18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਸਰ੍ਹੋਂ ਫ਼ਸਲ ਦੀ ਆਮਦ ਸ਼ੁਰੂ, ਪਿਛਲੇ ਸਾਲ ਨਾਲੋਂ ਭਾਅ ਵਧਿਆ

Ad Position 21
No active advertisement
ਅਜੀਤ ਡੈਸਕ 09-04-2026
ਮਾਛੀਵਾੜਾ ਸਾਹਿਬ, 8 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਅਨਾਜ ਮੰਡੀ ਵਿਚ ਸਰੋਂ ਫ਼ਸਲ ਦੀ ਆਮਦ ਸ਼ੁਰੂ ਹੋ ਗਈ ਹੈ, ਜਿਸ ਨੂੰ ਵੇਚਣ ਲਈ ਕਿਸਾਨ ਮੰਡੀਆਂ ਵਿਚ ਪਹੁੰਚ ਰਹੇ ਹਨ | ਮਾਛੀਵਾੜਾ ਮੰਡੀ 'ਚ ਪੁੱਜੇ ਕਿਸਾਨ ਦਿਲਬਰ ਸਿੰਘ ਵਾਸੀ ਰੁੜਕੀ ਹੀਰਾਂ, ਚਮਕੌਰ ਸਾਹਿਬ ਨੇ ਦੱਸਿਆ ਕਿ ਪਿਛਲੇ ਸਾਲ ਸਰੋਂ ਦਾ ਝਾੜ ਵੀ ਘੱਟ ਸੀ ਅਤੇ ਭਾਅ ਵਿਚ 5500 ਤੋਂ 5700 ਰੁਪਏ ਪ੍ਰਤੀ ਕੁਇੰਟਲ ਸੀ | ਇਸ ਵਾਰ ਸਰੋਂ ਦਾ ਭਾਅ 6200 ਰੁਪਏ ਪ੍ਰਤੀ ਕੁਇੰਟਲ ਹੈ, ਜਦਕਿ ਪੀਲੀ ਸਰੋਂ 7200 ਰੁਪਏ ਪ੍ਰਤੀ ਕੁਇੰਟਲ ਪ੍ਰਾਈਵੇਟ ਤੌਰ 'ਤੇ ਵਿਕ ਰਹੀ ਹੈ | ਕਿਸਾਨ ਨੇ ਦੱਸਿਆ ਕਿ ਫ਼ਸਲ ਦਾ ਝਾੜ ਪਿਛਲੇ ਸਾਲ ਦੇ ਮੁਕਾਬਲੇ ਵੱਧ ਹੈ, ਜਿਸ ਕਾਰਨ ਇਹ ਫ਼ਸਲ ਇਸ ਸਾਲ ਕਿਸਾਨਾਂ ਲਈ ਕੁੱਝ ਲਾਹੇਵੰਦ ਸਾਬਤ ਹੋਈ | ਇਸ ਤੋਂ ਦੂਜੇ ਕਿਸਾਨ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਸ ਨੇ ਪਹਿਲੀ ਵਾਰ ਸਰੋਂ ਦੀ ਕਾਸ਼ਤ ਕੀਤੀ ਸੀ ਅਤੇ ਆਉਂਦਿਆਂ ਹੀ ਮੰਡੀ ਵਿਚ ਵਿਕ ਗਈ ਹੈ | ਉਸ ਨੇ ਦੱਸਿਆ ਕਿ ਫ਼ਸਲ ਦਾ ਝਾੜ 10 ਤੋਂ 11 ਕੁਇੰਟਲ ਪ੍ਰਤੀ ਏਕੜ ਰਿਹਾ | ਇਸ ਸਬੰਧੀ ਮਾਰਕੀਟ ਕਮੇਟੀ ਸਕੱਤਰ ਅਰੁਨਿੰਦਰ ਸਿੰਘ ਮਾਂਗਟ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਸੁੱਕੀ ਸਰੋਂ ਦੀ ਫ਼ਸਲ ਕਿਸਾਨਾਂ ਦੀ ਤੁਰੰਤ ਵਿਕ ਰਹੀ ਹੈ ਅਤੇ ਭਾਅ ਵੀ ਪਿਛਲੇ ਸਾਲ ਨਾਲੋਂ ਵੱਧ ਹੈ |

Ad Position 22
No active advertisement
ਪਿਛਲੀ ਖ਼ਬਰ ਵਿਗੜੇ ਮੌਸਮ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ, ਮੁਆਵਜ਼ੇ ਦੀ ਕੀਤੀ ਮੰਗ ਅਗਲੀ ਖ਼ਬਰ ਕਾਲਜ 'ਚ ਖ਼ੂਨਦਾਨ ਦਿਵਸ ਸੰਬੰਧੀ ਪੋ੍ਰਗਰਾਮ ਕਰਵਾਇਆ
Ad Position 24