18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਠੇਕਾ ਕਰ ਕੇ ਆਲੂ ਨਾ ਖ਼ਰੀਦਣ ਵਾਲੀਆਂ ਕੰਪਨੀਆਂ ਖ਼ਿਲਾਫ਼ ਧੋਖਾਧੜੀ ਦੀ ਕਾਰਵਾਈ ਕਰੇ ਸਰਕਾਰ - ਲੱਖੋਵਾਲ

Ad Position 21
No active advertisement
ਅਜੀਤ ਡੈਸਕ 08-03-2026
ਖੰਨਾ, 7 ਮਾਰਚ (ਹਰਜਿੰਦਰ ਸਿੰਘ ਲਾਲ)-ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਕਿਸਾਨਾਂ ਨਾਲ ਕੰਟਰੈਕਟ ਕਰਕੇ, ਮਹਿੰਗੇ ਭਾਅ ਬੀਜ ਦੇ ਕੇ, 12 ਰੁਪਏ ਕਿੱਲੋ ਆਲੂ ਖ਼ਰੀਦਣ ਦਾ ਵਾਅਦਾ ਕਰਨ ਤੇ ਹੁਣ ਆਲੂ ਖ਼ਰੀਦਣ ਤੋਂ ਭੱਜ ਰਹੀਆਂ ਕੰਪਨੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਲੱਖੋਵਾਲ ਨੇ ਕਿਹਾ ਕਿ ਹੁਣ ਇਹ ਕੰਪਨੀਆਂ ਆਲੂ ਖ਼ਰੀਦਣ ਤੋਂ ਕੋਰਾ ਜਵਾਬ ਹੀ ਨਹੀਂ ਦੇ ਰਹੀਆਂ ਸਗੋਂ ਧੋਖੇ ਨਾਲ ਆਪਣੇ ਹੀ ਬਾਹਰੀ ਵਪਾਰੀਆਂ ਰਾਹੀਂ ਉਹੀ ਆਲੂ 4 ਰੁਪਏ ਤੋਂ 5 ਰੁਪਏ ਕਿੱਲੋ ਦੇ ਹਿਸਾਬ ਨਾਲ ਖ਼ਰੀਦ ਰਹੀਆਂ ਹਨ | ਇਸ ਨਾਲ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ | ਆਲੂਆਂ ਦੀ ਫ਼ਸਲ ਇਸ ਵਾਰ ਵੱਡੀ ਮਾਤਰਾ ਵਿੱਚ ਹੋਈ ਹੈ ਅਤੇ ਫਰਵਰੀ ਮਾਰਚ ਮਹੀਨੇ ਵਿੱਚ ਹੀ ਇਸ ਨੂੰ ਪਟਾਈ ਤੋਂ ਬਾਅਦ ਸਾਂਭਣਾ ਪੈਂਦਾ ਹੈ ਕਿਸਾਨ ਇਸ ਨੂੰ ਆਪਣੇ ਘਰ ਨਹੀਂ ਰੱਖ ਸਕਦਾ | ਸਾਡੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਕੰਨਟਰੈਕਟ ਤੋਂ ਭੱਜਣ ਵਾਲੀਆਂ ਕੰਪਨੀਆਂ ਤੇ ਪਰਚੇ ਦਰਜ ਕੀਤੇ ਜਾਣ ਅਤੇ ਮਾਰਕਫੈੱਡ ਰਾਹੀਂ ਆਲੂਆਂ ਦੀ ਖ਼ਰੀਦ ਤੁਰੰਤ ਕਰਵਾਈ ਜਾਵੇ ਨਹੀਂ ਤਾਂ ਮਜਬੂਰ ਹੋਏ ਕਿਸਾਨਾਂ ਨੂੰ ਆਲੂ ਸੜਕਾਂ 'ਤੇ ਸੁੱਟਣੇ ਪੈਣਗੇ | ਜੇ ਕਿਸਾਨਾਂ ਦੇ ਆਲੂ ਨਾ ਵਿਕਵਾਏ ਗਏ ਅਤੇ ਧੋਖਾ ਕਰਨ ਵਾਲੀਆਂ ਕੰਪਨੀਆਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਸੜਕਾਂ 'ਤੇ ਆ ਕੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ |
Ad Position 22
No active advertisement
ਪਿਛਲੀ ਖ਼ਬਰ ਪਿੰਡ ਲਾਪਰਾਂ ਵਿਖੇ ਅੱਖਾਂ ਦੇ ਕੈਂਪ ਵਿੱਚ 300 ਮਰੀਜ਼ਾਂ ਦੀ ਕੀਤੀ ਜਾਂਚ ਅਗਲੀ ਖ਼ਬਰ ਯੂਥ ਅਕਾਲੀ ਆਗੂ ਘਨੱਈਆ ਸਿੰਘ ਵਲੋਂ ਸੁਖਬੀਰ ਸਿੰਘ ਬਾਦਲ ਨਾਲ ਅਹਿਮ ਮੁਲਾਕਾਤ
Ad Position 24