ਰਾੜਾ ਸਾਹਿਬ, 8 ਅਪ੍ਰੈਲ (ਪ੍ਰੀਤਮ ਸਿੰਘ ਮੁਕੰਦਪੁਰੀ)-ਸਰਕਾਰੀ ਕਾਲਜ ਕਰਮਸਰ, ਰਾੜਾ ਸਾਹਿਬ ਵਿਖੇ ਪਿ੍ੰਸੀਪਲ ਡਾ. ਮੁਹੰਮਦ ਇਰਫ਼ਾਨ ਦੀ ਅਗਵਾਈ ਹੇਠ ਕਾਲਜ ਦੇ ਰੈੱਡ ਰੀਬਨ, ਰੈੱਡ ਕਰਾਸ ਕਮੇਟੀ ਅਤੇ ਯੂਥ ਕਲੱਬ ਵੱਲੋੰ ਵਿਦਿਆਰਥੀਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਖ਼ੂਨਦਾਨ ਮਹਾਂਦਾਨ ਸੰਬੰਧੀ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੁਕਾਬਲਾ ਕਰਵਾਇਆ ਗਿਆ | ਇਸ ਸਮੇਂ ਪ੍ਰੋ. ਅਮਨਦੀਪ ਕੋਰ (ਰੈੱਡ ਕਰਾਸ ਮੈਂਬਰ) ਦੁਆਰਾ ਵਿਸੇਸ਼ ਲੈਕਚਰ ਦਿੱਤਾ ਗਿਆ | ਜਿਸ ਵਿੱਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੂਨ ਦੀ ਕਮੀ ਕਾਰਨ ਹੋਣ ਵਾਲੀਆ ਸਿਹਤ ਸਮੱਸਿਆਵਾਂ ਸੰਬੰਧੀ ਜਾਗਰੂਕ ਕੀਤਾ | ਕਾਲਜ ਦੇ ਵਾਇਸ ਪਿ੍ੰਸੀਪਲ ਗੁਰਦਿੱਤ ਸਿੰਘ ਨੇ ਵਿਦਿਆਰਥੀਆਂ ਸਿਹਤ ਦਾ ਖਿਆਲ ਰੱਖਣ ਅਤੇ ਵੱਧ ਤੋਂ ਵੱਧ ਖ਼ੂਨਦਾਨ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਪੋਸਟਰ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ | ਇਸ ਵਿਸ਼ੇਸ਼ ਮੌਕੇ ਰੈੱਡ ਰਿਬਨ ਕਲੱਬ ਦੇ ਮੈਂਬਰ ਪ੍ਰੋ. ਇੰਦਰਪਾਲ ਸਿੰਘ, ਪ੍ਰੋ. ਗਗਨਦੀਪ ਕੌਰ, ਪ੍ਰੋ. ਅਵਤਾਰ ਸਿੰਘ, ਪ੍ਰੋ. ਜੋਗਿੰਦਰ ਸਿੰਘ, ਪ੍ਰੋ. ਨੇਹਾ ਅਤੇ ਵਿਦਿਆਰਥੀਆਂ ਸਨ |