ਡੇਹਲੋਂ, 28 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-ਗੁੱਡਅਰਥ ਕਾਨਵੈਂਟ ਸਕੂਲ ਸਿਆੜ ਵਿਖੇ ਯੂ. ਕੇ. ਜੀ. ਪਾਸ ਕਰਨ ਵਾਲੇ ਵਿਦਿਆਰਥੀਆਂ ਦਾ ਕਿੰਡਰਗਾਰਟਨ ਸਰਟੀਫਿਕੇਟ ਵੰਡ ਸਮਾਗਮ ਕਾਨਵੋਕੇਸ਼ਨ ਦੀ ਤਰਜ਼ 'ਤੇ ਕਰਵਾਇਆ ਗਿਆ | ਸਰਟੀਫਿਕੇਟ ਪ੍ਰਾਪਤ ਕਰਨ ਵਾਲੇ 129 ਵਿਦਿਆਰਥੀਆਂ ਵਿਚੋਂ 80 ਬੱਚਿਆਂ ਨੇ 100 ਪ੍ਰਤੀਸ਼ਤ, 20 ਵਿਦਿਆਰਥੀਆਂ ਨੇ 95 ਪ੍ਰਤੀਸ਼ਤ, 18 ਵਿਦਿਆਰਥੀਆਂ ਨੇ 90 ਪ੍ਰਤੀਸ਼ਤ, 11 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਵਿਦਿਆਰਥੀਆਂ ਨੂੰ ਡਿਗਰੀਆਂ ਦੀ ਵੰਡ ਸਕੂਲ ਪਿ੍ੰਸੀਪਲ ਨਵੀਨ ਬਾਂਸਲ ਅਤੇ ਕਿੰਡਰਗਾਰਟਨ ਦੇ ਸੁਪਰਵਾਈਜ਼ਰ ਹਰਪ੍ਰੀਤ ਕੌਰ ਵਲੋਂ ਕੀਤੀ ਗਈ | ਸਕੂਲ ਪਿ੍ੰਸੀਪਲ ਅਤੇ ਸੁਪਰਵਾਈਜ਼ਰ ਵਲੋਂ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਗਈ | ਇਸ ਸਮੇਂ ਜੂਨੀਅਰ ਵਿੰਗ ਦੇ ਕੋਆਰਡੀਨੇਟਰ ਜਸਦੀਪ ਕੌਰ, ਸੁਨੀਤਾ ਰਾਣੀ, ਅਕਵਿੰਦਰ ਕੌਰ, ਮੰਜੂ ਬਾਲਾ, ਨਵਜੋਤ ਕੌਰ ਅਤੇ ਕਿੰਡਰਗਾਰਟਨ ਦੇ ਸਮੂਹ ਅਧਿਆਪਕ ਹਾਜ਼ਰ ਸਨ |