13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਆਸਮਾਨ 'ਚ ਛਾਏ ਕਾਲੇ ਬੱਦਲਾਂ ਤੇ ਮੀਂਹ ਨੇ ਉਡਾਈ ਕਿਸਾਨਾਂ ਦੇ ਚਿਹਰਿਆਂ ਦੀ ਰੌਣਕ

Ad Position 21
No active advertisement
ਅਜੀਤ ਡੈਸਕ 08-04-2026
ਰਾੜਾ ਸਾਹਿਬ, 7 ਅਪ੍ਰੈਲ (ਸੁਖਵੀਰ ਸਿੰਘ ਚਣਕੋਈਆਂ)- ਅੱਜ ਸਵੇਰੇ ਤੜਕਸਾਰ ਤੋਂ ਹੀ ਗਰਜਦੇ ਬੱਦਲਾਂ ਨਾਲ ਆਸਮਾਨ 'ਚ ਛਾਈਆਂ ਕਾਲੀਆਂ ਘਟਾਵਾਂ ਨਾਲ ਜਿੱਥੇ ਹਵਾ ਚੱਲੀ ਉੱਥੇ ਹੀ ਮੀਂਹ ਦੀ ਬੰੂਦਾਂ -ਬਾਂਦੀ ਹੰੁਦੀ ਰਹੀ | ਜਿਸ ਨੂੰ ਦੇਖਦਿਆਂ ਕਿਸਾਨਾਂ ਦੇ ਚਿਹਰਿਆਂ ਦੀ ਰੌਣਕ ਉੱਡ ਗਈ, ਕਿਉਂਕਿ ਖੁੱਲੇ੍ਹ ਆਸਮਾਨ ਹੇਠ ਪੱਕ ਕੇ ਤਿਆਰ ਖੜ੍ਹੀ ਕਣਕ ਦੀ ਫ਼ਸਲ ਨੂੰ ਨੁਕਸਾਨ ਹੋਣ ਦਾ ਕਿਸਾਨਾਂ ਨੂੰ ਡਰ ਸਤਾਉਣ ਲੱਗਿਆ |ਦੇਸ਼ ਦੇ ਅੰਨਦਾਤਾ ਵੱਲੋਂ ਜਦੋਂ ਆਪਣੀ ਪੁੱਤਾਂ ਵਾਂਗੰੂ ਪਾਲੀ ਫ਼ਸਲ ਨੂੰ ਵੱਢਣ ਦਾ ਸਮਾਂ ਆਉਂਦਾ ਹੈ ਤਾਂ ਉਸ ਨੂੰ ਕਦੇ ਕੁਦਰਤ ਦੀ ਕਰੋਪੀ ਦੀ ਮਾਰ ਝੱਲਣੀ ਪਈ ਤੇ ਸਰਕਾਰਾਂ ਮਾਰ ਝੱਲਣ ਲਈ ਮਜਬੂਰ ਹੋਣਾ ਪਿਆ ਹੈ | ਜਿਸ ਤਰ੍ਹਾਂ ਅੱਜ ਮੌਸਮ ਦੇ ਬਦਲਦੇ ਮਿਜ਼ਾਜ ਨਾਲ ਕਿਸਾਨ ਪ੍ਰੇਸ਼ਾਨੀ 'ਚ ਨਜ਼ਰ ਆ ਰਿਹਾ ਹੈ ਅਤੇ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰ ਰਿਹਾ ਹੈ ਕਿ ਹੇ ਮੇਰੇ ਵਾਹਿਗੁਰੂ ਸੁੱਖ ਰੱਖੀ | ਭਾਵੇਂ ਮੀਂਹ ਦੀ ਬੰੂਦਾਂ -ਬਾਂਦੀ ਨੇ ਕਣਕ ਦੀ ਕਟਾਈ ਦਾ ਕੰਮ ਪੂਰੀ ਤਰ੍ਹਾਂ ਬੰਦ ਕਰਕੇ ਰੱਖ ਦਿੱਤਾ ਸੀ, ਪਰ ਕੁਦਰਤ ਦਾ ਫ਼ਸਲ ਤੇ ਵੱਡਾ ਖ਼ਤਰਾ ਮੰਡਰਾ ਰਿਹਾ ਹੈ | ਦੂਜੇ ਪਾਸੇ ਜੇਕਰ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ | ਤਾਪਮਾਨ ਵਿੱਚ ਗਿਰਾਵਟ ਆਉਣ ਕਾਰਨ ਆਮ ਲੋਕ ਤਾਂ ਮੌਸਮ ਦਾ ਆਨੰਦ ਮਾਣ ਰਹੇ ਹਨ | ਪਰ ਇਹ ਮੌਸਮ ਕਿਸਾਨਾਂ ਦੀ ਨੀਂਦ ਉਡਾ ਰਿਹਾ ਹੈ ਕਿਉਕਿ ਅਜੇ ਫ਼ਸਲ ਦੀ ਕਟਾਈ ਦਾ ਕੰਮ ਨਾਂ-ਮਾਤਰ ਹੀ ਸ਼ੁਰੂ ਹੋਇਆ ਹੈ | ਜਦਕਿ ਪੂਰੀ ਦੀ ਪੂਰੀ ਫ਼ਸਲ ਅਜੇ ਖੁੱਲੇ੍ਹ ਆਸਮਾਨ ਹੇਠਾਂ ਖੇਤਾਂ ਵਿੱਚ ਪੱਕ ਕੇ ਤਿਆਰ ਖੜ੍ਹੀ ਹੈ |
Ad Position 22
No active advertisement
ਪਿਛਲੀ ਖ਼ਬਰ ਮਿੰਨੀ ਛਪਾਰ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਭਰਵੀਂ ਮੀਟਿੰਗ 'ਚ ਦਰਜਨਾਂ ਪਰਿਵਾਰਾਂ ਨੇ ਫੜਿਆ ਅਕਾਲੀ ਦਲ ਦਾ ਪੱਲਾ ਅਗਲੀ ਖ਼ਬਰ ਅਨਾਜ ਮੰਡੀ ਮਾਛੀਵਾੜਾ 'ਚ ਕਣਕ ਦੀ ਆਮਦ ਸ਼ੁਰੂ
Ad Position 24