ਹੰਬੜਾਂ, 10 ਮਾਰਚ (ਮੇਜਰ ਹੰਬੜਾਂ)-ਪਿੰਡ ਵਲੀਪੁਰ ਕਲਾਂ ਦੇ ਨਾਮਵਰ ਹਾਂਸ ਪਰਿਵਾਰ ਦੇ ਇਲਾਕੇ 'ਚ ਚੰਗਾ ਅਸਰ ਰਸੂਖ ਰੱਖਣ ਵਾਲੇ ਨੰਬਰਦਾਰ ਜਸਵਿੰਦਰ ਸਿੰਘ ਮਿੱਠੂ ਹਾਂਸ ਦੇ ਭਰਾ ਅਤੇ ਸਵ: ਨੰਬਰਦਾਰ ਜਗਤਾਰ ਸਿੰਘ ਹਾਂਸ ਦੇ ਸਪੁੱਤਰ ਜਗਰੂਪ ਸਿੰਘ ਹਾਂਸ ਦੇ ਸਦੀਵੀਂ ਵਿਛੋੜੇ ਨਾਲ ਹਾਂਸ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ | ਭਾਵੇਂ ਕਿ ਜਗਰੂਪ ਸਿੰਘ ਹਾਂਸ ਪਿਛਲੇ ਸਮੇਂ ਦੌਰਾਨ ਵਿਦੇਸ਼ 'ਚ ਡਰਾਇਰਵਰ ਦੇ ਕਿੱਤੇ ਵਜੋਂ ਡਿਊਟੀ ਨਿਭਾਉਂਦੇ ਹੋਏ ਆਪਣੇ ਬੱਚਿਆਂ ਤੇ ਪਰਿਵਾਰ ਲਈ ਫਿਕਰਮੰਦ ਰਹੇ ਤੇ ਫਿਰ ਆਪਣੇ ਪਿੰਡ ਆਪਣੇ ਬੱਚਿਆਂ ਕੋਲ ਆ ਗਏ ਤੇ ਇਥੇ ਵੀ ਉਹ ਡਰਾਇਵਰੀ ਕਿੱਤੇ ਨਾਲ ਜੁੜੇ ਰਹੇ, ਪਰ ਉਨ੍ਹਾਂ ਦੇ ਅਚਨਚੇਤ ਚਲੇ ਜਾਣਾ ਹਾਂਸ ਪਰਿਵਾਰ ਲਈ ਅਕਹਿ ਤੇ ਅਸਹਿ ਸਦਮਾ ਹੈ | ਸਵ: ਜਗਰੂਪ ਸਿੰਘ ਹਾਂਸ ਆਪਣੇ ਪਿੱਛੇ ਮਾਤਾ ਦਲਜੀਤ ਕੌਰ, ਪਤਨੀ ਮਨਜੀਤ ਕੌਰ ਤੇ ਆਪਣੀ ਧੀ ਕੋਮਲਦੀਪ ਕੌਰ ਅਤੇ ਅਨਹਦਵੀਰ ਸਿੰਘ ਸਪੁੱਤਰ ਨੂੰ ਛੱਡ ਗਏ | ਉਨ੍ਹਾਂ ਦੇ ਅਚਨਚੇਤ ਸੰਸਾਰ ਤੋਂ ਜਾਣ ਨਾਲ ਹਾਂਸ ਪਰਿਵਾਰ ਨੂੰ ਵੱਡੀ ਸੱਟ ਵੱਜੀ ਤੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ 'ਚ ਧਾਰਮਿਕ ਤੇ ਰਾਜਨੀਤਿਕ ਆਗੂਆਂ ਸਮੇਤ ਹੋਰ ਮੋਹਤਵਾਰਾਂ ਸਮੇਤ ਸਕੇ-ਸਬੰਧੀਆਂ ਤੇ ਰਿਸ਼ਤੇਦਾਰਾਂ ਵਲੋਂ ਪਿਛਲੇ ਦਿਨਾਂ ਤੋਂ ਹਾਂਸ ਪਰਿਵਾਰ ਵਲੀਪੁਰ ਕਲਾਂ ਦੇ ਗ੍ਰਹਿ ਵਿਖੇ ਪੁੱਜ ਕੇ ਪਰਿਵਾਰ ਨਾਲ ਦੁੱਖ ਵੰਡਾਇਆ ਗਿਆ | ਪੰਚ ਭਗਵੰਤ ਸਿੰਘ ਹਾਂਸ ਮੈਂਬਰ ਖੇਤੀਬਾੜੀ ਸਭਾ ਹੰਬੜਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਸਵ: ਜਗਰੂਪ ਸਿੰਘ ਹਾਂਸ ਨਮਿੱਤ ਰੱਖੇ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਅੱਜ 11 ਮਾਰਚ, ਦਿਨ ਬੁੱਧਵਾਰ ਨੂੰ ਗੁਰਦੁਆਰਾ ਸਾਹਿਬ ਪਿੰਡ ਵਲੀਪੁਰ ਕਲਾਂ (ਲੁਧਿਆਣਾ) ਵਿਖੇ 12 ਤੋਂ 1 ਵਜੇ ਤੱਕ ਹੋਵੇਗੀ |