14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਖ਼ਾਲਸਾ ਕਾਲਜਿਜ਼ ਸੁਧਾਰ ਵਿਖੇ ਸ: ਬਖਤਾਵਰ ਸਿੰਘ ਗਿੱਲ ਯਾਦਗਾਰੀ ਗੁਰਬਾਣੀ ਗਾਇਨ ਮੁਕਾਬਲੇ

Ad Position 21
No active advertisement
ਅਜੀਤ ਡੈਸਕ 11-03-2026
ਗੁਰੂਸਰ ਸੁਧਾਰ, 10 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)-ਜੀ.ਐੱਚ.ਜੀ. ਵਿੱਦਿਅਕ ਸੰਸਥਾਵਾਂ ਦੇ ਬਾਨੀ ਤੇ ਨਿਸ਼ਕਾਮ ਸਮਾਜ ਸੇਵਕ ਸਵ: ਬਖਤਾਵਰ ਸਿੰਘ ਗਿੱਲ ਜੀ ਦੀ ਬਰਸੀ ਮੌਕੇ ਜੀ.ਐੱਚ.ਜੀ. ਖ਼ਾਲਸਾ ਕਾਲਜ ਗੁਰੂਸਰ ਸੁਧਾਰ ਦੇ ਨਿਹੰਗ ਬਾਬਾ ਸ਼ਮਸ਼ੇਰ ਸਿੰਘ ਹਾਲ ਵਿਖੇ (ਤਿੰਨੇ ਕਾਲਜਾਂ ਡਿਗਰੀ, ਫਾਰਮੇਸੀ ਤੇ ਕਾਲਜ ਆਫ਼ ਐਜ਼ੂਕੇਸ਼ਨ ਵਲੋਂ) ਨਿੱਘੀ ਯਾਦ ਵਿਚ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪ੍ਰਕਾਸ਼ ਕਰਵਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਅੰਤਰ ਕਾਲਜ ਗੁਰਬਾਣੀ ਗਾਇਣ ਮੁਕਾਬਲੇ ਕਰਵਾਏ ਗਏ | ਉੱਘੇ ਸਿੱਖ ਵਿਦਵਾਨ ਸ.ਪੂਰਨ ਸਿੰਘ ਗਿੱਲ, ਪ੍ਰੋ.ਅਵਤਾਰ ਸਿੰਘ ਸੀਨੀਅਰ ਰਿਸਰਚ ਫੈਲੋ, ਨਾਮ ਸ਼ਬਦ ਫਾਊਾਡੇਸ਼ਨ ਮੋਹਾਲੀ ਵਲੋਂ ਸਮਾਗਮ ਦੌਰਾਨ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ | ਆਪਣੇ ਸੰਬੋਧਨ ਵਿਚ ਸ: ਪੂਰਨ ਸਿੰਘ ਗਿੱਲ ਨੇ ਸਵ: ਬਖਤਾਵਰ ਸਿੰਘ ਗਿੱਲ ਵਲੋਂ ਜੀ.ਐੱਚ.ਜੀ. ਵਿੱਦਿਅਕ ਸੰਸਥਾਵਾਂ ਦੀ ਸਥਾਪਨਾ, ਸਮਾਜਿਕ ਯੋਗਦਾਨ ਤੇ ਉਨ੍ਹਾਂ ਨਾਲ ਜੁੜੀਆਂ ਇਤਿਹਾਸਕ ਯਾਦਾਂ ਨੂੰ ਸਾਂਝਾ ਕੀਤਾ | ਪ੍ਰੋ: ਅਵਤਾਰ ਸਿੰਘ ਨੇ ਗੁਰਬਾਣੀ ਵਿਚ ਦਰਸਾਏ ਗਏ ਸਿੱਖਿਆ ਦੇ ਮਹੱਤਵ ਨੂੰ ਉਜਾਗਰ ਕੀਤਾ ਅਤੇ ਔਰਤਾਂ ਨੂੰ ਹਜ਼ੂਰੀ ਰਾਗੀ ਬਣਨ ਦਾ ਅਧਿਕਾਰ ਦੇਣ 'ਤੇ ਜ਼ੋਰ ਦਿੱਤਾ | ਕਾਲਜ ਕੈਂਪਸ ਵਿਖੇ ਦਿਆਨੰਦ ਹਸਪਤਾਲ ਲੁਧਿਆਣਾ ਤੋਂ ਡਾ: ਸ਼੍ਰੀਆ ਦੀ ਅਗਵਾਈ ਹੇਠ ਡਾਕਟਰੀ ਟੀਮ ਵਲੋਂ ਲਗਾਏ ਖ਼ੂਨਦਾਨ ਕੈਂਪ ਵਿਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਖ਼ੂਨਦਾਨ ਕੀਤਾ | ਪ੍ਰੇਮਜੀਤ ਮੈਮੋਰੀਅਲ ਸਰਕਾਰੀ ਹਸਪਤਾਲ ਸੁਧਾਰ ਤੋਂ ਐੱਸ.ਐੱਮ.ਓ. ਦਵਿੰਦਰ ਕੁਮਾਰ ਸੰਧੂ, ਫ਼ਾਰਮਾਸਿਸਟ ਅਫ਼ਸਰ ਦਵਿੰਦਰ ਸਿੰਘ, ਡਾ: ਸਰਵੋਤਮ ਸਿੰਘ, ਡਾ: ਨੇਹਾ ਗੋਇਲ, ਡਾ: ਸੋਨਮ ਨੇ ਕੈਂਪ ਦੌਰਾਨ ਵਿਦਿਆਰਥੀਆਂ ਦੀ ਮੈਡੀਕਲ ਜਾਂਚ ਕੀਤੀ ਤੇ ਦਵਾਈਆਂ ਭੇਟ ਕੀਤੀਆਂ | ਅੰਤਰ ਕਾਲਜ ਗੁਰਬਾਣੀ ਗਾਇਣ ਮੁਕਾਬਲਿਆਂ ਵਿਚ ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਫਾਰਮੇਸੀ ਸੁਧਾਰ ਨੇ ਪਹਿਲਾ, ਜੀ.ਐੱਨ. ਕਾਲਕ ਨਾਰੰਗਵਾਲ ਨੇ ਦੂਜਾ ਤੇ ਮਾਲਵਾ ਸੈਂਟਰਲ ਕਾਲਜ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਕਾਲਜ ਆਫ਼ ਐਜ਼ੂਕੇਸ਼ਨ ਸੁਧਾਰ, ਵੁਮੈਨ ਕਾਲਜ ਸਿੱਧਵਾਂ ਖ਼ੁਰਦ, ਜੀ.ਟੀ.ਬੀ. ਕਾਲਜ ਦਾਖਾ ਨੂੰ ਹੌਂਸਲਾ ਅਫ਼ਜਾਈ ਇਨਾਮ ਦਿੱਤੇ ਗਏ | ਵਿਅਕਤੀਗਤ ਤੌਰ 'ਤੇ ਐਜ਼ੂਕੇਸ਼ਨ ਕਾਲਜ ਸੁਧਾਰ ਦੀ ਮਨਵੀਰ ਕੌਰ ਨੇ ਪਹਿਲਾ, ਨਾਰੰਗਵਾਲ ਕਾਲਜ ਦੀ ਨਵਦੀਪ ਕੌਰ ਨੇ ਦੂਜਾ ਜਦਕਿ ਖ਼ਾਲਸਾ ਕਾਲਜ ਸਿੱਧਵਾਂ ਖ਼ੁਰਦ ਦੀ ਗਰਿਮਾ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ | ਜੇਤੂਆਂ ਨੂੰ ਟਰਾਫ਼ੀਆਂ ਤੇ ਸਰਟੀਫ਼ਿਕੇਟ ਭੇਟ ਕੀਤੇ ਗਏ | ਜੱਜਾਂ ਦੀ ਭੂਮਿਕਾ ਸ੍ਰੀਮਤੀ ਰਵਿੰਦਰ ਕੌਰ, ਪ੍ਰੋ: ਸਰਲਾ ਸੱਘੜ, ਪ੍ਰੋ: ਅੰਬੁਜ ਮਾਲਾ ਨੇ ਨਿਭਾਈ | ਪੰਜਾਬੀ ਪੁਸਤਕ ਭੰਡਾਰ ਵਲੋਂ ਲਗਾਈ ਪੁਸਤਕ ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਕਿਤਾਬਾਂ ਖ਼ਰੀਦੀਆਂ | ਐਜ਼ੂਕੇਸ਼ਨ ਕਾਲਜ ਪਿ੍ੰ.ਡਾ.ਪਰਗਟ ਸਿੰਘ ਗਰਚਾ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਗਿੱਲ, ਸ੍ਰੀਮਤੀ ਹਰੀਨਾ ਗਿੱਲ, ਜ਼ੋਰਾਵਰ ਸਿੰੰਘ ਗਿੱਲ, ਪਿ੍ੰਸੀਪਲ ਪ੍ਰੋ: ਇੰਦਰਜੀਤ ਸਿੰਘ, ਪਿ੍ੰ.ਡਾ. ਸਤਵਿੰਦਰ ਕੌਰ, ਡਾ: ਰਾਜਿੰਦਰ ਸਾਹਿਲ, ਡਾ: ਸਵਰਨਜੀਤ ਸਿੰਘ ਦਿਓਲ, ਡਾ: ਹਰਜਿੰਦਰ ਸਿੰਘ ਬਰਾੜ, ਡਾ: ਜਗਜੀਤ ਸਿੰਘ ਬਰਾੜ, ਪ੍ਰਧਾਨ ਚਰਨਜੀਤ ਸਿੰਘ ਗਿੱਲ, ਸਰਪੰਚ ਇੰਦਰਜੀਤ ਸਿੰਘ ਗਿੱਲ, ਅਵਤਾਰ ਸਿੰਘ ਗਿੱਲ ਸਮੇਤ ਹੋਰ ਉੱਘੀਆਂ ਸ਼ਖ਼ਸੀਅਤਾਂ ਨੇ ਆਪਣੀ ਹਾਜ਼ਰੀ ਭਰੀ | ਮੰਚ ਸੰਚਾਲਨ ਦੀ ਭੂਮਿਕਾ ਡਾ: ਜਸਪ੍ਰੀਤ ਕੌਰ ਗੁਲਾਟੀ ਨੇ ਬਾਖ਼ੂਬੀ ਨਿਭਾਈ |
Ad Position 22
No active advertisement
ਪਿਛਲੀ ਖ਼ਬਰ ਵਧੀਆ ਸੇਵਾਵਾਂ ਨਿਭਾਉਣ ਬਦਲੇ ਐਸ. ਐਚ. ਓ. ਪਾਇਲ ਸਨਮਾਨਿਤ ਅਗਲੀ ਖ਼ਬਰ ਸਵ: ਜਗਰੂਪ ਸਿੰਘ ਹਾਂਸ ਵਲੀਪੁਰ ਕਲਾਂ ਨਮਿਤ ਅੰਤਿਮ ਅਰਦਾਸ ਅੱਜ
Ad Position 24