02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਉਜਾਗਰ ਸਿੰਘ ਦੀ ਪੁਸਤਕ 'ਪਿੰਡ ਕੱਦੋਂ ਦੇ ਵਿਰਾਸਤੀ ਰੰਗ' ਲੋਕ ਅਰਪਣ

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਪਾਇਲ, 3 ਮਾਰਚ (ਨਿਜ਼ਾਮਪੁਰ-ਰਜਿੰਦਰ ਸਿੰਘ)-ਪਿੰਡ ਕਿਸੇ ਕੌਮ ਦਾ ਸਰਮਾਇਆ ਹੁੰਦੇ ਹਨ, ਕਿਉਂਕਿ ਪਿੰਡ ਕੌਮ ਦੇ ਸਮਾਜਿਕ, ਸਭਿਆਚਾਰਕ, ਆਰਥਿਕ, ਰਹਿਤਲ, ਭਾਈਚਾਰਾ, ਰਸਮ ਰਿਵਾਜ਼, ਪਰੰਪਰਾਵਾਂ ਤੇ ਕਦਰਾਂ ਕੀਮਤਾਂ ਦੇ ਪਹਿਰੇਦਾਰ ਬਣਦੇ ਹਨ | ਬਿਲਕੁਲ ਇਸੇ ਤਰ੍ਹਾਂ ਪਿੰਡ ਕੱਦੋਂ ਦਾ ਸਮਾਜਿਕ, ਧਾਰਮਿਕ ਤੇ ਸੱਭਿਆਚਾਰਕ ਵਿਰਸਾ ਅਮੀਰ ਹੈ | ਇਸ ਪਿੰਡ ਦੇ ਵਾਸੀਆਂ ਨੇ ਸੰਸਾਰ ਵਿੱਚ ਵਿਲੱਖਣ ਪ੍ਰਾਪਤੀਆਂ ਕਰਕੇ ਆਪਣੀ ਅਮੀਰ ਵਿਰਾਸਤ ਨੂੰ ਚਾਰ ਚੰਨ ਲਾਏ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਕੱਦੋਂ ਦੇ ਜੀਵਤ ਸਭ ਤੋਂ ਸੀਨੀਅਰ ਮੈਂਬਰ ਮਾਸਟਰ ਗੁਰਦੇਵ ਸਿੰਘ ਨੇ ਉਜਾਗਰ ਸਿੰਘ ਦੀ 'ਪਿੰਡ ਕੱਦੋਂ ਦਾ ਵਿਰਾਸਤੀ ਰੰਗ' ਪੁਸਤਕ ਨੂੰ 38ਵੇਂ ਕਬੱਡੀ ਕੱਪ ਦੇ ਇਨਾਮ ਵੰਡ ਸਮਾਰੋਹ ਵਿੱਚ ਲੋਕ ਅਰਪਣ ਕਰਨ ਤੋਂ ਬਾਅਦ ਕੀਤਾ | ਉਨ੍ਹਾਂ ਅੱਗੋਂ ਕਿਹਾ ਇਸ ਪੁਸਤਕ ਵਿੱਚ ਪਿੰਡ ਕੱਦੋਂ ਦੇ ਸਭਿਆਚਾਰ ਦੇ ਰਖਵਾਲੇ ਜਸਵਿੰਦਰ ਸਿੰਘ ਭੱਲਾ, ਜੀਤ ਕੱਦੋਂਵਾਲਾ, ਮਨਪ੍ਰੀਤ ਅਖ਼ਤਰ ਅਤੇ ਰਮਨ ਕੱਦੋਂ, ਵਰਗੇ ਕਲਾਕਾਰਾਂ, ਗੀਤਕਾਰਾਂ, ਗਾਇਕਾਂ ਅਤੇ ਅਦਾਕਾਰਾਂ ਦੀਆਂ ਪ੍ਰਾਪਤੀਆਂ ਦਾ ਵੇਰਵਾ ਦਿੱਤਾ ਗਿਆ ਹੈ | ਪਿੰਡ ਕੱਦੋਂ ਦੇ ਵਿਅਕਤੀ ਡਾਕਟਰ, ਵਕੀਲ, ਜੱਜ, ਪ੍ਰੋਫ਼ੈਸਰ, ਵਿਓਪਾਰੀ, ਉਦਮੀ, ਖੇਤੀਬਾੜੀ ਮਾਹਰ, ਸਪੋਰਟਸਮੈਨ, ਆਰਥਿਕ ਮਾਹਿਰ, ਵਾਤਾਵਰਨ ਪ੍ਰੇਮੀ, ਸਮਾਜ ਸੇਵਕ, ਚੋਟੀ ਦੇ ਕਲਾਕਰ, ਗਾਇਕ ਅਤੇ ਹੋਏ ਹਨ, ਜਿਨ੍ਹਾਂ ਨੇ ਆਪਣੀਆਂ ਵਿਲੱਖਣ ਪ੍ਰਾਪਤੀਆਂ ਕਰਕੇ ਪਿੰਡ ਦਾ ਨਾਮ ਸੰਸਾਰ ਵਿੱਚ ਰੌਸ਼ਨ ਕੀਤਾ ਹੈ | ਇਸ ਪਿੰਡ ਦੇ ਕਿਸਾਨਾਂ ਨੇ ਰਵਾਇਤੀ ਫ਼ਸਲਾਂ ਦੀ ਥਾਂ ਡਾਈਵਰਸੀਫੀਕੇਸ਼ਨ ਨੂੰ ਤਰਜੀਹ ਦਿੱਤੀ ਹੈ | ਪਿੰਡ ਕੱਦੋਂ ਆਪਣੀ ਬੁੱਕਲ ਵਿੱਚ ਪੁਰਾਤਨ ਵਿਰਾਸਤੀ ਇਤਿਹਾਸ ਨੂੰ ਸੰਭਾਲੀ ਬੈਠਾ ਹੈ | ਇਹ ਪੁਸਤਕ ਪਿੰਡਾਂ ਦੀ ਰਹਿਣੀ ਬਹਿਣੀ ਦਾ ਇਤਿਹਾਸਕ ਦਸਤਾਵੇਜ ਬਣ ਗਈ ਹੈ | ਇਸ ਮੌਕੇ ਕਬੱਡੀ ਕੱਪ ਦੇ ਪ੍ਰਧਾਨ ਸੁਰਜੀਤ ਸਿੰਘ ਮੁੰਡੀ, ਮੇਵਾ ਸਿੰਘ ਮੁੰਡੀ, ਐਡਵੋਕੇਟ ਪਰਮਜੀਤ ਸਿੰਘ ਮੁੰਡੀ, ਰਣਜੀਤ ਸਿੰਘ, ਦਿਲਬਾਗ ਸਿੰਘ ਪੋਲਾ ਸਾਬਕਾ ਚੇਅਰਮੈਨ, ਸਬ ਇੰਸਪੈਕਟਰ ਸੁਰਜੀਤ ਸਿੰਘ, ਸੂਬੇਦਾਰ ਮਲਕੀਤ ਸਿੰਘ, ਰਾਜਵੀਰ ਸਿੰਘ ਮੁੰਡੀ, ਤਨਵੀਰ ਸਿੰਘ ਮੁੰਡੀ ਤੇ ਹੋਰ ਹਾਜ਼ਰ ਸਨ | ਉਜਾਗਰ ਸਿੰਘ ਨੇ ਪਿੰਡ ਕੱਦੋਂ ਦੇ ਨਿਵਾਸੀਆਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਕੈਂਪ ਲਗਾਇਆ ਅਗਲੀ ਖ਼ਬਰ ਇਮਾਨਦਾਰ ਸਰਕਾਰ 'ਚ ਬਣੀਆਂ ਸੜਕਾਂ ਟੁੱਟਣ ਪਿੱਛੇ ਕਸੂਰਵਾਰ ਕੌਣ- ਮਦਨੀਪੁਰ
Ad Position 24