11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਹੈਲੋ ਡੀਅਰ ਕਿਡਸ ਪਲੇਵੇ ਸਕੂਲ ਕਿਲ੍ਹਾ ਰਾਏਪੁਰ ਵਿਖੇ ਗਰੈਜੂਏਸ਼ਨ ਸੈਰੇਮਨੀ ਕਰਵਾਈ

Ad Position 21
No active advertisement
ਅਜੀਤ ਡੈਸਕ 03-03-2026
ਡੇਹਲੋਂ, 2 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-ਹੈਲੋ ਡੀਅਰ ਕਿਡਸ ਪਲੇਵੇ ਸਕੂਲ ਕਿਲ੍ਹਾ ਰਾਏਪੁਰ ਵਿਖੇ ਗਰੈਜੂਏਸ਼ਨ ਸੈਰੇਮਨੀ ਮਨਾਈ ਗਈ, ਜਿਸ ਦੌਰਾਨ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਪਿ੍ੰਸੀਪਲ ਮਮਤਾ ਰਾਣੀ ਨੇ ਸਮੂਹ ਬੱਚਿਆਂ ਦੇ ਮਾਪਿਆਂ ਨੂੰ ਨਵੀਂ ਜਮਾਤ ਲਈ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਕਿਲ੍ਹਾ ਰਾਏਪੁਰ ਵਿਚ ਇਹ ਸਕੂਲ ਸਮੂਹ ਅਧਿਆਪਕ ਦਿਵਸ ਨੂੰ ਸਮਰਪਿਤ 5 ਸਤੰਬਰ 2018 ਨੂੰ ਸ਼ੁਰੂ ਕੀਤਾ ਗਿਆ ਸੀ | ਉਸ ਸਮੇਂ ਇਹ ਪਲੇਵੇ ਸਕੂਲ ਦੀ ਸ਼ੁਰੂਆਤ ਸਿਰਫ਼ 5 ਬੱਚਿਆਂ ਤੋਂ ਸ਼ੁਰੂ ਕੀਤਾ ਇਹ ਸਕੂਲ ਅੱਜ ਵੱਡੀ ਗਿਣਤੀ ਵਿਚ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰ ਰਿਹਾ ਹੈ | ਪਿ੍ੰਸੀਪਲ ਮਮਤਾ ਰਾਣੀ ਨੇ ਕਿਹਾ ਕਿ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਅਸਲੀ ਮੁਕਾਮ ਤੱਕ ਲੈ ਕੇ ਜਾਣ ਦਾ ਮੇਰਾ ਪਹਿਲਾ ਫ਼ਰਜ਼ ਬਣਦਾ ਹੈ |
Ad Position 22
No active advertisement
ਪਿਛਲੀ ਖ਼ਬਰ ਮਾਤਾ ਮੈਦਾਨਣ ਤੇ ਸ਼ੀਤਲਾ ਮਾਤਾ ਦੇ ਦਰਬਾਰ 'ਚ ਅੱਜ ਨਤਮਸਤਕ ਹੋਣਗੇ ਸ਼ਰਧਾਲੂ- ਸੋਨੀ, ਰੋਮੀ ਅਗਲੀ ਖ਼ਬਰ ਭਰਥਲਾ ਬਲਾਕ ਪ੍ਰਧਾਨ ਡਾ. ਅਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਰੈਲੀ ਲਈ ਜਥਾ ਰਵਾਨਾ
Ad Position 24