ਮਲੌਦ, 28 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਲੁਧਿਆਣਾ ਦੀ ਮੀਟਿੰਗ ਜ਼ਿਲ੍ਹਾ ਮੀਤ ਪ੍ਰਧਾਨ ਮਨੋਹਰ ਸਿੰਘ ਕੁਲਾਹੜ ਦੀ ਪ੍ਰਧਾਨਗੀ ਹੇਠ ਪਿੰਡ ਕੁਲਾਹੜ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ | ਮੀਟਿੰਗ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ 6 ਅਪ੍ਰੈਲ ਨੂੰ ਕਿਸਾਨੀ ਮੰਗਾਂ ਬਾਰੇ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਧਰਨੇ ਦੇਣ ਸਬੰਧੀ ਰੂਪ-ਰੇਖਾ ਤਿਆਰ ਕੀਤੀ ਗਈ ਅਤੇ ਵੱਡੀ ਗਿਣਤੀ ਵਿਚ 6 ਅਪ੍ਰੈਲ ਨੂੰ ਡੀ. ਸੀ ਦਫ਼ਤਰ ਲੁਧਿਆਣਾ ਵਿਖੇ ਵੱਧ ਤੋਂ ਵੱਧ ਗਿਣਤੀ ਵਿਚ ਪਹੁੰਚਿਆ ਜਾਵੇਗਾ | ਇੱਕ ਵੱਖਰੇ ਮਤੇ ਰਾਹੀਂ ਮੀਟਿੰਗ 'ਚ ਸਾਬਕਾ ਬਲਾਕ ਪ੍ਰਧਾਨ ਰਾਏਕੋਟ ਗੁਰਪ੍ਰੀਤ ਸਿੰਘ ਨੂਰਪੁਰਾ ਨੂੰ ਯੂਨੀਅਨ 'ਚੋਂ ਵੱਖ ਕੀਤਾ ਗਿਆ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਜ਼ਿਲ੍ਹਾ ਸੰਗਠਨ ਚਰਨਜੀਤ ਸਿੰਘ ਫੱਲੇਵਾਲ, ਰਜਿੰਦਰ ਸਿੰਘ ਖਜਾਨਚੀ, ਬਲਵੰਤ ਸਿੰਘ ਘੁਡਾਣੀ, ਮਾ: ਰਾਜਿੰਦਰ ਸਿੰਘ ਸਿਆੜ, ਅਮਰੀਕ ਸਿੰਘ ਭੂੰਦੜੀ, ਯੁਵਰਾਜ ਸਿੰਘ ਘੁਡਾਣੀ, ਤੀਰਥ ਸਿੰਘ ਤਲਵੰਡੀ, ਜਸਬੀਰ ਸਿੰਘ ਖੱਟੜਾ, ਜਸਵੀਰ ਸਿੰਘ ਅਸਕਰੀਪੁਰ, ਨਾਜਰ ਸਿੰਘ ਸਿਆੜ ਤੇ ਗੁਰਦੇਵ ਸਿੰਘ ਨਾਰੰਗਵਾਲ ਵੀ ਸ਼ਾਮਿਲ ਸਨ |