18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਬੀ. ਕੇ. ਯੂ. ਸਿੱਧੂਪੁਰ ਬਲਾਕ ਮਾਛੀਵਾੜਾ ਸਾਹਿਬ ਨੇ ਜਾਗਿ੍ਤੀ ਯਾਤਰਾ ਦਾ ਕੀਤਾ ਭਰਵਾਂ ਸਵਾਗਤ

Ad Position 21
No active advertisement
ਅਜੀਤ ਡੈਸਕ 10-03-2026
ਮਾਛੀਵਾੜਾ ਸਾਹਿਬ, 9 ਮਾਰਚ (ਰਾਜਦੀਪ ਸਿੰਘ ਅਲਬੇਲਾ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਸਮਰਾਲਾ ਤੇ ਮਾਛੀਵਾੜਾ ਦੇ ਸਰਪ੍ਰਸਤ ਕੁਲਦੀਪ ਸਿੰਘ ਸੇਖੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ 7 ਫਰਵਰੀ ਤੋਂ ਦੇਸ਼ ਦੇ ਹਰੇਕ ਸੂਬੇ 'ਚ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਜਾਣੂ ਕਰਨ ਲਈ ਐੱਸ. ਕੇ. ਐੱਮ. ਗੈਰ ਰਾਜਨੀਤਿਕ ਭਾਰਤ ਜਿਸ ਦੇ ਕੋਆਰਡੀਨੇਟਰ ਜਗਜੀਤ ਸਿੰਘ ਡੱਲੇਵਾਲ ਹਨ, ਦੇ ਨਾਲ ਪੂਰੇ ਭਾਰਤ ਦੇ ਕਿਸਾਨ ਆਗੂਆਂ ਨਾਲ ਕਿਸਾਨ ਜਾਗਿ੍ਤੀ ਯਾਤਰਾ ਕਢੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਯਾਤਰਾ ਨੂੰ ਹਰੇਕ ਸੂਬੇ 'ਚ ਬਹੁਤ ਵੱਡੇ-ਵੱਡੇ ਕਾਫ਼ਲਿਆਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਦੇਸ਼ ਵਾਸੀਆਂ ਦਾ ਵੱਡੀ ਪੱਧਰ 'ਤੇ ਸਾਥ ਮਿਲਿਆ | ਇਹ ਯਾਤਰਾ 19 ਮਾਰਚ ਨੂੰ ਦਿੱਲੀ ਦੇ ਰਾਮ ਲੀਲਾ ਗਰਾਊਾਡ 'ਚ ਵੱਡੀ ਕਾਨਫ਼ਰੰਸ ਕਰ ਕੇ ਕੇਂਦਰ ਸਰਕਾਰ ਅਤੇ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਨੂੰ ਪੰਜਾਬ ਦੇ ਪਿੰਡ-ਪਿੰਡ ਤੋਂ ਦਸਤਖ਼ਤ ਕੀਤੇ ਮੰਗ ਪੱਤਰ ਜਿਸ ਵਿਚ ਭਾਰਤ ਅਮਰੀਕਾ ਟਰੇਡ ਸਮਝੌਤਾ ਰੱਦ, ਐੱਮ. ਐੱਸ. ਪੀ. ਗਰੰਟੀ ਕਾਨੂੰਨ, ਸਵਾਮੀਨਾਥਨ ਰਿਪੋਰਟ ਸੀ 2 ਪਲੱਸ ਕਿਸਾਨਾਂ 'ਤੇ ਸੰਘਰਸ਼ ਦੌਰਾਨ ਪਏ ਝੂਠੇ ਪਰਚੇ ਰੱਦ ਕਰਨ, ਮਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਅਤੇ ਹੋਰ ਵੀ ਰਹਿੰਦੀਆਂ ਮੰਗਾਂ ਲਾਗੂ ਕਰਵਾਉਣ ਲਈ ਮੰਗ ਪੱਤਰ ਦਿੱਤੇ ਜਾਣਗੇ | ਯਾਤਰਾ ਦਾ ਲੁਧਿਆਣਾ ਪਹੁੰਚਣ ਤੇ ਕੁਲਦੀਪ ਸੇਖੋਂ ਦੀ ਅਗਵਾਈ ਵਿਚ ਦੋਰਾਹਾ ਵਿਖੇ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਬਲਾਕ ਮਾਛੀਵਾੜਾ ਸਾਹਿਬ ਤੋਂ ਕਿਸਾਨ ਆਗੂ ਅਵਤਾਰ ਰਾਣਵਾਂ, ਨਾਹਰ ਸਿੰਘ ਅਸਲਾਨਾ, ਕਸ਼ਮੀਰ ਸਿੰਘ ਨੂਰਪੁਰ, ਕਸ਼ਮੀਰ ਸਿੰਘ ਬੈਰਸਾਲ, ਉਦੈ ਸਿੰਘ, ਹੰਸਰਾਜ, ਰਵਿੰਦਰ ਨਾਗਰਾ, ਜਸਮੇਰ ਢਿੱਲੋਂ ਭਮਾਂ, ਜੋਨਾ ਗਿੱਲ, ਜਯੋਤੀ ਗਿੱਲ, ਮਲਕੀਤ ਪੂਨੀਆਂ, ਬਲਵਿੰਦਰ ਪੂਨੀਆਂ, ਜਗਦੀਪ ਪੂਨੀਆਂ, ਕਰਮਜੀਤ ਨਾਗਰਾ, ਹੈਪੀ ਪੰਚ, ਜਸਪਾਲ ਸੇਖੋਂ, ਗੋਪੀ ਸਿੱਧੂ, ਗੁਰਪ੍ਰੀਤ, ਸਾਹਿਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਵਤਾਰ ਸਿੰਘ ਘੁਡਾਣੀ ਕਲਾਂ 'ਆਪ' ਪੰਜਾਬ ਵਪਾਰ ਵਿੰਗ ਹਲਕਾ ਪਾਇਲ ਦੇ ਕੋਆਰਡੀਨੇਟਰ ਨਿਯੁਕਤ ਅਗਲੀ ਖ਼ਬਰ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲਾ ਗਰੋਹ ਸਰਗਰਮ, ਪ੍ਰਸ਼ਾਸਨ ਲਾਪ੍ਰਵਾਹ- ਬੋਪਾਰਾਏ
Ad Position 24