ਚੌਂਕੀਮਾਨ, 9 ਮਾਰਚ (ਤੇਜਿੰਦਰ ਸਿੰਘ ਚੱਢਾ)-ਪਿੰਡ ਚੌਂਕੀਮਾਨ ਵਿਖੇ ਪੀਰ ਬਾਬਾ ਲੱਖ ਦਾਤਾ ਜੀ ਦੀ ਦਰਗਾਹ 'ਤੇ ਸਵ: ਅਵਨਿੰਦਰ ਸਿੰਘ ਬਿੱਲੂ ਚੌਂਕੀਮਾਨ ਦੀ ਯਾਦ ਨੂੰ ਸਮਰਪਿਤ ਸੱਭਿਆਚਾਰਕ ਮੇਲਾ ਤੇ ਭੰਡਾਰਾ ਮਿਤੀ 12 ਮਾਰਚ 2026, ਦਿਨ ਵੀਰਵਾਰ ਨੂੰ ਮੇਲਾ ਪ੍ਰਬੰਧਕੀ ਕਮੇਟੀ ਵਲੋਂ ਗ੍ਰਾਮ ਪੰਚਾਇਤ, ਐੱਨ.ਆਰ.ਆਈਜ਼ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆ ਮੁੱਖ ਪ੍ਰਬੰਧਕ ਸੁਖਵਿੰਦਰ ਸਿੰਘ ਮਾਨ ਤੇ ਰਮਨਦੀਪ ਸਿੰਘ ਮਾਨ ਨੇ ਦੱਸਿਆ ਕਿ ਦਰਗਾਹ 'ਤੇ ਚਾਦਰ ਚੜ੍ਹਾਉਣ ਦੀ ਰਸਮ ਪ੍ਰਬੰਧਕੀ ਕਮੇਟੀ ਦੀ ਅਗਵਾਈ ਵਿਚ ਗ੍ਰਾਮ ਪੰਚਾਇਤ ਪਤਵੰਤੇ ਸੱਜਣਾਂ ਵਲੋਂ ਕੀਤੀ | ਉਨ੍ਹਾਂ ਦੱਸਿਆ ਕਿ ਸੱਭਿਆਚਾਰਕ ਮੇਲੇ ਵਿਚ ਪੰਜਾਬੀ ਗਾਇਕ ਬਾਜ ਸਿੰਘ ਬਾਜ ਤੇ ਬੀਬਾ ਸੁਖਵਿੰਦਰ ਸੁੱਖੀ, ਮੈਂਡੀ ਕਾਲੜਾ, ਰਮਨ ਬਾਵਾ, ਭਗਵਾਨ ਹਾਂਸ, ਪਾਲੀ ਸਿੱਧੂ, ਕਾਕਾ ਨੂਰ ਤੇ ਕਾਮੇਡੀ ਕਲਾਕਾਰ ਜਗਤਾਰ ਰਾਮਾ ਆਪਣੀ ਹਾਜ਼ਰੀ ਲਵਾਉਣਗੇ | ਇਸ ਮੌਕੇ ਸਟੇਜ਼ ਸੈਕਟਰੀ ਦੀ ਸੇਵਾ ਗਾਇਕ ਲੱਖੀ ਢੱਟ ਵਲੋਂ ਨਿਭਾਈ ਜਾਵੇਗੀ | ਇਸ ਮੌਕੇ ਮੇਲਾ ਪ੍ਰਬੰਧਕੀ ਕਮੇਟੀ ਦੇ ਮੈਂਬਰ ਹਾਜ਼ਰ ਸਨ |