11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ

Ad Position 21
No active advertisement
ਐੱਮ. ਏ. ਐੱਮ. ਸਕੂਲ ਵਿਚ ਲਗਾਏ ਦਵਿੰਦਰ ਸਿੰਘ ਬੈਨੀਪਾਲ ਦੀ ਯਾਦ ਨੂੰ ਸਮਰਪਿਤ ਮੈਡੀਕਲ ਕੈਂਪ ਵਿਚ ਡਾਕਟਰ ਜਾਂਚ ਅਤੇ ਲੋੜਵੰਦਾਂ ਨੂੰ ਸਲਾਹ ਦਿੰਦੇ ਹੋਏ | ਅਜੀਤ ਤਸਵੀਰਾਂ <br/> 03-03-2026
ਸਮਰਾਲਾ, 2 ਮਾਰਚ (ਗੋਪਾਲ ਸੋਫਤ)-ਸਵ. ਦਵਿੰਦਰ ਸਿੰਘ ਬੈਨੀਪਾਲ ਦੀ ਯਾਦ ਨੂੰ ਸਮਰਪਿਤ ਪੰਜਵਾਂ ਮੁਫਤ ਮੈਡੀਕਲ ਕੈਂਪ ਜਗੀਰ ਸਿੰਘ ਚੈਰੀਟੇਬਲ ਟਰੱਸਟ ਵਲੋਂ ਐੱਮ. ਏ. ਐੱਮ. ਸਕੂਲ ਵਿਚ ਲਗਾਇਆ ਗਿਆ | ਜਿਸ ਵਿਚ ਅੱਖਾਂ ਅਤੇ ਦੰਦਾਂ ਦੀ ਜਾਂਚ ਕੀਤੀ ਗਈ | ਦੰਦਾਂ ਦੀ ਜਾਂਚ ਟੀਮ ਵਿਚ ਡਾ. ਰਾਜਿੰਦਰ ਕੁਮਾਰ ਅਤੇ ਡਾ. ਜਸਕਰਨਜੀਤ ਕੌਰ ਰੂਟ ਕੈਨਾਲ ਸ਼ਾਮਲ ਸਨ | ਉਨ੍ਹਾਂ ਨੇ ਵਿਦਿਆਰਥੀਆਂ ਅਤੇ ਸਟਾਫ਼ ਦੀ ਵਿਸਤਰਿਤ ਦੰਦਾਂ ਦੀ ਜਾਂਚ ਕੀਤੀ ਅਤੇ ਸਹੀ ਤਰੀਕੇ ਨਾਲ ਦੰਦ ਸਾਫ਼ ਕਰਨ, ਸੰਤੁਲਿਤ ਆਹਾਰ ਲੈਣ ਅਤੇ ਨਿਯਮਿਤ ਦੰਦਾਂ ਜਾਂਚ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਹਰ ਲੋੜਵੰਦ ਨੂੰ ਜ਼ਰੂਰਤ ਅਨੁਸਾਰ ਵਿਅਕਤੀਗਤ ਸਲਾਹ ਵੀ ਦਿੱਤੀ ਗਈ | ਅੱਖਾਂ ਦੀ ਜਾਂਚ ਅੱਖਾਂ ਦੇ ਮਾਹਿਰ ਡਾ. ਜਪੇਸ਼ ਥਰੇਜਾ ਦੀ ਦੇਖ-ਰੇਖ ਹੇਠ ਆਯੋਜਿਤ ਕੀਤਾ ਗਿਆ | ਆਪਣੀ ਟੀਮ ਦੀ ਸਹਾਇਤਾ ਨਾਲ ਵਿਦਿਆਰਥੀਆਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ ਤਾਂ ਜੋ ਨਜ਼ਰ ਸੰਬੰਧੀ ਸਮੱਸਿਆਵਾਂ ਦਾ ਸਮੇਂ ਸਿਰ ਪਤਾ ਲੱਗ ਸਕੇ | ਵਿਦਿਆਰਥੀਆਂ, ਮਾਪੇ ਤੇ ਅਧਿਆਪਕਾਂ ਨੂੰ ਅੱਖਾਂ ਦੀ ਸਹੀ ਦੇਖਭਾਲ, ਸਕਰੀਨ ਟਾਈਮ ਘਟਾਉਣ, ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਨਿਯਮਿਤ ਅੱਖ ਜਾਂਚ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਡਾ. ਅੰਤਰਾ ਕੁਨਵਰ ਥਰੇਜਾ ਮਨੋਚਿਕਿਤਸਾ ਮਾਹਿਰ ਨੇ ਵੀ ਮਾਨਸਿਕ ਸਿਹਤ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ, ਜੋ ਕਿ ਸਮੂਹਿਕ ਸਿਹਤ ਦਾ ਅਟੁੱਟ ਹਿੱਸਾ ਹੈ | ਦੋਹਾਂ ਕੈਂਪਾਂ ਵਿਚ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ | ਇਸ ਪਹਿਲ ਦੀ ਸਕੂਲ ਸਭ ਵਲੋਂ ਭਰਪੂਰ ਸਰਾਹਨਾ ਕੀਤੀ ਗਈ ਕਿਉਂਕਿ ਇਸ ਨਾਲ ਸਿਹਤ ਸੰਬੰਧੀ ਸਮੱਸਿਆਵਾਂ ਦੀ ਸ਼ੁਰੂਆਤੀ ਪਹਿਚਾਣ ਅਤੇ ਰੋਕਥਾਮੀ ਸਿਹਤ ਸੇਵਾ ਦੀ ਮਹੱਤਤਾ ਨੂੰ ਮਜ਼ਬੂਤੀ ਮਿਲੀ | ਸਕੂਲ ਚੇਅਰਪਰਸਨ ਕੁਲਵਿੰਦਰ ਕੌਰ ਬੈਨੀਪਾਲ, ਪੈ੍ਰਜ਼ੀਡੈਂਟ ਅਨਿਲ ਕੁਮਾਰ ਪਿ੍ੰਸੀਪਲ ਡਾ. ਮੋਨਿਕਾ ਮਲਹੋਤਰਾ, ਮੈਨੇਜਰ ਰਮਨਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਘਲੋਟੀ ਨੇ ਮਾਹਿਰ ਡਾਕਟਰਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ 'ਤੇ ਸਕੂਲ ਪਿ੍ੰਸੀਪਲ ਡਾ. ਮੋਨਿਕਾ ਮਲਹੋਤਰਾ ਨੇ ਇਸ ਕੈਂਪ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਪੁੱਜੇ ਡਾਕਟਰਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀਆਂ ਅੱਖਾਂ ਅਤੇ ਦੰਦਾਂ ਪ੍ਰਤੀ ਸੁਚੇਤ ਰਹਿ ਕੇ ਆਪਣੀ ਸਿਹਤ ਲਈ ਜਾਗਰੂਕ ਰਹਿਣ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਿਹਤ ਉਪਰਾਲੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ਦੀ ਅਕਾਦਮਿਕ ਪ੍ਰਗਤੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਭਵਿੱਖ ਵਿਚ ਵੀ ਇਸ ਤਰਾ ਦੇ ਸਮੂਹਿਕ ਭਲਾਈ ਲਈ ਕੈਂਪ ਲਗਾਉਣ ਦਾ ਵਿਸ਼ਵਾਸ ਦਿਵਾਇਆ |
Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਮਹਿੰਦਰ ਸਿੰਘ ਲਤਾਲਾ ਦੇ ਪਰਿਵਾਰ ਨਾਲ ਸੁਖਬੀਰ ਸਿੰਘ ਬਾਦਲ ਵਲੋਂ ਦੁੱਖ ਸਾਂਝਾ ਅਗਲੀ ਖ਼ਬਰ ਮਾਤਾ ਮੈਦਾਨਣ ਤੇ ਸ਼ੀਤਲਾ ਮਾਤਾ ਦੇ ਦਰਬਾਰ 'ਚ ਅੱਜ ਨਤਮਸਤਕ ਹੋਣਗੇ ਸ਼ਰਧਾਲੂ- ਸੋਨੀ, ਰੋਮੀ
Ad Position 24