ਦੋਰਾਹਾ, 10 ਮਾਰਚ (ਪੱਤਰ ਪ੍ਰੇਰਕ)-ਦੋਰਾਹਾ ਪਬਲਿਕ ਸਕੂਲ ਵਿੱਚ 12ਵੀ ਸਾਲਾਨਾ ਫੁੱਲਾਂ ਦੀ ਪ੍ਰਦਰਸ਼ਨੀ ਸਪਿ੍ੰਗ ਫੈਸਟ ਅਤੇ 11ਵਾਂ ਕਿੰਡਰਗਾਰਟਨ ਖੇਡ ਦਿਵਸ ਮਨਾਇਆ ਗਿਆ | ਮੁੱਖ ਮਹਿਮਾਨ ਦੇ ਤੌਰ 'ਤੇ ਦੋਰਾਹਾ ਪਬਲਿਕ ਸਕੂਲ ਦੇ ਚੇਅਰਮੈਨ ਸੁਖਪਾਲ ਸਿੰਘ, ਚੇਅਰਪਰਸਨ ਉਮਲ ਕੌਰ ਨੇ ਵਿਸ਼ੇਸ਼ ਸ਼ਿਰਕਤ ਕੀਤੀ | ਸਪਰਿੰਗ ਫੈਸਟ' ਦੀ ਸ਼ੁਰੂਆਤ ਮੁੱਖ ਮਹਿਮਾਨ ਵੱਲੋਂ ਰਿਬਨ ਕਟਾਈ ਦੀ ਰਸਮ ਅਤੇ ਸ਼ਬਦ ਗਾਇਨ ਨਾਲ ਹੋਈ | ਝੰਡਾ ਲਹਿਰਾਉਣ ਦੀ ਰਸਮ ਤੋਂ ਬਾਅਦ ਨਰਸਰੀ ਤੇ ਪ੍ਰੈਪ ਦੇ ਬੱਚਿਆਂ ਨੇ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ | ਦੋਰਾਹਾ ਪਬਲਿਕ ਸਕੂਲ ਵਲੋ ਲਗਾਈ ਗਈ ਫੁੱਲਾਂ ਦੀ ਪ੍ਰਦਰਸ਼ਨੀ, ਟੈਟੂ ਮੈਨੀਆ ਅਤੇ ਸੈਲਫੀ ਸਟੈਂਡ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ | ਖੇਡ ਦਿਵਸ ਮੌਕੇ ਨਰਸਰੀ ਅਤੇ ਪ੍ਰੈਪ ਦੇ ਬੱਚਿਆਂ ਦੁਆਰਾ ਕੀਤੇ ਰੰਗੀਲੇ ਫਨ ਮਾਰਚ, ਕਮਾਂਡੋ ਰੇਸ, ਬੀਨ ਬੈਗ ਬੈਲੈਂਸ ਰੇਸ, ਜਿਗ ਜੈਗ ਰੇਸ, ਹਰਡਲ ਰੇਸ ਅਤੇ ਭੰਗੜੇ ਨੇ ਸਭ ਦਾ ਮਨ ਮੋਹ ਲਿਆ | ਅੰਤ ਵਿੱਚ ਮੁੱਖ ਮਹਿਮਾਨ ਵੱਲੋਂ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਦੋਰਾਹਾ ਪਬਲਿਕ ਸਕੂਲ ਦੇ ਡਾਇਰੈਕਟਰ ਤਪਵੀਰ ਸਿੰਘ ਨੇ ਸਭ ਨੂੰ ਕੁਦਰਤ ਨਾਲ ਜੁੜਦੇ ਹੋਏ ਵਾਤਾਵਰਨ ਦੀ ਸਾਂਭ ਸੰਭਾਲ ਦਾ ਸੁਨੇਹਾ ਦਿੱਤਾ | ਰਾਸ਼ਟਰੀ ਗਾਣ ਦੇ ਨਾਲ ਸਮਾਪਤ ਹੋਇਆ ਇਹ ਪ੍ਰੋਗਰਾਮ ਸਭ ਦੇ ਦਿਲਾਂ ਤੇ ਇੱਕ ਅਮਿੱਟ ਛਾਪ ਛੱਡ ਗਿਆ |