ਸਮਰਾਲਾ, 10 ਮਾਰਚ (ਕੁਲਵਿੰਦਰ ਸਿੰਘ)-ਸੈਕਰਡ ਹਾਰਟ ਕਾਨਵੈਂਟ ਸਕੂਲ ਸਮਰਾਲਾ ਦੇ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਪ੍ਰਾਰਥਨਾਵਾਂ ਦੇ ਨਾਲ ਹੋਈ | ਜਿਸ ਵਿੱਚ ਵਿਦਿਆਰਥੀਆਂ ਨਾਲ ਹਿੰਦੂ, ਮੁਸਲਿਮ, ਸਿੱਖ ਤੇ ਈਸਾਈ ਸੰਬੰਧਿਤ ਪਵਿੱਤਰ ਤੁਕਾਂ ਦਾ ਉਚਾਰਨ ਕੀਤਾ ਗਿਆ ਅਤੇ ਉਨ੍ਹਾਂ ਦੀ ਵਿਆਖਿਆ ਕੀਤੀ ਗਈ | ਇਸ ਪ੍ਰੋਗਰਾਮ ਵਿੱਚ ਮੁੱਖ-ਮਹਿਮਾਨ ਵਜੋਂ ਸਕੂਲ ਦੇ ਐਕਸ- ਸਟੂਡੈਂਟ ਮਿ. ਹਾਰਦਿਕ ਕੌਸਲ ਤੇ ਸਿਸਟਰ ਪਵਿੱਤਰਾ ਸ਼ਾਮਲ ਹੋਏ | ਮਿ. ਹਾਰਦਿਕ ਮੈਜਿਸਟਰੇਟ ਫਸਟ ਕਲਾਸ, ਰਾਜਸਥਾਨ ਜੂਡੀਸ਼ੀਅਲ ਸਰਵਿਸਸ ਵਿੱਚ ਸਿਵਲ ਜੱਜ ਦੇ ਅਹੁਦੇ ਤੇ ਬਿਰਾਜਮਾਨ ਹਨ | ਮਿ. ਹਾਰਦਿਕ ਨੇ ਸਕੂਲ ਦੇ ਵਿਦਿਆਰਥੀਆਂ ਨਾਲ ਆਪਣੇ ਜੀਵਨ ਦੇ ਸੰਘਰਸ਼ ਤੇ ਤਜਰਬੇ ਸਾਂਝੇ ਕੀਤੇ | ਵਿਦਿਆਰਥੀਆਂ ਨੂੰ ਪ੍ਰੇਰਣਾਦਾਇਕ ਭਾਸ਼ਣ ਦਿੱਤਾ ਕਲਾਸਾਂ ਵਿਚੋਂ ਫ਼ਸਟ ਆਏ ਵਿਦਿਆਰਥੀਆਂ ਨੂੰ ਤੇ 100% ਹਾਜ਼ਰੀ ਵਾਲੇ ਅਧਿਆਪਕਾਂ ਨੂੰ ਸਨਮਾਨ ਕੀਤਾ ਗਿਆ | ਸਕੂਲ ਦੇ ਪਿ੍ੰਸੀਪਲ ਸਿਸਟਰ ਐਨ. ਰੋਜ਼ ਨੇ ਸਾਰੇ ਵਿਦਿਆਰਥੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਮਿਹਨਤ ਕਰਨ ਦਾ ਆਸ਼ੀਰਵਾਦ ਦਿੱਤਾ | ਸਿਸਟਰ ਐਨਰੋਜ ਵੱਲੋਂ ਸਕੂਲ ਦਾ ਥੀਮ ਰੂਟਸ ਇਨ ਟਰਾਡੀਸ਼ਨ, ਵਿੰਗਸ ਇਨ ਟੈਕਨੋਲਜੀ ਅਨਾਉਂਸ ਕੀਤਾ ਗਿਆ ਅਤੇ ਕਲਾਸ ਇੰਚਾਰਜ ਨੂੰ ਰਜਿਸਟਰ ਦਿੱਤੇ ਗਏ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਮੋਮਬਤੀਆਂ ਜਗਾਈਆਂ ਗਈਆਂ ਅਤੇ ਰਾਸ਼ਟਰੀ ਗੀਤ ਦੇ ਨਾਲ ਸਮਾਗਮ ਵੀ ਸਮਾਪਤ ਹੋ ਗਿਆ |