ਪਾਇਲ, 10 ਮਾਰਚ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਬਲਾਕ ਕਾਂਗਰਸ ਕਮੇਟੀ ਦੋਰਾਹਾ ਦੀ ਮੀਟਿੰਗ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਦੀ ਅਗਵਾਈ ਵਿੱਚ ਕਾਂਗਰਸ ਦਫ਼ਤਰ ਪਾਇਲ ਵਿਖੇ ਬਲਾਕ ਪ੍ਰਧਾਨ ਦੋਰਾਹਾ ਗੁਰਵਿੰਦਰ ਸਿੰਘ ਗਿੱਲ ਦੀ ਹਾਜ਼ਰੀ ਵਿੱਚ ਹੋਈ | ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਵਿੱਚ ਆਉਣ ਵਾਲੀਆ ਵਿਧਾਨ ਸਭਾ ਦੀਆ ਚੋਣਾਂ ਬਾਰੇ ਵਰਕਰਾਂ ਨੂੰ ਤਿਆਰ ਬਰ ਤਿਆਰ ਰਹਿਣ ਬਾਰੇ ਕਿਹਾ ਗਿਆ ਅਤੇ ਮੌਜੂਦਾ ਸਰਕਾਰ ਜੋ ਕਿ ਝੂਠ ਦੇ ਸਹਾਰੇ ਮੁਲਾਜ਼ਮਾਂ ਨੂੰ ਲਾਰੇ ਉਨ੍ਹਾਂ ਦੀਆ ਮੰਗਾ ਨਾ ਮੰਨਣ ਕਰਕੇ ਉਨ੍ਹਾਂ ਵਿਰੁੱਧ ਤਾਨਾਸ਼ਾਹੀ ਰਵੱਈਆ ਆਪਣਾ ਰਹੀ ਹੈ, ਜਿਸ ਕਾਰਨ ਅੱਜ ਹਰ ਵਰਗ ਦੁਖੀ ਮਹਿਸੂਸ ਕਰ ਰਿਹਾ ਹੈ | ਉਨ੍ਹਾਂ ਅਗੇ ਕਿਹਾ ਕਿ ਸਰਕਾਰ ਜੋ ਕਿ ਝੂਠੇ ਲਾਰੇ ਲਾ ਕੇ ਸੱਤਾ ਵਿੱਚ ਆਈ ਕੋਈ ਵਾਅਦਾ ਪੂਰਾ ਨਹੀ ਕਰ ਰਹੀ ਚਾਹੇ ਉਹ ਮਹਿਲਾਵਾਂ ਨੂੰ ਸਰਕਾਰ ਬਣਨ ਤੋਂ ਹੀ ਦੇਣ ਦਾ ਵਾਅਦਾ ਸੀ ਜਿਸ ਤੋਂ ਸਰਕਾਰ ਹੁਣ ਸਾਫ਼ ਮੁੱਕਰ ਗਈ ਹੈ, ਇਸ ਤਰ੍ਹਾਂ ਹੀ ਪੈਨਸ਼ਨਰਾਂ ਮੁਲਾਜ਼ਮਾਂ ਦੀਆਂ ਮੰਗਾਂ ਮੰਨਣ ਵਿੱਚ ਸਰਕਾਰ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ ਅਤੇ ਉਲਟਾ ਹਰ ਰੋਜ਼ ਮੁਲਾਜ਼ਮਾਂ ਦੇ ਧਰਨਿਆਂ ਤੇ ਲਾਠੀ ਚਾਰਜ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਸੂਬੇ ਵਿੱਚ ਦਿਨੋ ਦਿਨ ਵਿਗੜ ਰਹੀ ਕਾਨੂੰਨ ਵਿਵਸਥਾ ਸਰਕਾਰ ਤੇ ਸਵਾਲੀਆ ਨਿਸ਼ਾਨ ਖੜੇ ਹੋ ਰਹੇ ਹਨ ਅਤੇ ਹਰ ਰੋਜ਼ ਦਿਨ ਦਿਹਾੜੇ ਹੁੰਦੀਆਂ ਲੁੱਟਾਂ ਖੋਹਾਂ ਕਾਰਨ ਸੂਬੇ ਦੇ ਲੋਕਾ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਇਸ ਮੀਟਿੰਗ ਵਿੱਚ ਗਗਨਦੀਪ ਸਿੰਘ ਲੰਢਾ ਬਲਾਕ ਸੰਮਤੀ ਮੈਂਬਰ, ਸ਼ਰਨਜੀਤ ਸਿੰਘ ਸਾਬਕਾ ਸਰਪੰਚ ਘਣਗਸ, ਬਲਦੇਵ ਸਿੰਘ ਸਾਬਕਾ ਸਰਪੰਚ ਘੁਰਾਲਾ, ਸਮਸ਼ੇਰ ਸਿੰਘ ਜੱਲਾ ਸਾਬਕਾ ਸਰਪੰਚ, ਮਨਦੀਪ ਸ਼ਰਮਾਂ, ਸੋਹਣ ਸਿੰਘ ਸੋਨੀ, ਰਬਨਪਾਲ ਸਿੰਘ ਘੁਡਾਣੀ, ਤਾਜ ਮੁਹੰਮਦ, ਦਵਿੰਦਰ ਸਿੰਘ ਸਾਬਕਾ ਸਰਪੰਚ ਜੈਪੁਰਾ, ਵਿਨੈ ਕੁਮਾਰ ਹੈਪੀ, ਜੋਰਾ ਸਿੰਘ ਭੱਠਲ, ਅਵਤਾਰ ਸਿੰਘ ਕਾਲਾ ਦੋਬੁਰਜੀ, ਮਨਪ੍ਰੀਤ ਸਿੰਘ ਮਲੀਪੁਰ, ਰਣਜੀਤ ਸਿੰਘ ਪੀ. ਏ., ਰੁਪਿੰਦਰ ਸਿੰਘ ਬਿੰਦੂ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ, ਜਸਵੰਤ ਸਿੰਘ ਧਮੋਟ ਕਲਾਂ, ਕਸ਼ਮੀਰਾ ਸਿੰਘ ਬਰਮਾਲੀਪੁਰ, ਤਰਨਪ੍ਰੀਤ ਸਿੰਘ ਘੁਡਾਣੀ ਕਲਾਂ ਆਦਿ ਹਾਜ਼ਰ ਸਨ |