ਮਲੌਦ, 4 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)-ਪੰਜਾਬ ਸੰਭਾਲੋ ਮੁਹਿੰਮ ਤਹਿਤ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਦੇ ਦਿਸਾ ਨਿਰਦੇਸ਼ਾਂ ਅਨੁਸਾਰ ਬਸਪਾ ਦੇ ਸੰਸਥਾਪਕ ਕਾਂਸੀ ਰਾਮ ਦਾ ਜਨਮ ਦਿਨ ਪਿੰਡ ਉਕਸੀ ਵਿਖੇ ਮਨਾਇਆ ਗਿਆ | ਇਸ ਮੌਕੇ ਹਲਕਾ ਇੰਚਾਰਜ ਪਾਇਲ ਜਥੇਦਾਰ ਕੁਲਜਿੰਦਰ ਸਿੰਘ ਲਹਿਲ ਨੇ ਕਿਹਾ ਕਿ ਪਾਰਟੀ ਦੇ ਸੰਸਥਾਪਕ ਸ੍ਰੀ ਕਾਂਸੀ ਰਾਮ ਨੇ ਡਾ. ਭੀਮ ਰਾਓ ਅੰਬੇਡਕਰ ਦੀ ਸੋਚ ਨੂੰ ਅੱਗੇ ਤੋਰਦਿਆਂ ਦਲਿਤ ਸਮਾਜ ਨੂੰ ਬਣਦੇ ਹੱਕ ਅਤੇ ਸੱਤਾ ਵਿੱਚ ਹਿੱਸੇਦਾਰੀ ਦੇਣ ਦੇ ਮਕਸਦ ਨਾਲ ਬਹੁਜਨ ਸਮਾਜ ਪਾਰਟੀ ਦਾ ਗਠਨ ਕੀਤਾ ਅਤੇ ਪਿੰਡ ਪਿੰਡ ਜਾ ਕੇ ਪਾਰਟੀ ਦੀ ਮਜ਼ਬੂਤੀ ਅਤੇ ਦਲਿਤਾਂ ਦੀ ਭਲਾਈ ਲਈ ਕੰਮ ਕੀਤਾ | ਇਸ ਮੌਕੇ ਪਿੰਡ ਦੀ ਬੂਥ ਕਮੇਟੀ ਬਣਾਈ ਗਈ ਜਿਸ ਦੇ ਵਿੱਚ ਸਤਨਾਮ ਸਿੰਘ ਨੂੰ ਦਧਾਲ ਬੂਥ ਕਮੇਟੀ ਦਾ ਪ੍ਰਧਾਨ ਲਗਾਇਆ ਗਿਆ | ਇਸੇ ਤਰ੍ਹਾਂ ਰੋਜ ਕਮੇਟੀ ਦਾ ਪ੍ਰਧਾਨ ਕੁਲਜਿੰਦਰ ਸਿੰਘ ਨੂੰ ਲਗਾਇਆ ਗਿਆ | ਇਸ ਸਮੇਂ ਬਹੁਜਨ ਸਮਾਜ ਦੀ ਸੇਵਾ ਨੂੰ ਸਮਰਪਿਤ ਕੈੱਪਲ ਮੈਗਵਾਲ ਵਰਕਰਾਂ ਨੂੰ ਸੰਬੋਧਨ ਕੀਤਾ | ਬਾਬਾ ਸਾਹਿਬ ਅਤੇ ਕਾਂਸੀ ਰਾਮ ਦੇ ਮਿਸ਼ਨ ਨੂੰ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਨੌਜਵਾਨਾਂ ਨੂੰ ਸਵ੍ਹੈ ਰੁਜ਼ਗਾਰ ਰਾਹੀਂ ਆਤਮ ਨਿਰਭਰ ਬਣਨ ਲਈ ਵੀ ਪ੍ਰੇਰਿਆ, ਜਿਸ ਲਈ ਉਨ੍ਹਾਂ ਵੱਖ ਵੱਖ ਸਕੀਮਾਂ ਸਬੰਧੀ ਵੀ ਜਾਣਕਾਰੀ ਦਿੱਤੀ | ਹਲਕਾ ਇੰਚਾਰਜ ਕੁਲਜਿੰਦਰ ਸਿੰਘ ਲਹਿਲ ਨੇ ਪ੍ਰੋਗਰਾਮ ਤੇ ਤਸੱਲੀ ਜ਼ਾਹਿਰ ਕਰਦਿਆਂ ਕਿਹਾ ਕਿ ਨੌਜਵਾਨਾਂ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਅੱਗੇ ਲਿਜਾਉਣ ਲਈ ਭਾਰੀ ਉਤਸ਼ਾਹ ਦੇਖਿਆ ਗਿਆ, ਜਿੰਨ੍ਹਾਂ ਪਾਰਟੀ ਅਤੇ ਦਲਿਤ ਸਮਾਜ ਲਈ ਕੰਮ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਪ੍ਰਸ਼ੋਤਮ ਸਿੰਘ ਦੁਧਾਲ, ਦਰਸਨ ਸਿੰਘ ਦੁਧਾਲ, ਮਾ. ਦਰਬਾਰਾ ਸਿੰਘ ਉਕਸੀ, ਗੁਰਨਾਮ ਸਿੰਘ ਸੇਖਾ, ਨਿਰਭੈ ਸਿੰਘ ਕਰਤਾਰਪੁਰ, ਨਿਰਮਲ ਸਿੰਘ ਭੀਖੀ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ |