ਪਾਇਲ, 7 ਮਾਰਚ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਨੰਬਰਦਾਰਾ ਯੂਨੀਅਨ ਪਾਇਲ ਦੀ ਮਹੀਨਾਵਾਰੀ ਮੀਟਿੰਗ ਬਲਦੇਵ ਸਿੰਘ ਘੁਡਾਣੀ ਖ਼ੁਰਦ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿੱਚ ਹੇਠ ਲਿਖੇ ਮਤੇ ਪਾਸ ਕੀਤੇ ਗਏ | ਮੀਟਿੰਗ ਵਿੱਚ ਭਖਦੀਆਂ ਮੰਗਾਂ ਤੇ ਵਿਚਾਰ ਵਟਾਂਦਰਾ ਕਰਦੇ ਹੋਏ ਬਲਜਿੰਦਰ ਸਿੰਘ ਬੁਆਣੀ ਨੇ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਦੇ ਆਖ਼ਰੀ ਸਾਲ ਦੇ ਸਿਰਫ਼ ਪੰਜ ਛੇ ਮਹੀਨੇ ਹੀ ਰਹਿੰਦੇ ਹਨ ਪਰ ਸਰਕਾਰ ਨੇ ਅਜੇ ਤੱਕ ਨੰਬਰਦਾਰਾਂ ਦੀ ਇੱਕ ਵੀ ਮੁਸ਼ਕਿਲ ਦਾ ਹੱਲ ਨਹੀਂ ਕੀਤਾ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਜੇ ਵੀ ਸਾਡੀ ਕੋਈ ਗੱਲ ਨਹੀਂ ਸੁਣਦੀ ਤਾਂ ਨੰਬਰਦਾਰਾਂ ਦੇ ਵੱਸ ਤੋਂ ਬਾਹਰ ਗੱਲ ਹੋ ਜਾਵੇਗੀ ਅਤੇ ਨੰਬਰਦਾਰ ਵੀ ਸ਼ਹਿਰਾਂ ਵਿੱਚ ਜਾ ਕੇ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਵਿਰੁੱਧ ਆਪਣੀਆਂ ਰੈਲੀਆਂ ਕਰਨ ਲਈ ਮਜਬੂਰ ਹੋਣਗੇ ਅਤੇ ਸਰਕਾਰ ਨੂੰ 2027 ਦੀਆਂ ਚੋਣਾਂ ਵਿੱਚ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ | ਇਨਾ ਜਾਇਜ਼ ਮੰਗਾਂ ਵਿੱਚ ਨੰਬਰਦਾਰੀ ਜੱਦੀ ਪੁਸ਼ਤੀ ਕਰਨਾ, ਮਾਣ ਭੱਤਾ 5000 ਰੁਪਏ ਕਰਨਾ, ਨੰਬਰਦਾਰਾਂ ਦਾ ਜੀਵਨ ਬੀਮਾ ਕਰਨਾ, ਬੱਸ ਪਾਸ ਬਣਾਉਣੇ ਆਦਿ ਸ਼ਾਮਿਲ ਹਨ | ਇਸ ਸਮੇਂ ਨੰਬਰਦਾਰ ਅਸ਼ੋਕ ਸੋਨੀ, ਹਰਪਾਲ ਸਿੰਘ ਘਲੋਟੀ, ਪਰਮਿੰਦਰ ਸਿੰਘ ਬੇਗੋਵਾਲ, ਜਗਜੀਤ ਸਿੰਘ ਘਲੋਟੀ, ਮਨਜੀਤ ਸਿੰਘ ਘਲੋਟੀ, ਮਨਪ੍ਰੀਤ ਸਿੰਘ ਘੁਡਾਣੀ ਖ਼ੁਰਦ, ਪਰਮਜੀਤ ਸਿੰਘ ਕਰਤਾਰਪੁਰ, ਗੁਰਦੇਵ ਸਿੰਘ ਕਿਲਾ ਹੰਸ, ਗੁਰਮੀਤ ਸਿੰਘ ਘੁਡਾਣੀ ਖ਼ੁਰਦ ਅਤੇ ਪੈੱ੍ਰਸ ਸਕੱਤਰ ਬਲਜਿੰਦਰ ਸਿੰਘ ਬੁਆਣੀ ਹਾਜ਼ਰ ਸਨ |