ਬੀਜਾ, 8 ਅਪ੍ਰੈਲ (ਕਸ਼ਮੀਰਾ ਸਿੰਘ ਬਗ਼ਲੀ)-ਅੰਤਰਰਾਸ਼ਟਰੀ ਪੱਧਰ ਉਤੇ ਮੈਡੀਕਲ ਸਿੱਖਿਆ ਖੇਤਰ ਵਿੱਚ ਚੰਗਾ ਰੁਤਬਾ ਹਾਸਿਲ ਕਰਨ ਵਾਲੀ ਸੂਬੇ ਦੀ ਨਾਮਵਰ ਸੰਸਥਾ ਕੁਲਾਰ ਕਾਲਜ ਆਫ਼ ਨਰਸਿੰਗ ਕਿਸ਼ਨਗੜ੍ਹ, ਬੀਜਾ ਵਿਖੇ ਵਾਲਡ ਹੈਲਥ ਸੰਗਠਨ ਦਿਵਸ ਤੇ ਵਿਦਿਆਰਥਣਾਂ ਵੱਲੋਂ ਵਰਕਸ਼ਾਪ ਕਰਵਾਈ ਗਈ | ਮੁੱਖ ਮਹਿਮਾਨ ਕੁਲਾਰ ਸੰਸਥਾਵਾਂ ਦੇ ਚੇਅਰਮੈਨ ਪ੍ਰੋ. ਗੁਰਬਖ਼ਸ਼ ਸਿੰਘ ਬੀਜਾ, ਮੈਨੇਜਿੰਗ ਡਾਇਰੈਕਟਰ ਮੋਟਾਪਾ ਸਰਜਨ ਡਾ. ਕੁਲਦੀਪਕ ਸਿੰਘ ਕੁਲਾਰ ਨੇ ਇਸ ਸਮਾਗਮ ਦੀ ਪ੍ਰਧਾਨਗੀ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੀਆਂ ਹੋਰ ਗਤੀਵਿਧੀਆਂ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਦੱਸਿਆ ਕਿ ਚੰਗੀ ਸਿਹਤ ਵੀ ਇੱਕ ਦੌਲਤ ਦਾ ਖਜਾਨਾ ਹੈ | ਜਿਸ ਦੀ ਮਦਦ ਨਾਲ ਅਸੀ ਬਾਕੀ ਸਭ ਚੀਜ਼ਾਂ ਦਾ ਆਨੰਦ ਮਾਣ ਸਕਦੇ ਹਾਂ | ਇਹ ਸਮਾਗਮ ਡਾਇਰੈਕਟਰ ਪ੍ਰੋਫੈਸਰ ਰੁਪਿੰਦਰ ਸਿੰਘ ਬੈਨੀਪਾਲ, ਪਿ੍ੰਸੀਪਲ ਪ੍ਰੋਫੈਸਰ ਸੀਮਾ ਬਰਨਵਸ ਅਤੇ ਵਾਇਸ ਪਿ੍ੰਸੀਪਲ ਪ੍ਰੋ. ਅਰਪਨ ਦੀ ਦੇਖ ਰੇਖ ਹੇਠ ਕਰਵਾਇਆ ਗਿਆ | ਮੈਨੇਜਿੰਗ ਡਾਇਰੈਕਟਰ ਮੋਟਾਪਾ ਸਰਜਨ ਡਾ. ਕੁਲਦੀਪਕ ਸਿੰਘ ਕੁਲਾਰ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਚੰਗੀ ਸਿਹਤ ਸਿਰਫ਼ ਦਵਾਈਆਂ, ਹਸਪਤਾਲ ਦੇ ਇਲਾਜ ਨਾਲ ਨਹੀ ਬਲਕਿ ਖਾਣ-ਪੀਣ ਠੀਕ ਰੱਖਣ, ਸਾਫ-ਸਫਾਈ ਰੱਖਣ, ਕਸਰਤ ਕਰਨ ਅਤੇ ਖ਼ੁਸ਼ ਰਹਿਣ ਨਾਲ ਮਿਲਦੀ ਹੈ | ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਸਿਹਤਮੰਦ ਰੱਖਣਾ ਹਰ ਇਨਸਾਨ ਦੀ ਆਪਣੀ ਜ਼ਿੰਮੇਵਾਰੀ ਹੈ | ਸੰਸਥਾ ਦੇ ਚੇਅਰਮੈਨ ਪ੍ਰੋ. ਗੁਰਬਖ਼ਸ਼ ਸਿੰਘ ਬੀਜਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਅੱਜ-ਕੱਲ੍ਹ ਵਾਤਾਵਰਨ ਦੇ ਕਾਰਨ ਜ਼ਿਆਦਾਤਰ ਲੋਕ ਸ਼ੂਗਰ ਦੀ ਬਿਮਾਰੀ ਦੇ ਮਰੀਜ਼ ਹਨ | ਇਸ ਲਈ ਉਨ੍ਹਾਂ ਨੇ ਬੱਚਿਆ ਨੂੰ ਫਾਸਟ ਫੂਡ ਖਾਣ ਤੋ ਪਰਹੇਜ਼ ਕਰਨ ਅਤੇ ਆਪਣੇ ਆਪ ਨੂੰ ਹਮੇਸ਼ਾ ਤੰਦਰੁਸਤ ਰੱਖਣ ਦੀ ਸਲਾਹ ਦਿੱਤੀ |