੂ ਹੈ¢ ਲੋਕ ਸੇਵਾ ਕਲੱਬ ਸੰਸਥਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿਚੋਂ ਲੰਘਣ ਵਾਲੀਆਂ ਟਰੈਕਟਰ-ਟਰਾਲੀਆਂ ਰਾਹੀਂ ਢੋਏ ਜਾਣ ਵਾਲੇ ਭਾਰ ਅਤੇ ਟਰਾਲੀਆਂ ਦੇ ਵੱਧ ਤੋਂ ਵੱਧ ਸਾਇਜ ਦੀ ਹੱਦ ਤਹਿ ਕੀਤੀ ਜਾਵੇ ਤਾਂ ਕਿ ਇਨ੍ਹਾਂ ਵੱਡੇ-ਵੱਡੇ ਟਰਾਲੀਆਂ ਕਾਰਣ ਦੂਜੇ ਵਾਹਨ ਚਾਲਕਾਂ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਰਾਹਤ ਮਿਲ ਸਕੇ¢ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਪੀ. ਡੀ. ਬਾਂਸਲ ਨੇ ਕਿਹਾ ਕਿ ਜੇਕਰ ਨਾਰਮਲ ਸਾਇਜ ਦੀ ਟਰੈਕਟਰ-ਟਰਾਲੀ ਸ਼ਹਿਰ ਦੀਆਂ ਸੜਕਾਂ ਤੋਂ ਲੰਘਦੀ ਹੈ ਤਾਂ ਕੋਈ ਵੱਡੀ ਸਮੱਸਿਆ ਨਹੀਂ ਹੈ ਪਰ ਹੁਣ ਟਰੈਕਟਰਾਂ ਨਾਲ ਵੱਡੇ-ਵੱਡੇ ਟਰਾਲੇ ਜੋੜਕੇ ਕੀਤੀ ਜਾਂਦੀ ਢੋਆ-ਢੁਆਈ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ¢ ਕਈ ਵਪਾਰੀ ਲੋਕਾਂ ਨੇ ਇਨ੍ਹਾਂ ਟਰੈਕਟਰ-ਟਰਾਲੇਆਂ ਰਾਹੀਂ ਕਿਸਾਨਾਂ ਦੀਆਂ ਫ਼ਸਲਾਂ ਅਤੇ ਫ਼ਸਲਾਂ ਦਾ ਰਹਿੰਦ-ਖੰੂਹਦ ਢੋਣ ਲਈ ਵਪਾਰਕ ਧੰਦਾ ਅਪਣਾ ਲਿਆ ਹੈ ਕਿਉਂਕਿ ਟਰੈਕਟਰ-ਟਰਾਲੀ ਰਾਹੀਂ ਕੀਤੀ ਜਾਂਦੀ ਢੋਆ-ਢੁਆਈ ਤੇ ਕੋਈ ਟੈਕਸ ਨਹੀਂ ਹੈ¢
ਨਿਯਮਾਂ ਦੀ ਉਲੰਘਣਾ
ਉਨ੍ਹਾਂ ਕਿਹਾ ਕਿ ਅਜਿਹਾ ਕੋਈ ਟ੍ਰੈੇਫਿਕ ਨਿਯਮ ਨਹੀਂ ਹੈ ਜਿਸਦੀ ਟਰੈਕਟਰ-ਟਰਾਲੀਆਂ ਵਾਲੇ ਉਲੰਘਣਾ ਨਾ ਕਰਦੇ ਹੋਣ¢ ਉਚੀ-ਉਚੀ ਆਵਾਜ਼ ਵਿੱਚ ਚਲਦੇ ਡੈਕ ਅਤੇ ਸ਼ਰੇਆਮ ਕੀਤੀ ਜਾਂਦੀ ਫ਼ੋਨ ਦੀ ਵਰਤੋਂ ਪੂਰੀ ਤਰਾਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ¢ ਜ਼ਿਆਦਾਤਰ ਟਰੈਕਟਰ-ਟਰਾਲੀਆਂ ਤੇ ਨਾ ਅੱਗੇ ਨੰਬਰ ਪਲੇਟ ਹੁੰਦੀ ਹੈ ਅਤੇ ਨਾ ਹੀ ਪਿੱਛੇ ਨੰਬਰ ਪਲੇਟ ਦੀ ਜਗ੍ਹਾ ਮਨਮਰਜ਼ੀ ਦੇ ਸਲੋਗਨ ਲਿਖੇ ਹੁੰਦੇ ਹਨ¢ ਜੇਕਰ ਕੋਈ ਦੁਰਘਟਨਾ ਵਾਪਰਦੀ ਹੈ ਤਾਂ ਨੰਬਰ ਪਲੇਟਾਂ ਨਾ ਹੋਣ ਕਾਰਣ ਇਨ੍ਹਾਂ ਵਾਹਨਾਂ ਦੀ ਕੋਈ ਪਹਿਚਾਣ ਨਹੀਂ ਹੁੰਦੀ¢
ਪਰਾਲੀ ਢੋਣ ਵਾਲੇ ਜੁਗਾੜ ਟਰਾਲੇ
ਬਾਂਸਲ ਨੇ ਕਿਹਾ ਕਿ ਬੇਸ਼ੱਕ ਮੰਡੀਆਂ ਦੇ ਵਿੱਚ ਝੋਨੇ ਦਾ ਸੀਜ਼ਨ ਅਕਤੂਬਰ, ਨਵੰਬਰ ਦੇ ਮਹੀਨੇ ਡੇਢ-ਦੋ ਮਹੀਨੇ ਚਲਦਾ ਹੈ, ਪਰ ਝੋਨੇ ਦੀ ਪਰਾਲੀ ਢੋਣ ਲਈ ਟਰੈਕਟਰਾਂ ਨਾਲ ਜੋੜੇ 40-40 ਫੁੱਟ ਲੰਮੇ ਜੁਗਾੜ ਟਰਾਲੇ ਟ੍ਰੈਫਿਕ ਨਿਯਮਾਂ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਸੜਕਾਂ ਤੇ ਹੁੜਦੁੰਗ ਮਚਾਉਂਦੇ ਹਨ¢ ਇਨ੍ਹਾਂ ਵਾਹਨਾਂ ਦੇ ਡਰਾਈਵਰਾਂ ਨੂੰ ਇਹ ਵੀ ਪਤਾ ਨਹੀਂ ਹੁੰਦਾ ਕਿ ਟਰੈਕਟਰ ਦੇ ਨਾਲ ਜੁੜਿਆ ਟਰਾਲਾ ਕਿੱਥੇ ਤੱਕ ਸੜਕ ਘੇਰ ਰਿਹਾ ਹੈ¢ ਲੋਕਾਂ ਦੀ ਆਪਣੀ ਜ਼ਿੰਮੇਵਾਰੀ ਹੈ ਕਿ ਉਹ ਇਨ੍ਹਾਂ ਵਾਹਨਾਂ ਤੋਂ ਬਚਕੇ ਕਿਵੇਂ ਆਪਣੀ ਮੰਜ਼ਿਲ ਤੇ ਪਹੁੰਚਦੇ ਹਨ¢
ਕੋਈ ਰੋਕਣ ਵਾਲਾ ਨਹੀਂ
ਬਾਂਸਲ ਨੇ ਕਿਹਾ ਕਿ ਸਭ ਤੋਂ ਵੱਧ ਹੈਰਾਨੀ ਇਹ ਹੈ ਕਿ ਕਿਸੇ ਵੀ ਪੁਲਿਸ ਨਾਕੇ ਤੇ ਇਨ੍ਹਾਂ ਵਾਹਨਾਂ ਦੀ ਚੈਕਿੰਗ ਨਹੀਂ ਕੀਤੀ ਜਾਂਦੀ¢ ਪ੍ਰਸ਼ਾਸਨ ਦੇ ਸਾਹਮਣੇ ਇਹ ਟਰੈਕਟਰ-ਟਰਾਲੀਆਂ ਵਾਲੇ ਟ੍ਰੈਫਿਕ ਨਿਯਮ ਤੋੜਦੇ ਹਨ ਪਰ ਕੋਈ ਨਹੀਂ ਰੋਕਦਾ¢ ਸਮਝ ਤੋਂ ਬਾਹਰ ਹੈ ਕਿ ਇਨ੍ਹਾਂ ਵਾਹਨਾਂ ਦਾ ਪ੍ਰਸ਼ਾਸਨ ਨਾਲ ਕੀ ਤਾਲ-ਮੇਲ ਹੈ ਕਿ ਕਦੇ ਪੁਲਿਸ ਕਰਮਚਾਰੀ ਇਨ੍ਹਾਂ ਓਵਰਲੋਡ ਵੱਡੇ-ਵੱਡੇ ਟਰਾਲੀਆਂ ਦਾ, ਮੋਬਾਈਲ ਫ਼ੋਨ ਵਰਤਦੇ ਡਰਾਈਵਰਾਂ ਦਾ, ਉਚੀ-ਉਚੀ ਵੱਜਦੀਆਂ ਡੈਕਾਂ ਦਾ ਚਲਾਨ ਕੱਟਦੇ ਨਹੀ' ਦੇਖੇ ਜਾਂਦੇ¢ ਪੂਰੀ ਆਜ਼ਾਦੀ ਨਾਲ ਬਿਨਾਂ ਕਿਸੇ ਭੈਅ ਦੇ ਸਭ ਟ੍ਰੈਫਿਕ ਨਿਯਮ ਤੋੜੇ ਜਾਂਦੇ ਹਨ¢ ਬਾਂਸਲ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਲਿਖਿਆ ਹੈ ਕਿ ਟਰੈਕਟਰ-ਟਰਾਲੀਆਂ ਤੇ ਬਣਦੇ ਟ੍ਰੈਫਿਕ ਨਿਯਮ ਲਾਗੂ ਕਰਕੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਪਰ ਜੇਕਰ ਪ੍ਰਸ਼ਾਸਨ ਨੇ ਬਣਦੀ ਕਾਰਵਾਈ ਨਹੀਂ ਕੀਤੀ ਤਾਂ ਜਨਹਿਤ ਪਟੀਸ਼ਨ ਰਾਹੀਂ ਮਾਮਲਾ ਮਾਨਯੋਗ ਹਾਈਕੋਰਟ ਅੱਗੇ ਪੇਸ਼ ਕਰਕੇ ਕਾਰਵਾਈ ਦੀ ਮੰਗ ਕੀਤੀ ਜਾਵੇਗੀ¢
ਬਾਂਸਲ ਦੇ ਨਾਲ ਸਤਨਾਮ ਸਿੰਘ-ਉਪ ਪ੍ਰਧਾਨ, ਦਿਲਪ੍ਰੀਤ ਸਿੰਘ ਖ਼ਜ਼ਾਨਚੀ, ਤਾਰਾ ਚੰਦ-ਜਨਰਲ ਸਕੱਤਰ, ਬਲਦੇਵ ਸ਼ਰਮਾ-ਮੁੱਖ ਸਲਾਹਕਾਰ, ਅਵਤਾਰ ਸਿੰਘ ਮਾਨ, ਨਵਜੀਤ ਸਿੰਘ, ਹਰਮਿੰਦਰ ਸਿੰਘ ਭੰਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਨੇ ਕੈਬਨਿਟ ਮੰਤਰੀ ਸੌਂਦ ਦੇ ਘਰ ਵੱਲ ਕੀਤਾ ਮਾਰਚ ਅਗਲੀ ਖ਼ਬਰ ਸਤਲੁਜ-ਰਾਹੋਂ ਪੁਲ ਕੋਲ ਬਣੀ ਪੁਲਿਸ ਚੌਕੀ ਅਗਲੇ ਹੁਕਮਾਂ ਤੱਕ ਬੰਦ
Ad Position 24