ਮਲੌਦ, 28 ਮਾਰਚ (ਸਹਾਰਨ ਮਾਜਰਾ)- ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਚੋਮੋਂ ਵਿਖੇ ਪਹਿਲੀ ਕਲਾਸ ਤੋਂ ਲੈ ਕੇ ਅੱਠਵੀਂ ਤੱਕ ਪੁਜ਼ੀਸ਼ਨਾਂ ਤੇ ਆਉਣ ਵਾਲਿਆਂ ਬੱਚਿਆਂ ਨੂੰ ਸਮਾਜ ਸੇਵਾ ਗਰੁੱਪ ਚੋਮੋਂ ਵਲੋਂ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੱਚਿਆਂ ਵਲੋਂ ਸਕਿੱਟ, ਨਾਟਕ, ਗੀਤ ਅਤੇ ਭੰਗੜੇ ਪਾ ਕੇ ਪ੍ਰੋਗਰਾਮ ਨੂੰ ਹੋਰ ਵੀ ਖ਼ੂਬਸੂਰਤ ਬਣਾਇਆ ਗਿਆ | ਇਸ ਮੌਕੇ ਸਮੁੱਚੀ ਗ੍ਰਾਮ ਪੰਚਾਇਤ, ਸਕੂਲ ਦਾ ਸਮੁੱਚਾ ਸਟਾਫ਼, ਨਵਜੋਤ ਸ਼ਰਮਾ ਤੋਂ ਇਲਾਵਾ ਸਮਾਜ ਸੇਵਾ ਗਰੁੱਪ ਵਲੋਂ ਹਰਿੰਦਰ ਸਿੰਘ, ਗਗਨਦੀਪ ਸਿੰਘ, ਹਰਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਸਵਰਨ ਸਿੰਘ ਲਾਈਨਮੈਨ, ਹਰਵਿੰਦਰ ਸਿੰਘ, ਪਿੰਦੀ ਸਿੰਘ, ਦਵਿੰਦਰ ਸਿੰਘ, ਗੋਲਡੀ ਸਿੰਘ, ਹਰਕੀਰਤ ਸਿੰਘ ਆਦਿ ਹਾਜ਼ਰ ਰਹੇ |