18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਕੋਟਾਂ ਕਾਲਜ ਦੇ ਵਿਦਿਆਰਥੀਆਂ ਲਈ ਬਜਾਜ ਫਿਨਸਰਵ ਵਲੋਂ 100 ਘੰਟੇ ਦਾ ਟਰੇਨਿੰਗ ਪ੍ਰੋਗਰਾਮ ਸ਼ੁਰੂ

Ad Position 21
No active advertisement
ਅਜੀਤ ਡੈਸਕ 08-03-2026
ਬੀਜਾ, 7 ਮਾਰਚ (ਅਵਤਾਰ ਸਿੰਘ ਜੰਟੀ ਮਾਨ/ਕਸ਼ਮੀਰਾ ਸਿੰਘ ਬਗ਼ਲੀ)- ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੇ ਨਿਰਦੇਸ਼ਾਂ ਅਨੁਸਾਰ, ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਪ੍ਰਧਾਨ ਅਤੇ ਇੰਜੀ. ਸੁਖਮਿੰਦਰ ਸਿੰਘ, ਸਕੱਤਰ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮਿ੍ਤਸਰ ਦੀ ਯੋਗ ਰਹਿਨੁਮਾਈ ਅਤੇ ਪਿ੍ੰਸੀਪਲ ਡਾ. ਗਗਨਦੀਪ ਸਿੰਘ ਦੀ ਅਗਵਾਈ ਹੇਠ ਬਜਾਜ ਫਿਨਸਰਵ ਦੇ ਸਹਿਯੋਗ ਨਾਲ ਬੈਂਕਿੰਗ, ਫਾਇਨੈਂਸ ਅਤੇ ਇੰਸ਼ੋਰੈਂਸ ਵਿਸ਼ੇ ਤੇ 100 ਘੰਟਿਆਂ ਦਾ ਟਰੇਨਿੰਗ ਪ੍ਰੋਗਰਾਮ ਬਾਬਾ ਬੁੱਢਾ ਜੀ ਕਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੈੱਲ ਵੱਲੋਂ ਆਈ. ਕਿਊ. ਏ. ਸੀ. ਦੇ ਅਧੀਨ ਆਯੋਜਿਤ ਕੀਤਾ ਜਾ ਰਿਹਾ ਹੈ | ਇਹ ਪ੍ਰੋਗਰਾਮ 23 ਫਰਵਰੀ 2026 ਨੂੰ ਆਨਲਾਈਨ ਮੋਡ ਵਿੱਚ ਸ਼ੁਰੂ ਹੋਇਆ ਅਤੇ ਇਸ ਵਿੱਚ ਇੰਸ਼ੋਰੈਂਸ ਅਤੇ ਮੈਨੇਜਿੰਗ ਸੈੱਲਫ਼ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਵਿਦਿਆਰਥੀਆਂ ਦੀ ਜਾਣਕਾਰੀ ਅਤੇ ਰੋਜ਼ਗਾਰ ਯੋਗਤਾ ਨੂੰ ਵਧਾਉਣਾ ਹੈ | ਇਸ ਪ੍ਰੋਗਰਾਮ ਦੇ ਤਹਿਤ 5 ਮਾਰਚ 2026 ਨੂੰ ਕਾਲਜ ਵਿੱਚ ਕਮਿਊਨੀਕੇਸ਼ਨ ਅਤੇ ਵਰਕਪਲੇਸ ਸਕਿਲਜ਼ ਬਾਰੇ ਇੱਕ ਆਫਲਾਈਨ ਸੈਸ਼ਨ ਆਯੋਜਿਤ ਕੀਤਾ ਗਿਆ | ਇਹ ਸੈਸ਼ਨ ਵਿਕਾਸ ਸੋਫਤ, ਕਾਰਪੋਰੇਟ ਟਰੇਨਰ ਵੱਲੋਂ ਦਿੱਤਾ ਗਿਆ, ਜਿਨ੍ਹਾਂ ਨੇ ਵਿਦਿਆਰਥੀਆਂ ਨਾਲ ਪ੍ਰਭਾਵਸ਼ਾਲੀ ਸੰਚਾਰ ਕੌਸ਼ਲ, ਵਰਕਪਲੇਸ ਐਟੀਕੈੱਟ ਅਤੇ ਪੇਸ਼ੇਵਰ ਵਿਸ਼ਵਾਸ ਬਣਾਉਣ ਦੀਆਂ ਤਕਨੀਕਾਂ ਬਾਰੇ ਕੀਮਤੀ ਜਾਣਕਾਰੀ ਸਾਂਝੀ ਕੀਤੀ | ਇਸ ਸੈਸ਼ਨ ਦਾ ਸਹਿ-ਸੰਯੋਜਨ ਡਾ. ਕਮਰੁਨਨਿਸ਼ਾ, ਕਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੈੱਲ ਕੋਆਰਡੀਨੇਟਰ, ਅਤੇ ਮਿਸ ਦਲਵੀਰ ਕੌਰ, ਅਸਿਸਟੈਂਟ ਪ੍ਰੋਫੈਸਰ (ਕਾਮਰਸ) ਵੱਲੋਂ ਕੀਤਾ ਗਿਆ | ਫੈਕਲਟੀ ਮੈਂਬਰਾਂ ਨੇ ਇਸ ਜਾਣਕਾਰੀ ਭਰਪੂਰ ਸੈਸ਼ਨ ਦੀ ਸਰਾਹਨਾ ਕੀਤੀ ਅਤੇ ਇੰਟਰਐਕਟਿਵ ਸਿਖਲਾਈ ਦੇ ਅਨੁਭਵ ਦਾ ਆਨੰਦ ਲਿਆ | ਇਹ ਸੈਸ਼ਨ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਅਤੇ ਰੁਚੀਕਰ ਸਾਬਤ ਹੋਇਆ | ਕਾਲਜ ਪਿ੍ੰਸੀਪਲ ਡਾ. ਗਗਨਦੀਪ ਸਿੰਘ ਨੇ ਇਸ ਪਹਿਲ ਦੀ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਪ੍ਰੋਗਰਾਮਾਂ ਵਿੱਚ ਸਰਗਰਮ ਹਿੱਸਾ ਲੈਣ ਅਤੇ ਆਪਣੀਆਂ ਕਮਿਊਨੀਕੇਸ਼ਨ ਸਕਿਲਜ਼ ਅਤੇ ਰੋਜ਼ਗਾਰ ਯੋਗਤਾ ਨੂੰ ਨਿਖਾਰਨ ਲਈ ਇਨ੍ਹਾਂ ਮੌਕਿਆਂ ਦਾ ਪੂਰਾ ਲਾਭ ਉਠਾਉਣ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਸ ਪੰਜਾਬ ਦੇ ਵਲੋਂ ਸੰਦੀਪ ਸਿੰਘ ਰੁਪਾਲੋਂ ਨੂੰ ਹਲਕਾ ਇੰਚਾਰਜ ਪਾਇਲ ਕੀਤਾ ਨਿਯੁਕਤ ਅਗਲੀ ਖ਼ਬਰ ਬੀਜਾ ਇਲਾਕੇ 'ਚੋਂ ਸੁਖਬੀਰ ਸਿੰਘ ਬਾਦਲ ਦੀ ਰੈਲੀ ਵੱਡੀ ਤਾਦਾਦ 'ਚ ਵਰਕਰ ਕਰਨਗੇ ਸ਼ਮੂਲੀਅਤ - ਸੰਤ ਬੀਜਾ, ਬੀਬੀ ਕੁਲਾਰ
Ad Position 24