ਮਲੌਦ, 3 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸੱਚਖੰਡ ਵਾਸੀ ਸ੍ਰੀਮਾਨ 111 ਸੰਤ ਬਲਵੰਤ ਸਿੰਘ ਮਹਾਰਾਜ ਸਿੱਧਸਰ ਸਿਹੌੜਾ ਸਾਹਿਬ ਵਾਲਿਆਂ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸਰਬ ਧਰਮ ਪ੍ਰਕਾਸ਼ ਸਿਹੌੜਾ ਸਾਹਿਬ ਵਿਖੇ ਦੂਜੀ ਮੰਜ਼ਿਲ ਦਾ ਲੈਂਟਰ ਪਾਇਆ ਗਿਆ | ਚੱਲ ਰਹੀ ਕਾਰ ਸੇਵਾ ਦੌਰਾਨ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਕਾਰ ਸੇਵਾ ਦੇ ਨਾਲ-ਨਾਲ ਸਾਰਾ ਦਿਨ ਕੀਰਤਨ ਵਿਖਿਆਨ ਵੀ ਹੁੰਦਾ ਰਿਹਾ | ਇਸ ਮੌਕੇ ਮਹੰਤ ਬਲਜੀਤ ਦਾਸ ਡੇਰਾ ਖੂਹੀ ਕੂਹਲੀ ਕਲਾਂ ਵਾਲਿਆਂ ਸਮੇਤ ਗੁਰਦੁਆਰਾ ਸਰਬ ਧਰਮ ਪ੍ਰਕਾਸ਼ ਦੀ ਪ੍ਰਬੰਧਕ ਕਮੇਟੀ ਅਤੇ ਬਿਹੰਗਮ ਜਥਾ ਗੁਰਦੁਆਰਾ ਸੁਖ ਸਾਗਰ ਸਾਹਿਬ ਬਾਲੇਵਾਲ-ਭੋਗੀਵਾਲ ਸਾਹਿਬ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |