13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਮੁਲਾਜ਼ਮਾਂ 'ਤੇ ਡਾਂਗਾਂ ਵਰ੍ਹਾ ਕੇ ਲੋਕ ਪੱਖੀ ਆਵਾਜ਼ ਦਬਾਉਣਾ ਕਿੱਥੋਂ ਦੇ ਇਨਸਾਫ਼ ਦੀ ਗੱਲ - ਲਤਾਲਾ

Ad Position 21
No active advertisement
ਅਜੀਤ ਡੈਸਕ 11-03-2026
ਮਲੌਦ, 10 ਮਾਰਚ (ਸਹਾਰਨ ਮਾਜਰਾ)-ਐੱਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਦੇ ਸੂਬਾ ਸਕੱਤਰ ਜਨਰਲ ਤੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੀ ਸਰਕਾਰ ਦੇ ਆਖ਼ਰੀ ਬਜਟ ਦੌਰਾਨ ਮੁਲਾਜ਼ਮਾਂ ਨੂੰ ਖਾਲੀ ਠੂਠਾ ਦਿਖਾ ਦਿੱਤਾ ਹੈ | ਇਹ ਸਿਰੇ ਦੀ ਝੂਠੀ ਤੇ ਨਿਕੰਮੀ ਸਰਕਾਰ ਹੈ | ਜਿਸ ਨੇ ਮੁਲਾਜ਼ਮਾਂ ਦੀ ਮੰਗ ਤਾਂ ਕੀ ਪੂਰੀ ਕਰਨੀ ਸੀ ਸਗੋਂ ਵਿਧਾਨ ਸਭਾ ਦਾ ਘਿਰਾਓ ਕਰਨ ਜਾਂਦੇ ਮੁਲਾਜ਼ਮਾਂ ਨੂੰ ਛੱਲੀਆਂ ਵਾਂਗ ਕੁੱਟਿਆ ਗਿਆ ਹੈ | ਇਸ ਸਰਕਾਰੀ ਜ਼ੁਲਮ ਕਾਰਨ ਮੁਲਾਜ਼ਮਾਂ ਵਿੱਚ ਗ਼ੁੱਸੇ ਦੀ ਲਹਿਰ ਹੈ | ਉਨ੍ਹਾਂ ਕਿਹਾ ਕਿ ਲੋਕ ਪੱਖੀ ਆਵਾਜ਼ ਨੂੰ ਦਬਾਉਣਾ ਕਿੱਥੋਂ ਦੇ ਇਨਸਾਫ਼ ਦੀ ਗੱਲ ਹੈ | ਇਹੋ ਜਿਹੇ ਵਰਤਾਰੇ ਸੁਹਿਰਦ ਸਰਕਾਰਾਂ ਨੂੰ ਸ਼ੋਭਾ ਨਹੀਂ ਦਿੰਦੇ | ਪ੍ਰੰਤੂ ਜਾਪਦਾ ਹੈ ਕਿ ਇਹ ਆਪ ਸਰਕਾਰ ਖ਼ੁਦ ਨਿਕੰਮੀ ਸਰਕਾਰ ਹੈ | ਜਿਹੜੀ ਜੋ ਲੋਕ ਮੰਗਦੇ ਹਨ ਉਹ ਦੇ ਨਹੀਂ ਰਹੇ ਅਤੇ ਜੋ ਨਹੀਂ ਮੰਗ ਰਹੇ ਉਹ ਥੋਪ ਰਹੇ ਹਨ | ਜਿਸ ਪਿੱਛੇ ਇਨ੍ਹਾਂ ਦੀ ਹੋਰ ਮਨਸ਼ਾ ਜਾਪਦੀ ਹੈ | ਬਲਵਿੰਦਰ ਲਤਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਚਾਰ ਸਾਲਾਂ ਤੋ ਪੁਰਾਣੀ ਪੈਨਸ਼ਨ, ਡੀ. ਏ., ਏ. ਸੀ. ਪੀ., ਪੇਂਡੂ ਭੱਤਾ ਤੇ ਹੋਰ ਮੰਗਾਂ ਸਬੰਧੀ ਮੁਲਾਜ਼ਮ ਵਰਗ ਨੂੰ ਲਗਾਤਾਰ ਬੁੱਧੂ ਬਣਾਉਂਦੀ ਆ ਰਹੀ ਹੈ | ਨਿੱਤ ਦਿਨ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਲਾਰੇ ਲੱਪੇ ਲਗਾ ਕੇ ਮੁਲਾਜ਼ਮਾਂ ਨੂੰ ਗੁਮਰਾਹ ਕਰਨ ਲੱਗੇ ਹੋਏ ਹਨ ਅਤੇ ਅੱਜ ਬਜਟ ਵਿੱਚ ਕੋਈ ਵੀ ਮੰਗ ਪੂਰੀ ਨਾ ਹੋਣ ਤੇ ਆਖ਼ਰੀ ਉਮੀਦ ਵੀ ਖ਼ਤਮ ਹੋ ਗਈ ਹੈ | ਉਨ੍ਹਾਂ ਕਿਹਾ ਕਿ ਪਿਛਲੇ 48 ਮਹੀਨਿਆਂ ਦੌਰਾਨ ਅਨੇਕਾਂ ਵਾਰ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਵਲੋਂ ਮੀਟਿੰਗਾਂ ਦਾ ਸਮਾਂ ਦੇ ਕੇ ਐੱਨ ਮੌਕੇ 'ਤੇ ਮੁੱਕਰਿਆ ਗਿਆ ਹੈ | ਜਿਸ ਨੇ ਪਿਛਲੀਆਂ ਸਰਕਾਰਾਂ ਦੇ ਝੂਠ ਬੋਲਣ ਦੇ ਰਿਕਾਰਡ ਵੀ ਤੋੜ ਦਿੱਤੇ ਹਨ | ਉਨ੍ਹਾਂ ਕਿਹਾ ਕਿ ਕਿੰਨੀ ਬੇਸ਼ਰਮੀ ਵਾਲੀ ਗੱਲ ਹੈ ਕਿ ਸੂਬੇ ਦੇ ਹਾਕਮ ਕਿਸੇ ਦੀ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਹਨ, ਮੰਗਾਂ ਤਾਂ ਕਿੱਥੇ ਪੂਰੀਆਂ ਕਰਨਗੇ | ਉਨ੍ਹਾਂ ਚਿਤਾਵਨੀ ਦਿੱਤੀ ਕਿ ਸਮੂਹ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ ਵਿੱਚ ਅਹਿਮ ਫ਼ੈਸਲੇ ਲੈਂਦਿਆਂ ਸੰਘਰਸ਼ ਨੂੰ ਪੂਰਨ ਤਿੱਖਾ ਕੀਤਾ ਜਾਵੇਗਾ ਅਤੇ ਇਸ ਜ਼ਬਰ ਦਾ ਹਿਸਾਬ 2027 ਵੋਟਾਂ ਵਿੱਚ ਲਿਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਰਾਜਦੀਪ ਭਾਟੀਆ ਨੂੰ 'ਆਪ' ਹਲਕਾ ਸਾਹਨੇਵਾਲ ਤੋਂ ਪੰਜਾਬ ਰਾਜ ਵਪਾਰੀ ਕਮਿਸ਼ਨ ਦਾ ਵਾਈਸ ਚੇਅਰਮੈਨ ਕੀਤਾ ਨਿਯੁਕਤ ਅਗਲੀ ਖ਼ਬਰ ਮਾਤਾ ਮੈਦਾਨਣ ਦੇਵੀ ਤੇ ਮਾਤਾ ਸ਼ੀਤਲਾ ਦੇਵੀ ਦੇ ਮੰਦਰ 'ਚ ਚੌਥਾ ਵੱਡਾ ਮੇਲਾ ਸ਼ਰਧਾਪੂਰਵਕ ਮਨਾਇਆ
Ad Position 24