14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਲਸਾੜਾ 'ਚ ਨਾਰੀ ਸ਼ਕਤੀ ਨੂੰ ਮਾਣ ਭੱਤੇ ਦੇ ਐਲਾਨ ਕਰਨ 'ਤੇ ਲੱਡੂ ਵੰਡੇ

Ad Position 21
No active advertisement
ਅਜੀਤ ਡੈਸਕ 11-03-2026
ਮਲੌਦ, 10 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪੰਜਾਬ ਸਰਕਾਰ ਵਲੋਂ ਨਾਰੀ ਸ਼ਕਤੀ ਨੂੰ ਮਾਣ ਭੱਤੇ ਵਜੋਂ 1 ਹਜਾਰ ਰੁਪਏ ਜਨਰਲ ਸ਼੍ਰੇਣੀ ਅਤੇ 15 ਸੌ ਰੁਪਏ ਐਸ. ਸੀ ਵਰਗ ਦੀਆਂ ਅÏਰਤਾਂ ਨੂੰ ਦੇਣ ਦੇ ਐਲਾਨ 'ਤੇ ਪਿੰਡ ਲਸਾੜਾ ਪੋਹਲੇਵਾਸ ਵਿਖੇ ਲੱਡੂ ਵੰਡ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ | ਸਰਪੰਚ ਸਕਿੰਦਰ ਸਿੰਘ ਲਸਾੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਇਸਤਰੀ ਵਰਗ ਨੂੰ ਹਰ ਮਹੀਨੇ ਪੰਜਾਬ ਸਰਕਾਰ ਆਰਥਿਕ ਸਹਾਇਤਾ ਵਜੋਂ ਰਾਸੀ ਖਾਤਿਆਂ ਵਿਚ ਪਾਇਆ ਕਰੇਗੀ ਜੋ ਵਾਅਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਬਜਟ ਸੈਸ਼ਨ ਦੌਰਾਨ ਨਿਭਾਇਆ ਗਿਆ ਹੈ ਜੋ ਇੱਕ ਸ਼ਲਾਘਾਯੋਗ ਕਦਮ ਹੈ | ਇਸ ਮੌਕੇ ਸਰਪੰਚ ਚਮਕੌਰ ਸਿੰਘ ਲਸਾੜਾ ਲੱਖੋਵਾਸ, ਮੇਜਰ ਸਿੰਘ ਪੰਚ, ਗੁਰਦੀਪ ਸਿੰਘ ਪੰਚ, ਜਤਿੰਦਰਪਾਲ ਸਿੰਘ ਸਾਬਕਾ ਸਰਪੰਚ, ਤੇਜਿੰਦਰ ਸਿੰਘ ਕਾਕੂ, ਜਸਵਿੰਦਰ ਕੌਰ, ਹਰਪ੍ਰੀਤ ਕੌਰ, ਨਰਿੰਦਰ ਕੌਰ, ਸੁਖਦੀਪ ਕੌਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਹਰਬੰਸ ਸਿੰਘ ਅਤੇ ਬਾਬਾ ਜਰਨੈਲ ਸਿੰਘ ਦੀ ਬਰਸੀ ਮਨਾਈ ਅਗਲੀ ਖ਼ਬਰ ਵਧੀਆ ਸੇਵਾਵਾਂ ਨਿਭਾਉਣ ਬਦਲੇ ਐਸ. ਐਚ. ਓ. ਪਾਇਲ ਸਨਮਾਨਿਤ
Ad Position 24