ਬੀਜਾ, 7 ਮਾਰਚ (ਕਸ਼ਮੀਰਾ ਸਿੰਘ ਬਗ਼ਲੀ)-ਇਲਾਕੇ ਦੇ ਪੁਰਾਤਨ ਅਸਥਾਨ ਡੇਰਾ ਬਾਬਾ ਮਹਿਮੇਂ ਸ਼ਾਹ ਨਿਰਮਲੇ ਪਿੰਡ ਲੋਪੋਂ ਵਿਖੇ ਸ੍ਰੀ ਬਾਬਾ ਮਹਿਮੇਂ ਸ਼ਾਹ ਦੀ 211ਵੀਂ ਬਰਸੀ ਸਾਲਾਨਾ ਜੋੜ ਮੇਲਾ ਮਹੰਤ ਗੁਰਮੁੱਖ ਸਿੰਘ ਮੌਜੂਦਾ ਮੁਖੀ, ਭਾਈ ਜਸਵੀਰ ਸਿੰਘ ਲੋਪੋਂ, ਬਾਬਾ ਰਾਜਿੰਦਰ ਸਿੰਘ, ਗਿਆਨੀ ਰਾਜਬੀਰ ਸਿੰਘ ਸਾਸ਼ਤਰੀ, ਭਾਈ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਮਹਾਨ ਸੰਤ ਸਮਾਗਮ ਹੋਇਆ | ਇਸ ਮੌਕੇ ਸੰਤ ਬਾਬਾ ਭੁਪਿੰਦਰ ਸਿੰਘ ਰਾੜਾ ਸਾਹਿਬ ਜਰਗ ਵਾਲੇ, ਸੰਤ ਬਾਬਾ ਪੰਜਾਬ ਸਿੰਘ ਮਾਦਪੁਰ ਵਾਲੇ, ਮਹੰਤ ਹਾਕਮ ਸਿੰਘ ਗੰਡਾ ਸਿੰਘ ਵਾਲੇ ਜਨਰਲ ਸਕੱਤਰ ਨਿਰਮਲ ਭਾਰਤ ਮਹਾਮੰਡਲ, ਮਹੰਤ ਚਮਕੌਰ ਸਿੰਘ ਲੋਹਗੜ੍ਹ ਵਾਲੇ ਪ੍ਰਧਾਨ ਨਿਰਮਲ ਮਾਲਵਾ ਸਾਧੂ ਸੰਗ ਸਮਾਜ, ਮਹੰਤ ਜਤਿੰਦਰ ਸਿੰਘ ਲੋਹਗੜ੍ਹ ਵਾਲੇ, ਮਹੰਤ ਬਲਵਿੰਦਰ ਸਿੰਘ ਅਜੀਤਵਾਲ ਵਾਲੇ, ਮਹੰਤ ਹਰਜਿੰਦਰ ਸਿੰਘ ਬਾਘਾ ਪੁਰਾਣਾ ਵਾਲੇ, ਭਾਈ ਹਰਜੋਤ ਸਿੰਘ ਸਲਾਣਾ ਵਾਲੇ, ਬਾਬਾ ਅਵਤਾਰ ਸਿੰਘ ਬੁੰਗਾ ਸਾਹਿਬ ਰਾਮਪੁਰ ਵਾਲੇ, ਬਾਬਾ ਮਨਦੀਪ ਸਿੰਘ ਅਤਰਸਰ ਸਾਹਿਬ ਵਾਲੇ, ਬਾਬਾ ਵਿਸਾਖਾ ਰਾੜਾ ਸਾਹਿਬ ਕਲਿਆਣ ਦੇ ਪੁਲ ਵਾਲੇ, ਸੰਤ ਲਖਵੀਰ ਸਿੰਘ ਸੁਰ ਸਿੰਘ ਵਾਲੇ, ਸੰਤ ਬਾਬਾ ਰਣਜੀਤ ਸਿੰਘ ਘਲੋਟੀ ਵਾਲੇ, ਭਾਈ ਹਰਮੀਤ ਸਿੰਘ ਦੋਰਾਹਾ ਵਾਲੇ ਅਤੇ ਨਿਰਮਲੇ ਮੈਹਿਮੇਂ ਸ਼ਾਹੀ ਸੰਪਰਦਾਇ ਦੇ ਮਹਾਂਪੁਰਖਾਂ ਨੇ ਕਥਾ ਕੀਰਤਨ ਦੁਆਰਾ ਨਿਹਾਲ ਕੀਤਾ | ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਸਟੇਜ ਸਕੱਤਰ ਦੀ ਸੇਵਾ ਭਾਈ ਜਸਵੀਰ ਸਿੰਘ ਲੋਪੋਂ ਵਾਲਿਆਂ ਨੇ ਨਿਭਾਉਂਦਿਆਂ ਆਈਆਂ ਸੰਗਤਾਂ ਅਤੇ ਮਹਾਂਪੁਰਖਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮਹੰਤ ਗੁਰਮੁੱਖ ਸਿੰਘ, ਭਾਈ ਰਾਜਿੰਦਰ ਸਿੰਘ, ਭਾਈ ਜਸਵੀਰ ਸਿੰਘ ਲੋਪੋਂ, ਗਿਆਨੀ ਰਾਜਬੀਰ ਸਿੰਘ ਸਾਸ਼ਤਰੀ, ਭਾਈ ਮਨਪ੍ਰੀਤ ਸਿੰਘ, ਇੰਦਰਜੀਤ ਸਿੰਘ ਲੋਪੋਂ, ਬਰਜਿੰਦਰ ਸਿੰਘ ਬੱਬਲੂ ਲੋਪੋਂ, ਬੀਬੀ ਨਵਨੀਤ ਕੌਰ ਸਰਪੰਚ, ਜਸਪਾਲ ਸਿੰਘ ਸਾਬਕਾ ਸਰਪੰਚ, ਕੇਵਲ ਸਿੰਘ ਸਾਬਕਾ ਪੰਚ, ਤਰਲੋਚਨ ਸਿੰਘ ਸੁਲਤਾਨਪੁਰ, ਹਰਵਿੰਦਰ ਸਿੰਘ ਜਟਾਣਾ, ਕਮਲਦੀਪ ਸਿੰਘ ਬਬਲਾ, ਸੁਰਿੰਦਰ ਸਿੰਘ, ਜਗਤਾਰ ਸਿੰਘ, ਅੰਮਿ੍ਤਪਾਲ ਸਿੰਘ ਨੰਬਰਦਾਰ, ਡਾਕਟਰ ਅਮਰੀਕ ਸਿੰਘ ਚੱਕ ਸਰਾਏ, ਡਾ. ਸਤਵਿੰਦਰ ਸਿੰਘ, ਰਾਜਵੰਤ ਸਿੰਘ ਲੱਲ ਕਲਾਂ, ਨਵਤੇਜ ਸਿੰਘ ਯੂ. ਐਸ. ਏ., ਗੁਰਮੀਤ ਸਿੰਘ ਭਾਈ ਬਲਾਲਾ, ਜਤਿੰਦਰ ਸਿੰਘ ਮਾਦਪੁਰ, ਕਰਮਜੀਤ ਸਿੰਘ, ਹਰਦੀਪ ਸਿੰਘ ਏ. ਐਸ. ਆਈ., ਹਰਦੀਪ ਸਿੰਘ, ਗੁਰਪ੍ਰੀਤ ਸਿੰਘ, ਬਾਬਾ ਸੰਤਾ ਸਿੰਘ ਘਲੋਟੀ, ਹਰਕਰਨ ਸਿੰਘ, ਹਰਦੀਪ ਸਿੰਘ, ਪਰਦੀਪ ਸਿੰਘ, ਰਛਪਾਲ ਸਿੰਘ, ਪਰਜੀਤ ਸਿੰਘ, ਬਲਜੀਤ ਸਿੰਘ ਆਦਿ ਸੰਗਤਾਂ ਨੇ ਹਾਜ਼ਰੀ ਭਰੀ |