13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਪੰਜਾਬ ਵਿਚ ਬੇਮੌਸਮੀ ਗਰਮੀ ਤੋਂ ਬਾਅਦ ਬਰਸਾਤ ਤੇ ਗੜੇਮਾਰੀ ਕਾਰਨ ਕਣਕ ਦੀ ਸਰਕਾਰੀ ਖ਼ਰੀਦ ਦੇ ਨਿਸਚਿਤ ਮਿਆਰਾਂ ਵਿਚ ਛੋਟ ਦੀ ਲੋੜ- ਰਾਜੇਵਾਲ

Ad Position 21
No active advertisement
ਅਜੀਤ ਡੈਸਕ 08-04-2026
ਖੰਨਾ, 7 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਪਹਿਲਾਂ ਬੇ ਮੌਸਮੀ ਗਰਮੀ ਅਤੇ ਹੁਣ ਅਚਾਨਕ ਬਰਸਾਤ ਤੇ ਗੜੇਮਾਰੀ ਨੇ ਕਿਸਾਨਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ | ਭਾਵੇਂ ਅਗੇਤੀ ਕਣਕ ਦਾ ਕੁੱਝ ਝਾੜ ਵੀ ਵਧਿਆ ਹੈ, ਫ਼ਸਲ ਵੀ ਠੀਕ ਦੱਸੀ ਜਾ ਰਹੀ ਹੈ | ਪਰ ਇਸ ਮੌਸਮ ਦੀ ਮਾਰ ਕਾਰਨ ਕਣਕ ਦੀ ਫ਼ਸਲ ਦਾ ਵੱਡੀ ਗਿਣਤੀ ਵਿਚ ਨੁਕਸਾਨ ਹੋਇਆ ਹੈ | ਜਿਸ ਨਾਲ ਅੱਗੇ ਆਉਣ ਵਾਲੀ ਫ਼ਸਲ ਵਿਚ ਮਾਜੂ (ਸੁੰਗੜਿਆ) ਦਾਣਾ ਕਾਫੀ ਹੋਣ ਦੀ ਉਮੀਦ ਹੈ | ਜਦੋਂ ਕਿ ਇਸ ਬਰਸਾਤ ਵਿਚ ਕਿਸਾਨਾਂ ਵੱਲੋਂ ਮੌਸਮ ਦੀ ਮਾਰ ਤੋਂ ਡਰਦੇ ਕੱਟੀ ਜਾ ਰਹੀ ਅਗਾਊਾ ਫ਼ਸਲ ਕਿਸਾਨਾਂ ਲਈ ਵੱਡੀ ਮਾਰ ਕਰੇਗੀ | ਇਸ ਨਾਲ ਇਕ ਪਾਸੇ ਫ਼ਸਲ ਦਾ ਝਾੜ ਘਟੇਗਾ ਦੂਜੇ ਪਾਸੇ ਕਣਕ ਵਿਚ ਕਾਲਾ ਦਾਣਾ ਅਤੇ ਬਦਰੰਗ ਦਾਣਾ ਵੀ ਵਧੇਗਾ | ਜਦੋਂ ਕਿ ਬਰਸਾਤ ਦੇ ਮੌਸਮ ਵਿਚ ਕੱਟੀ ਕਣਕ ਵਿਚ ਨਮੀ ਵੀ ਕਣਕ ਦੀ ਸਰਕਾਰੀ ਖ਼ਰੀਦ ਲਈ ਨਿਯਮਿਤ ਮਿਆਰ ਤੋਂ ਜ਼ਿਆਦਾ ਹੋਵੇਗੀ | ਜਿਸ ਕਾਰਨ ਕਿਸਾਨਾਂ ਨੂੰ ਫ਼ਸਲ ਵੇਚਣ ਵਿਚ ਮੁਸ਼ਕਲਾਂ ਆਉਣਗੀਆਂ | ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਬੀ. ਕੇ. ਯੂ. ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕੇਂਦਰ ਨਾਲ ਗੱਲ ਕਰ ਕੇ ਕਣਕ ਦੀ ਸਰਕਾਰੀ ਖ਼ਰੀਦ ਦੇ ਮਾਪਦੰਡਾਂ ਵਿਚ ਛੋਟ ਦਿਵਾਉਣ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਨਹੀਂ ਤਾਂ ਆਉਣ ਵਾਲੇ ਦਿਨਾਂ ਵਿਚ ਕਣਕ ਦੀ ਖ਼ਰੀਦ ਇਕ ਵੱਡੀ ਸਮੱਸਿਆ ਬਣ ਜਾਵੇਗੀ | ਉਨਾਂ ਕਿਹਾ ਕਿ ਕਿਸਾਨਾਂ ਨੂੰ ਕਣਕ ਮੌਸਮ ਵਿਚ ਨਮੀ ਘਟਣ 'ਤੇ ਹੀ ਕੱਟਣੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਐੱਸ. ਸੀ. ਤੇ ਲੋੜਵੰਦ ਲੋਕਾਂ ਤੱਕ ਪਹੁੰਚ ਕਰਨ ਲਈ ਗਠਿਤ ਕੀਤੀ ਜਾਵੇਗੀ ਵਲੰਟੀਅਰਾਂ ਦੀ ਟੀਮ- ਚੇਅਰਮੈਨ ਗੜ੍ਹੀ ਅਗਲੀ ਖ਼ਬਰ ਮਿੰਨੀ ਛਪਾਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਭਰਵੀਂ ਮੀਟਿੰਗ 'ਚ ਦਰਜਨਾਂ ਪਰਿਵਾਰਾਂ ਨੇ ਫੜਿਆ ਅਕਾਲੀ ਦਲ ਦਾ ਪੱਲਾ
Ad Position 24