02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਮਾਇਆ ਦੇਵੀ ਗੋਇਲ ਸਕੂਲ ਵਿਖੇ ਅਥਲੈਟਿਕਸ ਮੀਟ ਕਰਵਾਈ

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਅਹਿਮਦਗੜ੍ਹ, 3 ਮਾਰਚ (ਸੁਖਜੀਤ ਸਿੰਘ ਖੇੜਾ)-ਮਾਇਆ ਦੇਵੀ ਗੋਇਲ ਪਬਲਿਕ ਸਕੂਲ, ਪੋਹੀੜ ਵਿਖੇ ਤਿੰਨ ਦਿਨਾਂ ਸਾਲਾਨਾ ਐਥਲੈਟਿਕਸ ਮੀਟ ਕਰਵਾਈ ਗਈ | ਸਕੂਲ ਦੇ ਸਾਰੇ ਹਾਊਸ ਗ੍ਰੀਨ, ਯੈੱਲੋ, ਰੈੱਡ ਤੇ ਬਲੂ ਨੇ ਸ਼ਾਨਦਾਰ ਮਾਰਚ ਪਾਸਟ ਵਿਚ ਹਿੱਸਾ ਲਿਆ ਅਤੇ ਬਿਹਤਰੀਨ ਅਨੁਸ਼ਾਸਨ ਅਤੇ ਟੀਮ ਸਪਿਰਟ ਦਾ ਪ੍ਰਦਰਸ਼ਨ ਕੀਤਾ | ਸਮਾਰੋਹ ਦੌਰਾਨ ਝੰਡਾ ਲਹਿਰਾਉਣਾ, ਮਸ਼ਾਲ ਜਲਾਉਣਾ ਅਤੇ ਖਿਡਾਰੀਆਂ ਵਲੋਂ ਖੇਡਾਂ ਚ ਇਮਾਨਦਾਰੀ ਦੀ ਸਹੁੰ ਚੁੱਕੀ ਗਈ | ਅਥਲੈਟਿਕ ਮੀਟ ਦੌਰਾਨ 100 ਮੀਟਰ, 200 ਮੀਟਰ, 400 ਮੀਟਰ ਅਤੇ 800 ਮੀਟਰ ਦੌੜਾਂ ਕਰਵਾਈਆਂ ਗਈਆਂ | ਇਸ ਤੋਂ ਇਲਾਵਾ ਓਬਸਟੈਕਲ ਰੇਸ, ਤਿੰਨ ਟੰਗਾਂ ਵਾਲੀ ਦੌੜ ਅਤੇ ਬੁੱਕ ਬੈਲੈਂਸ ਰੇਸ ਵਰਗੀਆਂ ਮਨੋਰੰਜਕ ਮੁਕਾਬਲਿਆਂ ਨੇ ਮਹੌਲ ਨੂੰ ਖ਼ੁਸ਼ਗਵਾਰ ਕੀਤਾ | ਹਾਊਸਾਂ ਦਰਮਿਆਨ ਹੋਈ ਰੱਸਾਕਸ਼ੀ ਸਭ ਤੋਂ ਰੋਮਾਂਚਕ ਪਲਾਂ ਵਿਚੋਂ ਇੱਕ ਰਹੀ | ਲੜਕਿਆਂ ਅਤੇ ਲੜਕੀਆਂ ਦੀਆਂ ਟੀਮਾਂ ਨੇ ਜ਼ਬਰਦਸਤ ਜੋਸ਼ ਨਾਲ ਹਿੱਸਾ ਲਿਆ ਅਤੇ ਆਪਣੀ ਤਾਕਤ ਤੇ ਏਕਤਾ ਦਾ ਪ੍ਰਦਰਸ਼ਨ ਕੀਤਾ | ਅਧਿਆਪਕਾਂ ਦੀ ਵਿਸ਼ੇਸ਼ ਰੱਸਾਕਸ਼ੀ ਨੇ ਸਮਾਗਮ ਵਿਚ ਖ਼ੁਸ਼ੀ ਤੇ ਹਾਸੇ ਦੀ ਰੌਣਕ ਭਰ ਦਿੱਤੀ | ਸਮੂਹ ਅਥਲੈਟਿਕ ਮੀਟ ਦੌਰਾਨ ਵਿਦਿਆਰਥੀਆਂ ਨੇ ਸ਼ਾਨਦਾਰ ਖੇਡ ਭਾਵਨਾ ਦਿਖਾਉਂਦਿਆਂ ਕੁੱਲ 149 ਸੋਨੇ, 140 ਚਾਂਦੀ ਅਤੇ 135 ਕਾਂਸੀ ਦੇ ਤਗਮੇ ਜਿੱਤੇ | ਕੁੱਲ ਹਾਊਸ ਚੈਂਪੀਅਨਸ਼ਿਪ ਵਿਚ ਗ੍ਰੀਨ ਹਾਊਸ ਪਹਿਲੇ ਸਥਾਨ 'ਤੇ ਰਿਹਾ, ਯੈੱਲੋ ਹਾਊਸ ਦੂਜੇ ਅਤੇ ਰੈੱਡ ਹਾਊਸ ਤੀਜੇ ਸਥਾਨ 'ਤੇ ਰਿਹਾ | ਇਸ ਸਮਾਗਮ ਦੀ ਸਫਲ ਆਯੋਜਨ ਡੀ.ਪੀ.ਈ. ਮਿਸਿਜ਼ ਸੁਖਜੀਤ ਕੌਰ ਅਤੇ ਡੀ.ਪੀ.ਈ. ਗੁਰਮੀਤ ਸਿੰਘ ਦੀ ਯੋਗ ਰਹਿਨੁਮਾਈ ਹੇਠ ਹੋਈ | ਸੀ.ਈ.ਓ. ਲਖਬੀਰ ਸਿੰਘ ਅਤੇ ਪਿ੍ੰਸੀਪਲ ਮਿਸਿਜ਼ ਨਵਦੀਪ ਵਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਤਗਮੇ ਵੰਡੇ ਤੇ ਸਾਰੇ ਵਿਦਿਆਰਥੀਆਂ ਦੇ ਜੋਸ਼ ਅਤੇ ਮਿਹਨਤ ਦੀ ਸ਼ਲਾਘਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਰਬ ਧਰਮ ਪ੍ਰਕਾਸ਼ ਸਿਹੌੜਾ ਸਾਹਿਬ ਵਿਖੇ ਲੈਂਟਰ ਪਾਏ ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਲਈ ਕੈਂਪ ਲਗਾਇਆ
Ad Position 24