ਸਾਹਨੇਵਾਲ, 10 ਮਾਰਚ (ਹਨੀ ਚਾਠਲੀ)-ਸਾਹਨੇਵਾਲ ਕਸਬੇ 'ਚ ਬਣੇ ਮਾਤਾ ਮੈਦਾਨਣ ਦੇਵੀ ਅਤੇ ਮਾਤਾ ਸ਼ੀਤਲਾ ਦੇਵੀ ਦੇ ਪ੍ਰਾਚੀਨ ਮੰਦਰ ਕਨੇਚ ਰੋਡ ਸਾਹਨੇਵਾਲ ਵਿਖੇ ਮੰਦਰ 'ਚ ਚੱਲ ਰਹੇ ਮੇਲਿਆਂ ਦੌਰਾਨ ਅੱਜ ਚੌਥੇ ਵੱਡੇ ਮੇਲੇ ਦੌਰਾਨ ਮਾਤਾ ਮੈਦਾਨਣ ਦੇਵੀ ਅਤੇ ਮਾਤਾ ਸ਼ੀਤਲਾ ਦੇਵੀ ਜੀ ਦੀ ਪੂਜਾ ਸ਼ਰਧਾਪੂਰਵਕ ਢੰਗ ਨਾਲ ਕੀਤੀ ਗਈ | ਇਸ ਦੌਰਾਨ ਮੰਦਰ ਦੇ ਪ੍ਰਧਾਨ ਸਵਰਨ ਕੁਮਾਰ ਸੋਨੀ ਅਤੇ ਵਾਈਸ ਪ੍ਰਧਾਨ ਰਮਨ ਕੁਮਾਰ ਰੋਮੀ ਨੇ ਦੱਸਿਆ ਕਿ ਮੰਦਿਰ 'ਚ ਪੂਜਾ ਕਰਨ ਲਈ ਹਜ਼ਾਰਾਂ ਸ਼ਰਧਾਲੂਆਂ ਦੀਆਂ ਤੜਕਸਾਰ ਤੋਂ ਹੀ ਲੰਮੀਆ-ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸਨ ਤੇ ਸ਼ਰਧਾਲੂ ਦੂਰ-ਦੁਰਾਡੇ ਤੋਂ ਮੱਥਾ ਟੇਕਣ ਲਈ ਆਏ ਹੋਏ ਸਨ | ਮੰਦਰ ਵਲੋਂ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਰਮਨ ਕੁਮਾਰ ਰੋਮੀ ਵਾਈਸ ਪ੍ਰਧਾਨ, ਦੀਪਕ ਸਹੋਤਾ, ਪ੍ਰਵੀਨ ਸਹੋਤਾ, ਵਿਸ਼ਾਲ, ਲਵਕੇਸ਼ ਸੋਨੀ, ਰਾਜੇਸ਼ ਕੁਮਾਰ, ਅਮਿਤ ਕੁਮਾਰ, ਰਾਜਿੰਦਰ ਕੁਮਾਰ, ਰੋਹਿਤ ਕੁਮਾਰ, ਰੋਹਿਤ ਗਿੱਲ, ਰਿੰਪੀ, ਕਿੰਪੀ, ਸੰਦੀਪ ਆਦਿ ਹਾਜ਼ਰ ਸਨ |