18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਕਸਬਾ ਹੰਬੜਾਂ ਦਾ 45ਵਾਂ ਪੇਂਡੂ ਖੇਡ ਮੇਲਾ 10 ਤੇ 11 ਨੂੰ

Ad Position 21
No active advertisement
ਅਜੀਤ ਡੈਸਕ 09-04-2026
ਹੰਬੜਾਂ, 8 ਅਪ੍ਰੈਲ (ਮੇਜਰ ਹੰਬੜਾਂ)-ਬੇਟ ਇਲਾਕੇ ਦੀ ਭਾਈਚਾਰਕ ਸਾਂਝ ਦਾ ਪ੍ਰਤੀਕ 45ਵਾਂ ਪੇਂਡੂ ਖੇਡ ਮੇਲਾ ਜੋ ਕਿ ਖੇਡ ਕਲੱਬ, ਸਮੂਹ ਪਿੰਡ ਵਾਸੀਆਂ, ਨੌਜਵਾਨਾਂ, ਗ੍ਰਾਮ ਪੰਚਾਇਤ ਅਤੇ ਐੱਨ.ਆਰ.ਆਈ ਵੀਰਾਂ ਦੇ ਸਹਿਯੋਗ ਸਦਕਾ ਮਿਤੀ 10 ਅਤੇ 11 ਅਪ੍ਰੈਲ 2026 ਦਿਨ ਸ਼ੁੱਕਰਵਾਰ ਅਤੇ ਸ਼ਨਿੱਚਰਵਾਰ ਨੂੰ ਕਸਬਾ ਹੰਬੜਾਂ ਦੇ ਆਧੁਨਿਕ ਖੇਡ ਸਟੇਡੀਅਮ 'ਚ ਕਰਵਾਇਆ ਜਾ ਰਿਹਾ ਹੈ | ਪ੍ਰਬੰਧਕਾਂ ਅਨੁਸਾਰ ਖੇਡ ਮੇਲੇ 'ਚ 10 ਅਪ੍ਰੈਲ ਨੂੰ ਕਬੱਡੀ 30, 45 ਅਤੇ 57 ਕਿਲੋ ਦੇ ਮੁਕਾਬਲੇ ਹੋਣਗੇ, ਫੁੱਟਬਾਲ ਇਕ ਪਿੰਡ ਅਤੇ ਪੈਰਾਂ-ਭਾਰ ਬੈਠਣ ਦੇ ਮੁਕਾਬਲੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਨਗੇ | ਇਸੇ ਤਾਰ੍ਹਾਂ 11 ਅਪ੍ਰੈਲ ਦਿਨ ਸ਼ਨਿੱਚਰਵਾਰ ਨੂੰ ਕਬੱਡੀ 65 ਕਿਲੋ ਅਤੇ 75 ਕਿਲੋ ਦੇ ਸਖ਼ਤ ਮੁਕਾਬਲੇ ਹੋਣਗੇ, ਰੱਸਾਕਸੀ ਦੇ ਮੁਕਾਬਲੇ ਦੇ ਨਾਲ ਫੁੱਟਬਾਲ ਇਕ ਪਿੰਡ ਦੇ ਮੁਕਾਬਲੇ ਹੋਣਗੇ ਅਤੇ ਓਪਨ ਕਬੱਡੀ ਦਾ ਸ਼ੋਅ ਮੈਚ ਦੇਖਣਯੋਗ ਹੋਵੇਗਾ | ਪ੍ਰਬੰਧਕਾਂ ਨੇ ਦੱਸਿਆ ਕਿ ਖੇਡ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਖੇਡੇ ਮੇਲੇ 'ਚ ਕਬੱਡੀ, ਫੁੱਟਬਾਲ, ਰੱਸਾਕਸੀ ਅਤੇ ਪੈਰਾਂ ਭਾਰ ਬੈਠਣ ਦੇ ਮਾਕਬਲੇ 'ਚ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਪ੍ਰਬੰਧਕਾਂ ਵਲੋਂ ਦਿਲ ਖਿੱਚਵੇਂ ਇਨਾਮਾਂ ਸਮੇਤ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਖੇਡ ਮੇਲੇ ਦੇ ਪ੍ਰਬੰਧਕਾਂ ਨੇ ਖਿਡਾਰੀਆਂ ਸਮੇਤ ਇਲਾਕੇ ਦੇ ਲੋਕਾਂ ਨੂੰ ਪੇਂਡੂ ਖੇਡ ਮੇਲੇ 'ਚ ਵੱਡੀ ਗਿਣਤੀ 'ਚ ਪੁੱਜਣ ਦੀ ਅਪੀਲ ਕੀਤੀ ਤੇ ਕਿਹਾ ਕਿ ਖੇਡ ਮੇਲੇ 'ਚ ਪੁੱਜਣ ਵਾਲੇ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਪ੍ਰਬੰਧਕਾਂ ਵਲੋਂ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਕਾਲਜ 'ਚ ਖ਼ੂਨਦਾਨ ਦਿਵਸ ਸੰਬੰਧੀ ਪੋ੍ਰਗਰਾਮ ਕਰਵਾਇਆ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਵਿੰਦਰ ਸਿੰਘ ਗਿੱਲ (ਟੀਨੂੰ ਘਲੋਟੀ) ਬਲਾਕ ਕਾਂਗਰਸ ਦੋਰਾਹਾ ਦੇ ਲਗਾਤਾਰ ਤੀਜੀ ਵਾਰ ਪ੍ਰਧਾਨ...
Ad Position 24