13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਮਿੰਨੀ ਛਪਾਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਭਰਵੀਂ ਮੀਟਿੰਗ 'ਚ ਦਰਜਨਾਂ ਪਰਿਵਾਰਾਂ ਨੇ ਫੜਿਆ ਅਕਾਲੀ ਦਲ ਦਾ ਪੱਲਾ

Ad Position 21
No active advertisement
ਪਿੰਡ ਮਿੰਨੀ ਛਪਾਰ ਵਿਖੇ ਅਕਾਲੀ ਦਲ 'ਚ ਸ਼ਾਮਿਲ ਹੋਏ ਪਰਿਵਾਰਾਂ ਦਾ ਸਨਮਾਨ ਕਰਦੇ ਹੋਏ ਜਸਕਰਨ ਸਿੰਘ ਦਿਓਲ | ਤਸਵੀਰ: ਪੁਰੀ <br/> 08-04-2026
ਅਹਿਮਦਗੜ੍ਹ, 7 ਅਪ੍ਰੈਲ (ਰਵਿੰਦਰ ਪੁਰੀ)-ਵਿਧਾਨ ਸਭਾ ਹਲਕਾ ਦਾਖਾ ਦੇ ਪਿੰਡ ਮਿੰਨੀ ਛਪਾਰ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਰੱਖੀ ਮੀਟਿੰਗ ਵਿਚ ਸੈਂਕੜੇ ਪਿੰਡ ਵਾਸੀਆਂ ਨੇ ਪਹੁੰਚ ਕੇ ਇਸ ਮੀਟਿੰਗ ਨੂੰ ਵੱਡੇ ਜਲਸੇ ਵਿਚ ਤਬਦੀਲ ਕਰ ਦਿੱਤਾ | ਲੋਕਾਂ ਦਾ ਕਹਿਣਾ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਅਤੇ ਹਲਕਾ ਦਾਖਾ ਦੇ ਇੰਚਾਰਜ ਨੌਜਵਾਨ ਆਗੂ ਜਸਕਰਨ ਸਿੰਘ ਦਿਓਲ ਦੇ ਕੰਮ ਕਰਨ ਦੇ ਤਰੀਕੇ ਤੋਂ ਬਹੁਤ ਖੁਸ਼ ਹਨ ਅਤੇ ਅਜਿਹਾ ਨੌਜਵਾਨ ਆਗੂ ਹੀ ਪਿੰਡ-ਪਿੰਡ ਵਿਚ ਜਾ ਕੇ ਉਨ੍ਹਾਂ ਦੇ ਰੁਕੇ ਹੋਏ ਅਤੇ ਅਧੂਰੇ ਕੰਮਾਂ ਨੂੰ ਨੇਪਰੇ ਚਾੜ੍ਹ ਸਕਦਾ ਹੈ | ਇਸ ਮੌਕੇ ਸੰਬੋਧਨ ਕਰਦਿਆਂ ਦਿਓਲ ਨੇ ਕਿਹਾ ਕਿ ਹਲਕਾ ਦਾਖਾ ਦੇ ਪਿੰਡਾਂ ਦਾ ਸਰਕਾਰੀ ਪੱਧਰ 'ਤੇ ਜਿੰਨ੍ਹਾ ਵਿਕਾਸ ਹੋਣਾ ਸੀ ਉਹ 2017 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹਿੰਦਿਆਂ ਹੋ ਗਿਆ, ਉਸ ਤੋਂ ਬਾਅਦ 2 ਸਰਕਾਰਾਂ ਬਦਲ ਗਈਆਂ, ਪਰ ਹਲਕਾ ਦਾਖਾ ਦੇ ਪਿੰਡਾਂ ਵਿਚ ਇੱਕ ਨਵੀਂ ਇੱਟ ਨਹੀਂ ਲੱਗੀ | ਪਿੰਡਾਂ ਦੇ ਲੋਕ ਤ੍ਰਾਹ-ਤ੍ਰਾਹ ਕਰਦਿਆਂ ਸਿਆਸੀ ਲੋਕਾਂ ਦੀਆਂ ਮਿੰਨਤਾਂ ਕਰਦੇ ਫਿਰਦੇ ਹਨ, ਪਰ ਕੋਈ ਵੀ ਸਿਆਸੀ ਆਗੂ ਜਾਂ ਵਿਧਾਇਕ ਨੇ ਇੰਨ੍ਹਾਂ ਲੋਕਾਂ ਦੀ ਤਕਲੀਫ ਨੂੰ ਸਮਝਦੇ ਹੋਏ ਕਿਸੇ ਤਰੀਕੇ ਦਾ ਹੱਥ ਪੱਲਾ ਨਹੀਂ ਫੜਾਇਆ ਅਤੇ ਇਸ ਗੱਲ ਨੇ ਉਹਨਾਂ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ | ਉਹਨਾਂ ਕਿਹਾ ਕਿ ਆਪਣੇ ਲੋਕਾਂ ਦੀ ਦਿੱਕਤ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਉਨ੍ਹਾਂ ਨੇ ਤੈਅ ਕੀਤਾ ਕਿ ਪਰਮਾਤਮਾ ਵਲੋਂ ਜਿੰਨ੍ਹਾਂ ਬਲ ਬਖਸ਼ਿਆ ਜਾਵੇਗਾ, ਉਹ ਓਨੀ ਆਪਣੇ ਲੋਕਾਂ ਦੀ ਸੇਵਾ ਕਰਨਗੇ ਅਤੇ ਆਪਣੀ ਨਿੱਜੀ ਕਮਾਈ ਵਿਚੋਂ ਕਰਨਗੇ ਅਤੇ ਉਨ੍ਹਾਂ ਵਲੋਂ ਇਸ ਮਿਸ਼ਨ ਦਾ ਨਾਮ 'ਮੇਰੇ ਪਿੰਡ, ਮੇਰੀ ਜਿੰਮੇਵਾਰੀ' ਰੱਖਿਆ ਗਿਆ | ਇਸੇ ਲੜੀ ਤਹਿਤ ਹਲਕਾ ਦਾਖਾ ਦੇ ਬਾਕੀ ਪਿੰਡਾਂ ਵਾਂਗ ਮਿੰਨੀ ਛਪਾਰ ਦੀਆਂ ਗਲੀਆਂ ਨਾਲੀਆਂ ਵਿਚੋਂ ਨਰਕ ਅਤੇ ਦਲਿੱਦਰ ਕੱਢਣ ਲਈ ਉਹਨਾਂ ਵੱਲੋਂ ਕਾਰਜ ਜਾਰੀ ਹਨ ਅਤੇ ਆਉਣ ਵਾਲੇ ਸਮੇਂ ਵਿਚ ਇਹ ਪਿੰਡ ਹਲਕਾ ਦਾਖਾ ਦੇ ਮਾਡਲ ਪਿੰਡਾਂ ਵਿਚ ਸ਼ਾਮਿਲ ਕਰਨ ਲਈ ਉਹ ਜੀ ਤੋੜ ਮਿਹਨਤ ਕਰਨਗੇ | ਜਸਕਰਨ ਦਿਓਲ ਦੇ ਜਜ਼ਬੇ ਅਤੇ ਕੰਮ ਕਰਨ ਦੇ ਤਰੀਕੇ ਤੋਂ ਪ੍ਰਭਾਵਿਤ ਹੋ ਕੇ ਪਿੰਡ ਦੇ ਦਰਜਨਾਂ ਪਰਿਵਾਰਾਂ ਨੇ ਬਾਕੀ ਸਿਆਸੀ ਪਾਰਟੀਆਂ ਦਾ ਖਹਿੜਾ ਛੱਡਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿ੍ਹਆ ਅਤੇ ਦਿਓਲ ਦੀ ਅਗਵਾਈ ਹੇਠ ਪਾਰਟੀ ਵਿਚ ਸ਼ਮੂਲੀਅਤ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਦਾਖਾ ਦੇ ਜ਼ੋਨ ਇੰਚਾਰਜ ਗੁਰਦੀਪ ਸਿੰਘ ਫੱਲੇਵਾਲ, ਸਰਕਰਲ ਪ੍ਰਧਾਨ ਜਥੇਦਾਰ ਸੁਰਿੰਦਰ ਸਿੰਘ ਲਤਾਲਾ, ਐੱਸ.ਡੀ.ਓ. ਸ਼ਾਮ ਲਾਲ, ਜੇ.ਈ. ਭਿੰਦਰ, ਮਨੋਹਰ ਲਾਲ, ਮੰਦਰ ਪ੍ਰਧਾਨ ਜੱਸੀ, ਵਿਜੇ ਕੁਮਾਰ, ਮਨੀਸ਼ ਕੁਮਾਰ, ਸੂਰਜ ਕੁਮਾਰ, ਸੋਨੂੰ ਡਾਵਲਾ, ਆਕਾਸ਼, ਮੋਨੂੰ, ਚੰਦਰ, ਛਿੰਦਰ, ਸ਼ੇਖਰ, ਰਾਹੁਲ, ਅਮਰ, ਅਸ਼ੋਕ, ਰਵੀ, ਮਿੰਦਰੋ, ਕਾਲੁ, ਪੱਪੂ, ਚਮਨ, ਰਾਕੇਸ਼, ਸੈਮ, ਗੋਲਾ, ਗਾਂਧੀ, ਦੀਪੂ, ਮੁਕੇਸ਼, ਵਿੱਕੀ, ਪਾਲੋ, ਸੱਤੀ, ਰਵੀ, ਮੌਲਾ, ਨਿਕੇਤ, ਅਮਨ, ਸੰਨੀ, ਮੋਹਿਤ, ਹਨੀ, ਨੀਰੂ, ਅਮਨ, ਸੰਜੇ, ਸ਼ਿਵ, ਰੋਹਿਤ, ਅਰੁਣ, ਵਿਜੇ, ਸੈਮੀ, ਬਿੰਦੀ, ਸੁਮੀਤ, ਸੁਦਾਮਾ, ਗਗਨ, ਤੋਸ਼ੀ, ਬਾਬਰੀ, ਸਾਗਰ, ਗਗਨ, ਹਰਜੰਟ, ਵਿਕੀ, ਪ੍ਰਦੀਪ, ਗੋਗੀ, ਵਿਕਰਮ, ਸੰਜੇ ਭੋਲਾ, ਵਿਸ਼ਾਲ, ਅਮਨ, ਅਰੁਣ, ਰਵੀ, ਆਵਈ, ਹਰਸ਼, ਜਸ਼ਨ, ਸ਼ੰਮੀ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਇਲਾਕੇ ਦੇ ਲੋਕ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਬੇਮੌਸਮੀ ਗਰਮੀ ਤੋਂ ਬਾਅਦ ਬਰਸਾਤ ਤੇ ਗੜੇਮਾਰੀ ਕਾਰਨ ਕਣਕ ਦੀ ਸਰਕਾਰੀ ਖ਼ਰੀਦ ਦੇ ਨਿਸਚਿਤ ਮਿਆਰਾਂ ਵਿਚ ਛੋਟ... ਅਗਲੀ ਖ਼ਬਰ ਆਸਮਾਨ 'ਚ ਛਾਏ ਕਾਲੇ ਬੱਦਲਾਂ ਤੇ ਮੀਂਹ ਨੇ ਉਡਾਈ ਕਿਸਾਨਾਂ ਦੇ ਚਿਹਰਿਆਂ ਦੀ ਰੌਣਕ
Ad Position 24