02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਸੁਪਰੀਮ ਕੋਰਟ ਵਲੋਂ ਵਿਦਿਆਰਥੀ ਪ੍ਰਦਰਸ਼ਨ ਨਾਲ ਸੰਬੰਧਿਤ ਸਾਰੀਆਂ ਐਫ. ਆਈ. ਆਰ. ਰੱਦ ਕਰਨ ਦਾ ਫੈਸਲਾ ਸਹੀ ਤੇ ਸ਼ਲਾਘਾਯੋਗ -ਸ਼ਾਹਪੁਰ

ਪਾਇਲ, 2 ਸਤੰਬਰ ( ਰਾਜਿੰਦਰ ਸਿੰਘ, ਨਿਜ਼ਾਮਪੁਰ)-ਨੀਟ ਦੇ ਪੇਪਰ ਲੀਕ ਦੇ ਮਾਮਲੇ ਨੂੰ ਲੈ ਕੇ ਸਮੁੱਚੇ ਦੇਸ਼ ਦੇ ਵਿਦਿੱਆਰਥੀ ਵਰਗ ’ਚ ਬਹੁਤ ਵੱਡਾ ਰੋਹ ਫੈਲ ਗਿਆ ਸੀ ਅਤੇ ਪ੍ਰਦਰਸ਼ਨ ਸਮੇਂ ਕੁੱਝ ਵਿਦਿਆਰਥੀਆਂ ਤੇ ਐਫ. ਆਈ.

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਪਾਇਲ, 2 ਸਤੰਬਰ ( ਰਾਜਿੰਦਰ ਸਿੰਘ, ਨਿਜ਼ਾਮਪੁਰ)-ਨੀਟ ਦੇ ਪੇਪਰ ਲੀਕ ਦੇ ਮਾਮਲੇ ਨੂੰ ਲੈ ਕੇ ਸਮੁੱਚੇ ਦੇਸ਼ ਦੇ ਵਿਦਿੱਆਰਥੀ ਵਰਗ ’ਚ ਬਹੁਤ ਵੱਡਾ ਰੋਹ ਫੈਲ ਗਿਆ ਸੀ ਅਤੇ ਪ੍ਰਦਰਸ਼ਨ ਸਮੇਂ ਕੁੱਝ ਵਿਦਿਆਰਥੀਆਂ ਤੇ ਐਫ. ਆਈ. ਆਰ. ਦਰਜ ਕਰ ਦਿੱਤੀਆਂ ਗਈਆਂ ਸਨ ਜੋ ਕੇ ਹੁਣ ਸੁਪਰੀਮ ਕੋਰਟ ਨੇ ਰੱਦ ਕਰਨ ਦਾ ਫੈਸਲਾ ਦਿੱਤਾ ਹੈ। ਇਸ ਸੰਬੰਧੀ ਗੱਲਬਾਤ ਕਰਦੇ ਹੋਏ ਡਾਕਟਰ ਸੁਰਿੰਦਰ ਸਿੰਘ ਸ਼ਾਹਪੁਰ ਨੇ ਦੱਸਿਆ ਕਿ ਉਸ ਸਮੇਂ ਕਾਕਰੋਚ (ਸੀ. ਜੇ. ਪੀ.) ਜਨਤਾ ਪਾਰਟੀ ਦੀ ਅਗਵਾਈ ਹੇਠ ਦਿੱਲੀ ਵਿਖੇ 20 ਤੋਂ 25 ਤੱਕ ਇੱਕ ਵੱਡਾ ਸ਼ਾਂਤਮਈ ਅੰਦੋਲਨ ਕੀਤਾ ਗਿਆ ਸੀ। ਸ਼ਾਂਤਮਈ ਅੰਦੋਲਨ ਦੌਰਾਨ ਪੁਲੀਸ ਨੇ ਵਿਦਿਆਰਥੀ ਵਰਗ ਨਾਲ ਚੱਡਾ ਧੱਕਾ ਕਰਕੇ ਕਾਨੂੰਨ ਦੀਆਂ ਹੱਦਾਂ ਤੋੜ ਦਿੱਤੀਆਂ ਸਨ। ਇੱਥੇ ਤੱਕ ਕਿ ਨੌਜਵਾਨ ਲੜਕੀਆਂ ਨਾਲ ਉਹ ਵਿਵਹਾਰ ਕੀਤਾ ਸੀ ਕਿ ਮਨੁੱਖੀ ਅਧਿਕਾਰਾਂ ਦਾ ਨਾਸ਼ ਕਰ ਦਿੱਤਾ ਸੀ। ਜਿਸ ਦਾ ਦੇਸ਼ ਦੇ ਹਰ ਵਰਗ ਤੇ ਹਰ ਪਾਰਟੀ ਨੇ ਰੱਜ ਕੇ ਵਿਰੋਧ ਕੀਤਾ ਸੀ ਅਤੇ ਦਿੱਲੀ ਦੇ ਗੁਰਦੁਆਰਾ ਸਾਹਿਬ ਵਿੱਖੇ ਸੰਗਤਾਂ ਨੇ ਹਜ਼ਾਰਾਂ ਵਿਦਿਆਰਥੀ ਤੇ ਵਿਦਿਆਰਥਣਾਂ ਨੂੰ ਲੰਗਰ ਅਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਅਤੇ ਜ਼ਖ਼ਮੀ ਬੱਚਿਆਂ ਨੂੰ ਰਾਤ ਨੂੰ ਹੀ ਮੈਡੀਸਨ ਲੈ ਕੇ ਦਿੱਤੀ। ਇਸ ਬਾਰੇ ਗੱਲਬਾਤ ਕਰਦਿਆਂ ਸਾਬਕਾ ਜ਼ਿਲ੍ਹਾ ਵੈਟਨਰੀ ਇੰਸਪੈਕਟਰ ਸੁਰਿੰਦਰ ਸਿੰਘ ਸ਼ਾਹਪੁਰ ਨੇ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਨੇ ਵਿਦਿਆਰਥੀ ਪ੍ਰਦਰਸ਼ਨ ਦੌਰਾਨ ਦਰਜ ਸਾਰੀਆਂ ਐਫ. ਆਈ. ਆਰ ਰੱਦ ਕਰਕੇ ਬਹੁਤ ਵੱਡਾ ਇਤਿਹਾਸਕਾਰ ਤੇ ਸਲਾਘਾਯੋਗ ਫੈਸਲਾ ਦਿੱਤਾ ਹੈ। ਜਿਸ ਦਾ ਹਰ ਪਾਸੇ ਤੋਂ ਸਵਾਗਤ ਹੋ ਰਿਹਾ ਹੈ। ਉਪਰੋਕਤ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕਰਨ ਵਾਲਿਆਂ ਵਿੱਚ ਚਰਨ ਸਿੰਘ ਲੰਢਾ, ਸਾਬਕਾ ਪ੍ਰਿੰਸੀਪਲ ਮੇਜਰ ਸਿੰਘ, ਨਿਰਭੈ ਸਿੰਘ, ਰਾਏ ਸਿੰਘ, ਮੇਵਾ ਸਿੰਘ, ਹਰੀ ਸਿੰਘ, ਮਲਕੀਤ ਸਿੰਘ, ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ ਅਤੇ ਡਾ. ਰਣਜੀਤ ਸਿੰਘ ਸ਼ਾਮਲ ਹਨ।
Ad Position 22
No active advertisement
ਪਿਛਲੀ ਖ਼ਬਰ ਗੁੱਡਅਰਥ ਸਕੂਲ ਸਿਆੜ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਚਾਰ ਸੋਨੇ ਦੇ ਤਗਮੇ ਜਿੱਤੇ 10 ਵਿਦਿਆਰਥੀਆਂ ਦੀ ਰਾਜ ਪੱਧਰੀ ਹ... ਅਗਲੀ ਖ਼ਬਰ ਪ੍ਰਾਈਵੇਟ ਸਕੂਲਾਂ ਦੇ ਮਾਛੀਵਾੜਾ ਦੇ ਵੈਨ ਚਾਲਕ ਵੀ ਅੱਜ ਕਰਨਗੇ ਹੜਤਾਲ
Ad Position 24