03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸਮਰਾਲਾ ਦੇ ਦੁਕਾਨਦਾਰਾਂ ਤੇ ਪੁਲਿਸ ਦੀ ਪੰਜਾਬ 'ਚ ਨਿਵੇਕਲੀ ਸ਼ੁਰੂਆਤ, ਰਾਤਾਂ ਦੇ ਚੌਕੀਦਾਰ ਪੂਰੀ ਤਰ੍ਹਾਂ ਹਾਈਟੈੱਕ ਹੋ ਕੇ ਪਹਿਰਾ ਦੇਣਗੇ

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਸਮਰਾਲਾ, 3 ਮਾਰਚ (ਗੋਪਾਲ ਸੋਫਤ)-ਸਥਾਨਕ ਵਿਉਪਾਰੀਆਂ ਅਤੇ ਦੁਕਾਨਦਾਰਾਂ ਦੀ ਜਥੇਬੰਦੀ ਵਿਪਾਰ ਮੰਡਲ ਸਮਰਾਲਾ ਨੇ ਸਥਾਨਕ ਪੁਲਸ ਨਾਲ ਸਹਿਯੋਗ ਕਰਕੇ ਸ਼ਹਿਰ ਵਿੱਚ ਰਾਤਾਂ ਨੂੰ ਸੰਭਾਵਿਤ ਚੋਰੀਆਂ ਦੀਆਂ ਵਾਰਦਾਤਾਂ ਦੀ ਰੋਕਥਾਮ ਲਈ ਸ਼ਹਿਰ ਦੇ ਚੌਕੀਦਾਰਾਂ ਨੂੰ ਅੱਜ ਤੋਂ ਹਾਇਟੈਕ ਕਰਨ ਦੀ ਨਿਵੇਕਲੀ ਪਹਿਲ ਕੀਤੀ ਹੈ | ਸਥਾਨਕ ਉਪ ਪੁਲਸ ਕਪਤਾਨ ਤਰਲੋਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰਾਤਾਂ ਨੂੰ ਹੋਣ ਵਾਲੀਆਂ ਚੋਰੀ ਦੀਆਂ ਘਟਨਾਵਾਂ ਰੋਕਣ ਲਈ ਦੁਕਾਨਦਾਰਾਂ ਨੂੰ ਸੁਝਾਅ ਦਿੱਤੇ ਸਨ | ਜਿਸ ਨੂੰ ਵਪਾਰ ਮੰਡਲ ਨੇ ਪ੍ਰਵਾਨ ਕਰਕੇ ਅੱਜ ਤੋਂ ਚੌਕੀਦਾਰਾਂ ਨੂੰ ਬਕਾਇਦਾ ਵਰਦੀ ਗੰਡਾਸੀ ਅਤੇ ਵਾਈ-ਫਾਈ ਵਾਕੀ -ਟਾਕੀ ਸੈੱਟ ਦਿੱਤੇ ਗਏ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਵਾਕੀ-ਟਾਕੀ ਸੈਟਾ ਨਾਲ ਨਾ ਸਿਰਫ਼ ਚੌਕੀਦਾਰਾਂ ਦਾ ਆਪਸ ਦੇ ਵਿੱਚ ਤਾਲਮੇਲ ਬਣਿਆ ਰਹੇਗਾ, ਬਲਕਿ ਪੁਲਿਸ ਪਾਰਟੀ ਦੇ 112 ਨੰਬਰ ਨਾਲ ਵੀ ਕਮਿਊਨੀਕੇਸ਼ਨ ਬਣਿਆ ਰਹੇਗਾ | ਉਨ੍ਹਾਂ ਕਿਹਾ ਕਿ ਸਥਾਨਕ ਦੁਕਾਨਦਾਰਾਂ ਵੱਲੋਂ ਚੌਕੀਦਾਰ ਨਿਯੁਕਤ ਕੀਤੇ ਹੋਣ ਕਾਰਨ ਹੀ ਬਾਕੀ ਸ਼ਹਿਰਾਂ ਦੇ ਮੁਕਾਬਲੇ ਇੱਥੇ ਰਾਤਾਂ ਨੂੰ ਚੋਰੀਆਂ ਦੀਆਂ ਵਾਰਦਾਤਾਂ ਨੂੰ ਰੋਕ ਲੱਗੀ ਰਹੀ ਹੈ | ਇਸ ਮੌਕੇ 'ਤੇ ਵਪਾਰ ਮੰਡਲ ਦੇ ਪ੍ਰਧਾਨ ਦੀਪਕ ਭਾਰਤਵਾਜ, ਕੱਪੜਾ ਐਸੋਸੀਏਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਅਹਿਮਦਾਬਾਦ ਵਾਲੇ ਅਤੇ ਜਿਉਲਰਜ ਐਸੋਸੀਏਸ਼ਨ ਦੇ ਦੀਪਕ ਵਰਮਾ ਨੇ ਕਿਹਾ ਕਿ ਸਾਡੀ ਸਮੁੱਚੀ ਵਪਾਰ ਮੰਡਲ ਐਸੋਸੀਏਸ਼ਨ ਦੀ ਹੋਈ ਮੀਟਿੰਗ ਵਿੱਚ ਡੀ. ਐਸ. ਪੀ. ਵੱਲੋਂ ਦਿੱਤੇ ਸੁਝਾਅ ਅਨੁਸਾਰ ਅਸੀਂ ਚੌਕੀਦਾਰਾਂ ਨੂੰ ਵਾਕੀ ਟਾਕੀ, ਵਰਦੀਆਂ ਅਤੇ ਗੰਡਾਸੀਆਂ ਵੀ ਲੈ ਕੇ ਦਿੱਤੀਆਂ ਅਤੇ ਜੇ ਕਿਸੇ ਚੀਜ਼ ਦੀ ਹੋਰ ਵੀ ਲੋੜ ਹੋਵੇਗੀ ਤਾਂ ਵਪਾਰ ਮੰਡਲ ਉਹ ਵੀ ਪੂਰੀ ਕਰੇਗਾ ਤਾਂ ਜੌ ਕੋਈ ਅਣਸੁਖਾਂਵੀ ਘਟਨਾ ਸ਼ਹਿਰ ਵਿੱਚ ਸੰਭਵ ਨਾ ਹੋਵੇ | ਇਸ ਮੌਕੇ ਤੇ ਦੀਪਕ ਰਾਏ ਵਪਾਰ ਮੰਡਲ ਪ੍ਰਧਾਨ, ਰਣਜੀਤ ਸਿੰਘ ਅਹਿਮਦਾਬਾਦ ਵਾਲੇ, ਦੀਪਕ ਵਰਮਾ, ਰਜੀਵ ਵਰਮਾ, ਰਾਹੁਲ ਖੁੱਲਰ, ਦਲਜੀਤ ਸਿੰਘ ਕਮਲ ਸੇਢਾ, ਵਿੱਕੀ ਗੁਲਸ਼ਨ ਸਹਿਗਲ, ਸੁਨੀਲ ਅਗਰਵਾਲ ਆਦਿ ਸ਼ਹਿਰ ਦੇ ਦੁਕਾਨਦਾਰ ਮੌਜੂਦ ਸਨ | ਪੁਲਿਸ ਜਲਾ ਖੰਨਾ ਦੇ ਐਸ. ਐਸ. ਪੀ. ਡਾਕਟਰ ਦਰਪਣ ਆਹਲੂਵਾਲੀਆ ਵੱਲੋਂ ਸ਼ਹਿਰ ਦੇ ਮੁੱਖ ਚੌਂਕ ਵਿੱਚ ਲੰਮੇ ਸਮੇਂ ਤੋਂ ਬੱਸਾਂ ਖੜਨ ਕਰਨ ਲੱਗਣ ਵਾਲੇ ਜਾਮ ਦੀ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਉਪਰੰਤ ਸ਼ਾਇਦ ਇਹ ਪੰਜਾਬ ਵਿੱਚ ਪਹਿਲੀ ਨਿਵੇਕਲੀ ਮੁਹਿੰਮ ਹੈ, ਜਿੱਥੇ ਚੌਕੀਦਾਰਾਂ ਨੂੰ ਹਾਈਟੈੱਕ ਕਰ ਦਿੱਤਾ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਪਿੰਡਾਂ 'ਚ ਯਾਦੂ ਵਲੋਂ ਸੁਖਬੀਰ ਦੀ ਰੈਲੀ ਸੰਬੰਧੀ ਮੀਟਿੰਗਾਂ ਅਗਲੀ ਖ਼ਬਰ ਰਿੰਕੂ ਵਾਲੀਆ ਨੇ ਪਾਵਰ ਲਿਫ਼ਟਿੰਗ 'ਚ ਭਾਰਤ ਵਲੋਂ ਸੋਨ ਤਗਮਾ ਜਿੱਤ ਕੇ ਸਮਰਾਲਾ ਦਾ ਨਾਂਅ ਰੌਸ਼ਨ ਕੀਤਾ
Ad Position 24