ਸਾਹਨੇਵਾਲ, 3 ਮਾਰਚ (ਹਨੀ ਚਾਠਲੀ)-ਹੋਲੀ ਰੰਗਾਂ ਦਾ ਤਿਉਹਾਰ ਹੈ, ਇਸ 'ਚ ਬੱਚੇ ਰੰਗਾਂ ਨਾਲ ਹੋਲੀ ਖੇਡਦੇ ਹਨ | ਬਾਜ਼ਾਰਾਂ 'ਚ 2 ਕਿਸਮ ਦੇ ਰੰਗ ਮਿਲਦੇ ਹਨ ਸਿੰਥੈਟਿਕ ਅਤੇ ਨੈਚੂਰਲ ਰੰਗ | ਸਾਨੂੰ ਬੱਚਿਆਂ ਨੂੰ ਸਿੰਥੈਟਿਕ ਰੰਗਾਂ ਤੋਂ ਬਚਾਉਣਾ ਚਾਹੀਦਾ ਹੈ ਕਿਉਂਕਿ ਬੱਚਿਆਂ ਲਈ ਸਿੰਥੈਟਿਕ ਰੰਗ ਬਹੁਤ ਹਾਨੀਕਾਰਕ ਹੁੰਦੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜਸੇਵੀ ਸ਼ਸ਼ੀਕਾਂਤ ਚਾਠਲੀ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤਾ | ਸ਼ਸ਼ੀਕਾਂਤ ਚਾਠਲੀ ਨੇ ਦੱਸਿਆ ਕਿ ਬਾਜ਼ਾਰਾਂ ਵਿਚ ਜੋ ਰੰਗ ਮਿਲਦੇ ਹਨ ਉਨ੍ਹਾਂ ਵਿਚ ਕਈ ਪ੍ਰਕਾਰ ਦੇ ਹਾਨੀਕਾਰਕ ਕੈਮੀਕਲ ਹੁੰਦੇ ਹਨ, ਜੋ ਕਿ ਸਾਡੇ ਬੱਚਿਆਂ ਦੇ ਚਮੜੀ ਅਤੇ ਸਿਹਤ ਲਈ ਠੀਕ ਨਹੀ ਹੁੰਦੇ | ਸਿੰਥੈਟਿਕ ਰੰਗਾਂ 'ਚ ਬਹੁਤ ਜ਼ਿਆਦਾ ਕੈਮੀਕਲ ਮਿਲਾਏ ਜਾਂਦੇ ਹਨ ਜੋ ਬੱਚਿਆਂ ਦੀ ਚਮੜੀ, ਸਿਰ ਦੇ ਵਾਲਾਂ ਅਤੇ ਅੱਖਾਂ ਲਈ ਹਾਨੀਕਾਰਕ ਹਨ, ਇਸ ਲਈ ਬੱਚਿਆਂ ਨੂੰ ਸਿੰਥੈਟਿਕ ਰੰਗਾਂ ਤੋਂ ਬਚਾਉਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਇਨ੍ਹਾਂ ਰੰਗਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ |