ਮਲੌਦ, 11 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)-ਪੀ. ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲੌਦ ਗਰਲਜ ਵਿਖੇ ਸਕੂਲ ਇੰਚਾਰਜ ਦਵਿੰਦਰ ਸਿੰਘ ਦੀ ਦੇਖ ਰੇਖ ਹੇਠ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਇਲਾਕੇ ਦੇ ਨਾਮੀ ਸਮਾਜ ਸੇਵੀ ਅਤੇ ਦਾਨੀ ਸੱਜਣ ਇੰਦਰਜੀਤ ਪੁਰੀ ਨੇ ਨਾਨ ਬੋਰਡ ਜਮਾਤਾਂ ਦੇ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰ੍ਹਵੀਂ ਜਮਾਤ ਵਿਚੋਂ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਨ ਵਾਲੀਆਂ 22 ਵਿਦਿਆਰਥਣਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਹੌਸਲਾ ਅਫਜਾਈ ਕੀਤੀ ਗਈ | ਸਨਮਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿੱਚ ਗਿਆਰ੍ਹਵੀਂ ਬੀ ਆਰਟਸ ਗਰੁੱਪ ਵਿਚੋਂ ਰਾਵੀਆ ਨੇ 97.2 ਪ੍ਰਤੀਸ਼ਤ, ਸਿਮਰਨ ਕੌਰ ਨੇ 92.4 ਪ੍ਰਤੀਸ਼ਤ, ਅਰਸ਼ਪ੍ਰੀਤ ਕੌਰ ਨੇ 85 ਪ੍ਰਤੀਸ਼ਤ ਅੰਕ ਲੈ ਕੇ ਪੁਜ਼ੀਸ਼ਨਾਂ ਹਾਸਿਲ ਕੀਤੀਆਂ | ਗਿਆਰ੍ਹਵੀਂ ਸੀ ਵਿਚੋਂ ਅੰਜਲੀ 95 ਪ੍ਰਤੀਸ਼ਤ ਪਹਿਲਾਂ, ਰਵਲੀਨ ਕੌਰ ਸਪਲਾ 93.4 ਪ੍ਰਤੀਸ਼ਤ ਦੂਸਰਾ ਅਤੇ ਆਰਤੀ ਦੇਵੀ 92.4 ਪ੍ਰਤੀਸ਼ਤ ਨੇ ਤੀਸਰਾ ਸਥਾਨ ਹਾਸਿਲ ਕੀਤਾ | ਗਿਆਰ੍ਹਵੀਂ ਏ ਸਾਇੰਸ ਗਰੁੱਪ ਵਿਚੋਂ ਅਨਮੋਲਦੀਪ ਕੌਰ ਤੇ ਹਰਮਨਦੀਪ ਕੌਰ ਨੇ 96.2 ਪ੍ਰਤੀਸ਼ਤ ਅੰਕ ਨਾਲ ਪਹਿਲਾ, ਕੀਰਤ ਨੇ 93.8 ਪ੍ਰਤੀਸ਼ਤ ਦੂਸਰਾ ਅਤੇ ਸਿਮਰਨਜੀਤ ਕੌਰ 93.4 ਪ੍ਰਤੀਸ਼ਤ ਤੀਸਰਾ ਸਥਾਨ ਹਾਸਲ ਕੀਤਾ | ਨੌਵੀਂ ਏ ਸਿਮਰਨਜੀਤ ਕੌਰ 94.4 ਪ੍ਰਤੀਸ਼ਤ ਪਹਿਲਾ, ਲਵਨੀਤ ਕੌਰ 87 ਪ੍ਰਤੀਸ਼ਤ ਦੂਸਰਾ ਅਤੇ ਬਲਜੋਤ ਕੌਰ 85.6 ਪ੍ਰਤੀਸ਼ਤ ਅੰਕ ਹਾਸਲ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ | ਨੌਵੀਂ ਬੀ ਵਿੱਚੋਂ ਗੁਰਨੂਰ ਕੌਰ 95 ਪ੍ਰਤੀਸ਼ਤ ਅੰਕ ਲੈ ਕੇ ਪਹਿਲਾਂ ਸਥਾਨ, ਜਸਮੀਨ ਕੌਰ 94.30 ਪ੍ਰਤੀਸ਼ਤ ਦੂਸਰਾ ਅਤੇ ਸੁਖਪ੍ਰੀਤ ਕੌਰ 91 ਪ੍ਰਤੀਸ਼ਤ ਨਾਲ ਤੀਸਰਾ ਸਥਾਨ ਹਾਸਲ ਕੀਤਾ | ਛੇਵੀਂ ਜਮਾਤ ਵਿਚੋਂ ਸਿਮਰਨਜੀਤ ਕੌਰ 96.5 ਪ੍ਰਤੀਸ਼ਤ ਪਹਿਲਾ, ਹਰਨੂਰ ਕੌਰ 93.1 ਪ੍ਰਤੀਸ਼ਤ ਦੂਸਰਾ, ਕਰਨਦੀਪ ਕੌਰ 91.6 ਪ੍ਰਤੀਸ਼ਤ ਤੀਸਰਾ, ਸੱਤਵੀਂ ਵਿੱਚੋਂ ਪਲਕ ਰਾਣੀ ਨੇ 92.67 ਪ੍ਰਤੀਸ਼ਤ ਨਾਲ ਪਹਿਲਾ ਹੁਸਨਪ੍ਰੀਤ ਕੌਰ 87 ਪ੍ਰਤੀਸ਼ਤ ਦੂਸਰਾ ਅਤੇ ਮੇਨਕਾ ਕੌਰ 77 ਪ੍ਰਤੀਸ਼ਤ ਨਾਲ ਤੀਸਰਾ ਸਥਾਨ ਹਾਸਿਲ ਕੀਤਾ | ਇਸ ਮੌਕੇ ਸਕੂਲ ਇੰਚਾਰਜ ਦਵਿੰਦਰ ਸਿੰਘ, ਲੈਕਚਰਾਰ ਬਿਕਰਮਜੀਤ ਸਿੰਘ ਅਤੇ ਸਮੂਹ ਸਟਾਫ਼ ਵੱਲੋਂ ਦਾਨੀ ਸੱਜਣ ਇੰਦਰਜੀਤ ਪੁਰੀ ਦਾ ਧੰਨਵਾਦ ਕੀਤਾ ਗਿਆ ਜੋ ਕਿ ਸੰਸਥਾ ਦੇ ਹਰ ਸਮਾਗਮ ਤੇ ਜ਼ਰੂਰ ਹਾਜ਼ਰ ਰਹਿੰਦੇ ਹਨ ਅਤੇ ਦਿਲ ਖੋਲ੍ਹ ਕੇ ਸਮੇਂ ਸਮੇਂ ਸਿਰ ਵਿਦਿਆਰਥਣਾਂ ਨੂੰ ਨਕਦ ਇਨਾਮ ਨਾਲ ਸਨਮਾਨਿਤ ਕਰਕੇ ਵਿਦਿਆਰਥਣਾਂ ਦੀ ਹੌਸਲਾ ਅਫ਼ਜਾਈ ਕਰਦੇ ਰਹਿੰਦੇ ਹਨ | ਇਸ ਮੌਕੇ ਸਮੂਹ ਸਟਾਫ਼ ਹਾਜ਼ਰ ਸੀ |