25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਆਉਣ ਵਾਲੀਆਂ ਨਗਰ ਕੌਂਸਲ ਦੋਰਾਹਾ ਦੀਆਂ ਚੋਣਾਂ ਦੀ ਲਾਮਬੰਦੀ ਕਰਨ ਲਈ ਪਾਰਟੀ ਦੇ ਆਗੂਆਂ ਨਾਲ ਕੀਤਾ ਵਿਚਾਰ-ਵਟਾਂਦਰਾ

Ad Position 21
No active advertisement
ਅਜੀਤ ਡੈਸਕ 29-03-2026
ਦੋਰਾਹਾ, 28 ਮਾਰਚ (ਪੱਤਰ ਪ੍ਰੇਰਕ)-ਦੋਰਾਹਾ ਨਗਰ ਕੌਂਸਲ ਦੀਆਂ ਆਉਣ ਵਾਲੀਆਂ ਚੋਣਾਂ ਦੀ ਰਣਨੀਤੀ ਬਣਾਉਣ ਲਈ ਦੋਰਾਹਾ ਵਿਖੇ ਇਲਾਕੇ ਦੇ ਆਗੂਆਂ ਸਮੇਤ ਸਥਾਨਕ ਆਗੂਆਂ ਨੇ ਵਿਚਾਰ ਵਟਾਂਦਰਾ ਕੀਤਾ | ਜਿਸ ਦੇ ਬਾਰੇ ਜਥੇਦਾਰ ਅਵਤਾਰ ਸਿੰਘ ਧਮੋਟ ਨੇ ਦੱਸਿਆ ਕਿ ਇਸ ਸਮੇਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਸਮੇਂ ਦੇ ਹਾਲਾਤ ਦੇਖਦਿਆਂ, ਜਿਸ ਤਰ੍ਹਾਂ ਲੋਕ ਮੌਜੂਦਾ ਪੰਜਾਬ ਸਰਕਾਰ ਦੇ ਕੰਮਾਂ ਤੋਂ ਦੁਖੀ ਹਨ | ਲੋਕ ਚਾਹੁੰਦੇ ਹਨ ਕਿ ਪੰਜਾਬ ਵਿੱਚ ਮੁੜ ਅਕਾਲੀ ਸਰਕਾਰ ਆਵੇ ਤਾਂ ਕਿ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਸਮੂਹਿਕ ਤੌਰ 'ਤੇ ਵਿਕਾਸ ਕਾਰਜ ਪਹਿਲਾਂ ਵਾਂਗ ਹੋ ਸਕਣ | ਮੌਜੂਦਾ ਪੰਜਾਬ ਸਰਕਾਰ ਦੇ ਮੰਤਰੀਆਂ ਅਤੇ ਹੋਰ ਆਗੂਆਂ ਵੱਲੋਂ ਲੋਕਾਂ ਨਾਲ ਕੀਤੇ ਜਾਂਦੇ ਧੱਕੇ ਅਤੇ ਹਰ ਰੋਜ਼ ਕਿਸੇ ਮੰਤਰੀ ਵੱਲੋਂ ਅਸਤੀਫ਼ਾ, ਮੰਤਰੀ ਅਤੇ ਐਮ. ਐਲ. ਏ. ਦੀਆਂ ਗਿ੍ਫ਼ਤਾਰੀਆਂ ਦੇ ਕਾਰਨ ਅਫ਼ਰਾਤਫ਼ਰੀ ਦਾ ਮਾਹੌਲ ਹੈ | ਅਜਿਹੇ ਗੰਦਲਚੌਦੇ ਦੇ ਮਾਹੌਲ ਵਿੱਚ ਸਾਰਥਿਕ ਨਤੀਜੇ ਸਾਹਮਣੇ ਆਉਣ ਦੀ ਆਸ ਹੈ | ਇਸ ਸਮੇਂ ਹਲਕਾ ਇੰਚਾਰਜ ਮਨਜੀਤ ਸਿੰਘ ਮਦਨੀਪੁਰ, ਜਥੇਦਾਰ ਅਵਤਾਰ ਸਿੰਘ ਧਮੋਟ, ਸਰਕਲ ਦੋਰਾਹਾ ਦੇ ਪ੍ਰਧਾਨ ਤੇ ਕੌਂਸਲਰ ਸਰਬਜੀਤ ਸਿੰਘ ਵਿਪਨ ਸੇਠੀ, ਚੇਅਰਮੈਨ ਗੁਰਜੀਤ ਸਿੰਘ ਪੰਧੇਰਖੇੜੀ, ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੀ ਕੋਰ ਕਮੇਟੀ ਦੇ ਮੈਂਬਰ ਕੁੰਵਰਦੀਪ ਸਿੰਘ ਜੱਗੀ, ਯੂਥ ਆਗੂ ਗੁਰਦੀਪ ਸਿੰਘ ਬਾਵਾ, ਬੀਬੀ ਜਸਪ੍ਰੀਤ ਕੌਰ ਅੜੈਚਾ, ਮੈਡਮ ਨੀਤੂ ਸਿੰਘ, ਬੀਬੀ ਕਰਮਜੀਤ ਕੌਰ ਕੱਦੋਂ ਅਤੇ ਬੀਬੀ ਜਗਜੀਤ ਕੌਰ ਆਦਿ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ ਰਾਮ ਨੌਮੀ ਮੌਕੇ ਕੱਢੀ ਸ਼ੋਭਾ ਯਾਤਰਾ 'ਚ ਸੋਨੀ ਨੇ ਕੀਤੀ ਸ਼ਿਰਕਤ <br/> ਅਗਲੀ ਖ਼ਬਰ ਗੁੱਡਅਰਥ ਸਕੂਲ ਸਿਆੜ ਵਿਖੇ ਕਿੰਡਰਗਾਰਟਨ ਕਾਨਵੋਕੇਸ਼ਨ
Ad Position 24