03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਰਿੰਕੂ ਵਾਲੀਆ ਨੇ ਪਾਵਰ ਲਿਫ਼ਟਿੰਗ 'ਚ ਭਾਰਤ ਵਲੋਂ ਸੋਨ ਤਗਮਾ ਜਿੱਤ ਕੇ ਸਮਰਾਲਾ ਦਾ ਨਾਂਅ ਰੌਸ਼ਨ ਕੀਤਾ

Ad Position 21
repet_subhas-goyals [Copy P29]
ਅਜੀਤ ਡੈਸਕ 04-03-2026
ਸਮਰਾਲਾ, 3 ਮਾਰਚ (ਗੋਪਾਲ ਸੋਫਤ)-ਸਮਰਾਲਾ ਦੇ ਰਿੰਕੂ ਵਾਲੀਆ, ਜੋ ਪਾਵਰ ਲਿਫ਼ਟਿੰਗ ਵਿੱਚ ਪਿਛਲੇ ਕਈ ਸਾਲਾਂ ਤੋਂ ਭਾਰਤ ਦੀ ਤਰਫ ਤੋਂ ਖੇਡ ਕੇ ਹਮੇਸ਼ਾ ਨਾਮ ਖੱਟਦੇ ਹਨ, ਇਸ ਵਾਰ ਵੀ ਕਿਰਗਿਸਤਾਨ (ਰੂਸ) ਵਿੱਚ ਹੋ ਰਹੀ ਇੰਟਰਨੈਸ਼ਨਲ ਮਾਸਟਰਜ਼ ਪਾਵਰ ਲਿਫ਼ਟਿੰਗ ਏਸ਼ੀਆ ਕੱਪ ਵਿੱਚ ਆਪਣੇ ਵਜ਼ਨ ਵਰਗ 'ਚੋਂ ਪਹਿਲੇ ਨੰਬਰ 'ਤੇ ਆ ਕੇ ਗੋਲਡ ਮੈਡਲ ਪ੍ਰਾਪਤ ਕੀਤਾ ਹੈ | ਰਿੰਕੂ ਵਾਲੀਆ ਦੀ ਇਸ ਉਪਲਬਧੀ ਲਈ ਮਾਲਵਾ ਸਪੋਰਟਸ ਐਂਡ ਵੈੱਲਫੇਅਰ ਕਲੱਬ ਸਮਰਾਲਾ ਵੱਲੋਂ ਉਸ ਨੰੂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ਅਤੇ ਉਮੀਦ ਪ੍ਰਗਟ ਕੀਤੀ ਕਿ ਭਵਿੱਖ ਵਿੱਚ ਰਿੰਕੂ ਵਾਲੀਆ ਇਸੇ ਤਰ੍ਹਾਂ ਸਮਰਾਲਾ ਦਾ ਨਾਂ ਦੇਸ਼ਾਂ, ਵਿਦੇਸ਼ਾਂ ਵਿੱਚ ਰੌਸ਼ਨ ਕਰਦੇ ਰਹਿਣਗੇ | ਰਿੰਕੂ ਵਾਲੀਆਂ ਨੂੰ ਵਧਾਈ ਦੇਣ ਵਾਲਿਆਂ ਵਿੱਚ ਪ੍ਰਮੁੱਖ ਤੌਰ 'ਤੇ ਦਵਿੰਦਰ ਸਿੰਘ ਕਾਹਲੋਂ ਯੂ. ਐਸ. ਏ., ਦਲਜੀਤ ਸਿੰਘ ਢਿੱਲੋਂ ਯੂ. ਐਸ. ਏ., ਕਾਲਾ ਮਾਦਪੁਰ ਕਬੱਡੀ ਕੋਚ, ਦੀਪੂ ਕਕਰਾਲਾ ਕੈਨੇਡਾ, ਜੱਸਾ ਪਵਾਤ ਕੈਨੇਡਾ, ਭਿੰਦਰ ਨਵਾਂ ਪਿੰਡ ਕਬੱਡੀ ਖਿਡਾਰੀ, ਰਣਜੀਤ ਸਿੰਘ ਗਿੱਲ ਝਾੜ ਸਾਹਿਬ, ਫਿੰਡੀ ਝਾੜ ਸਾਹਿਬ, ਗੇਜਾ ਮਾਦਪੁਰ, ਕੁਲਵਿੰਦਰ ਸਿੰਘ ਕਿੰਦਾ, ਗੁਰਜੰਟ ਸਿੰਘ ਪਿ੍ੰਸੀਪਲ, ਮਲਕੀਤ ਸਿੰਘ ਅੰਗਰੇਜ਼ ਅਤੇ ਮੋਨੀ ਪਾਲ ਮਾਜਰਾ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਸਮਰਾਲਾ ਦੇ ਦੁਕਾਨਦਾਰਾਂ ਤੇ ਪੁਲਿਸ ਦੀ ਪੰਜਾਬ 'ਚ ਨਿਵੇਕਲੀ ਸ਼ੁਰੂਆਤ, ਰਾਤਾਂ ਦੇ ਚੌਕੀਦਾਰ ਪੂਰੀ ਤਰ੍ਹਾਂ ਹਾਈਟੈੱਕ ਹੋ... ਅਗਲੀ ਖ਼ਬਰ ਸਰਕਾਰੀ ਕਾਲਜ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ
Ad Position 24