17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

'ਆਪ' ਐੱਸ. ਸੀ. ਵਿੰਗ ਵਲੋਂ ਬਲਾਕ ਸੰਮਤੀ ਖੰਨਾ ਦੇ ਚੇਅਰਮੈਨ ਰਤਨਹੇੜੀ ਅਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮਾਸਟਰ ਅਵਤਾਰ ਸਿੰਘ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 09-04-2026
ਖੰਨਾ, 8 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਆਮ ਆਦਮੀ ਪਾਰਟੀ ਦੀ ਐੱਸ. ਸੀ. ਵਿੰਗ ਦੀ ਸਮੁੱਚੀ ਟੀਮ ਵੱਲੋਂ ਵਿੰਗ ਦੇ ਪ੍ਰਧਾਨ ਕਰਮਜੀਤ ਸਿੰਘ ਸਿਫਤੀ ਦੀ ਅਗਵਾਈ ਹੇਠ ਬਲਾਕ ਸੰਮਤੀ ਖੰਨਾ ਦੇ ਨਵੇਂ ਚੁਣੇ ਚੇਅਰਮੈਨ ਲਖਵੀਰ ਸਿੰਘ ਗਿੱਲ ਰਤਨਹੇੜੀ ਅਤੇ ਹਲਕਾ ਸੰਗਠਨ ਪ੍ਰਧਾਨ ਅਤੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਮਾਸਟਰ ਅਵਤਾਰ ਸਿੰਘ ਦਾ ਸਨਮਾਨ ਕੀਤਾ ਗਿਆ | ਇਸ ਸਮਾਰੋਹ ਵਿੱਚ ਐੱਸ ਸੀ ਵਿੰਗ ਦੇ ਬਲਾਕ ਪ੍ਰਧਾਨਾਂ ਨੇ ਆਪਣੇ ਆਪਣੇ ਪਿੰਡਾਂ ਦੀਆਂ ਸਮੱਸਿਆਵਾਂ ਬਾਰੇ ਲਖਵੀਰ ਸਿੰਘ ਗਿੱਲ ਅਤੇ ਮਾਸਟਰ ਅਵਤਾਰ ਸਿੰਘ ਨੂੰ ਜਾਣੂ ਕਰਵਾਇਆ | ਇਸ ਮੌਕੇ ਮਾਸਟਰ ਅਵਤਾਰ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਐੱਸ. ਸੀ ਸਮਾਜ ਆਮ ਆਦਮੀ ਪਾਰਟੀ ਦੀ ਰੀੜ੍ਹ ਦੀ ਹੱਡੀ ਹੈ ਅਤੇ ਇਸ ਸਮਾਜ ਲਈ ਭਵਿੱਖ ਵਿੱਚ ਪੰਜਾਬ ਸਰਕਾਰ ਦੁਆਰਾ ਹੋਰ ਵੀ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ | ਅੰਤ ਵਿੱਚ ਚੇਅਰਮੈਨ ਲਖਵੀਰ ਸਿੰਘ ਗਿੱਲ ਨੇ ਆਏ ਹੋਏ ਸਾਰੇ ਹੀ ਬਲਾਕ ਪ੍ਰਧਾਨਾਂ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਵਾਇਆ ਕਿ ਕੋਈ ਵੀ ਬਲਾਕ ਪ੍ਰਧਾਨ ਜਾਂ ਕੋਈ ਵੀ ਪਾਰਟੀ ਦਾ ਆਮ ਵਰਕਰ ਉਨ੍ਹਾਂ ਕੋਲ ਕੋਈ ਵੀ ਸਮੱਸਿਆ ਲੈ ਕੇ ਆਵੇਗਾ ਤਾਂ ਉਹ ਪਹਿਲ ਦੇ ਆਧਾਰ 'ਤੇ ਉਸ ਦਾ ਹੱਲ ਕਰਵਾਉਣਗੇ ਅਤੇ ਉਨ੍ਹਾਂ ਦਾ ਦਫ਼ਤਰ ਆਮ ਲੋਕਾਂ ਲਈ ਹਮੇਸ਼ਾ ਖੁੱਲ੍ਹਾ ਰਹੇਗਾ | ਇਸ ਮੌਕੇ ਜੀਤ ਸਿੰਘ ਫ਼ੌਜੀ ਸਰਪੰਚ ਕੋਆਰਡੀਨੇਟਰ, ਭੁਪਿੰਦਰ ਸਿੰਘ ਸੁਖਦੇਵ ਸਿੰਘ, ਦੀਦਾਰ ਸਿੰਘ ਬੱਲ, ਡਾ. ਕੁਲਵਿੰਦਰ ਸਿੰਘ ਜਲਾਜਣ, ਭੁਪਿੰਦਰ ਸਿੰਘ ਕਿਸ਼ਨਗੜ੍ਹ, ਟੀਟੂ ਘਈ, ਰਾਜਕੁਮਾਰ ਗੋਹ, ਕੁਲਦੀਪ ਸਿੰਘ ਇੱਕੋਲਾਹਾ, ਜਸਵੰਤ ਸਿੰਘ ਦਹਿੜੂ, ਰਾਧੇ ਸ਼ਾਮ, ਰਾਮ ਸਿੰਘ ਤੁਰਮਰੀ, ਮਨਦੀਪ ਸਿੰਘ ਈਸੜੂ, ਬਿੱਕਰ ਸਿੰਘ ਸਾਰੇ ਹੀ ਬਲਾਕ ਪ੍ਰਧਾਨ, ਸ਼ਰਨਜੀਤ ਸਿੰਘ ਮਾਜਰੀ, ਸੁਰਜੀਤ ਸਿੰਘ ਮਹਿੰਦੀਪੁਰ ਬਲਾਕ ਪ੍ਰਧਾਨ , ਤਜਿੰਦਰ ਸਿੰਘ ਧੀਮਾਨ ਪ੍ਰਧਾਨ ਬੀਸੀ ਵਿੰਗ, ਅਮਰਿੰਦਰ ਸਿੰਘ ਚਾਹਲ, ਦਰਸ਼ਨ ਸਿੰਘ ਤੁਰਮਰੀ ਆਦਿ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਸਿਹਤ ਦਿਵਸ ਸੰਬੰਧੀ ਜਾਗਰੂਕਤਾ ਗਤੀਵਿਧੀਆਂ ਅਗਲੀ ਖ਼ਬਰ ਨੰਬਰਦਾਰਾ ਐਸੋਸੀਏਸ਼ਨ ਗ਼ਾਲਿਬ ਤਹਿਸੀਲ ਪ੍ਰਧਾਨ ਜਰਗੜੀ ਦੀ ਪ੍ਰਧਾਨਗੀ ਹੇਠ ਮੰਗਾਂ ਸਬੰਧੀ ਐਸ. ਡੀ. ਐਮ. ਪਾਇਲ ਨੂੰ ਮੰਗ...
Ad Position 24