ਨੰਬਰਦਾਰਾ ਐਸੋਸੀਏਸ਼ਨ ਗ਼ਾਲਿਬ ਪਾਇਲ ਦੀ ਮਹੀਨਾਵਾਰ ਮੀਟਿੰਗ
ਅਜੀਤ ਡੈਸਕ
12-04-2026
ਪਾਇਲ, 11 ਅਪ੍ਰੈਲ (ਰਾਜਿੰਦਰ ਸਿੰਘ, ਨਿਜ਼ਾਮਪੁਰ)- ਅੱਜ ਨੰਬਰਦਾਰਾ ਐਸੋਸੀਏਸ਼ਨ ਗ਼ਾਲਿਬ ਪਾਇਲ ਦੀ ਮਹੀਨਾਵਾਰ ਮੀਟਿੰਗ ਨੰਬਰਦਾਰ ਨਰਿੰਦਰ ਸਿੰਘ ਪ੍ਰਧਾਨ ਜਰਗੜ੍ਹੀ ਦੀ ਪ੍ਰਧਾਨਗੀ ਹੇਠ ਹੋਈ, ਇਸ ਸਮੇਂ ਯੂਨੀਅਨ ਵਿੱਚ ਨੰਬਰਦਾਰਾ ਦੀਆਂ ਜਾਇਜ਼ ਮੰਗਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਪ੍ਰਧਾਨ ਨਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਜਾਇਜ਼ ਮੰਗਾ ਬਾਰੇ ਨੰਬਰਦਾਰ ਯੂਨੀਅਨ ਵੱਲੋਂ ਮੰਤਰੀ ਸਾਹਿਬ, ਐਮ. ਐਲ. ਏ ਸਾਹਿਬ ਅਤੇ ਵੱਖ ਵੱਖ ਆਹੁੱਦੇਦਾਰ ਅਫ਼ਸਰਾਂ ਨੂੰ ਮੰਗ ਪੱਤਰ ਦੇ ਚੁੱਕੇ ਹਾਂ, ਜਿਸ ਦੀ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ | ਇਸ ਮੀਟਿੰਗ ਵਿੱਚ ਸਰਵ ਸੰਮਤੀ ਨਾਲ ਪੁਰਾਣੀ ਪ੍ਰਬੰਧਕ ਕਮੇਟੀ ਭੰਗ ਕਰਕੇ ਨਵੀਂ ਕਮੇਟੀ ਦੀ ਚੋਣ ਕੀਤੀ ਗਈ ਹੈ | ਜਿਸ ਵਿੱਚ ਨੰਬਰਦਾਰ ਨਰਿੰਦਰ ਸਿੰਘ ਨੂੰ ਪ੍ਰਧਾਨ, ਕੁਲਵੰਤ ਸਿੰਘ ਕਿਸ਼ਨਪੁਰਾ ਨੂੰ ਸੀਨੀਅਰ ਮੀਤ ਪ੍ਰਧਾਨ, ਰਜਿੰਦਰ ਸਿੰਘ ਮਲਕਪੁਰ ਨੂੰ ਜੂਨੀਅਰ ਮੀਤ ਪ੍ਰਧਾਨ, ਗੁਰਤੇਜ ਸਿੰਘ ਬਰਮਾਲੀਪੁਰ ਨੂੰ ਖ਼ਜ਼ਾਨਚੀ, ਅਮਨਦੀਪ ਸਿੰਘ ਸੈਕਟਰੀ, ਦਵਿੰਦਰ ਸਿੰਘ ਧੌਲ ਕਲਾਂ ਨੂੰ ਸਹਾਇਕ ਖ਼ਜ਼ਾਨਚੀ, ਰਣਧੀਰ ਸਿੰਘ ਸਿਹੇੜਾ, ਅਮਰਜੀਤ ਸਿੰਘ ਦੀਪ ਨਗਰ, ਸੁਖਦੀਪ ਸਿੰਘ ਰਾੜਾ ਸਾਹਿਬ, ਦਰਸ਼ਨ ਸਿੰਘ ਰਾਮਪੁਰ, ਰਮਨਦੀਪ ਸਿੰਘ ਆਲਮਪੁਰ ਚਾਪੜਾ, ਸ਼ਮਸ਼ੇਰ ਸਿੰਘ ਕੋਟਲਾ ਅਫਗਾਨਾ, ਰਾਮ ਸਰੂਪ ਸਿੰਘ ਪਾਇਲ ਦਫਤਰ ਇੰਚਾਰਜ, ਤੇਜਵੰਤ ਸਿੰਘ ਜੱਲ੍ਹਾ ਸਿਆਸੀ ਸਲਾਹਕਾਰ (ਸਰਪ੍ਰਸਤ) ਕਮੇਟੀ ਮੈਂਬਰ ਨਿਯੁਕਤ ਕੀਤੇ ਗਏ ਹਨ | ਹਰਬੰਸ ਸਿੰਘ ਮੁੱਲਾਂਪੁਰ, ਸਰਕਲ ਪ੍ਰਧਾਨ ਜਰਗ, ਜਸਵਿੰਦਰ ਸਿੰਘ ਗੋਬਿੰਦਪੁਰਾ ਸਰਕਲ ਪ੍ਰਧਾਨ ਪਾਇਲ, ਮਨਦੀਪ ਸਿੰਘ ਬੇਗੋਵਾਲ ਸਰਕਲ ਪ੍ਰਧਾਨ ਦੋਰਾਹਾ ਨਿਯੁਕਤ ਕੀਤੇ ਗਏ ਹਨ | ਇਸ ਮੀਟਿੰਗ ਵਿੱਚ ਮਨਜੀਤ ਸਿੰਘ ਜੈਪੁਰਾ, ਨਰਪਿੰਦਰ ਸਿੰਘ ਰੌਣੀ, ਹਰਪ੍ਰੀਤ ਸਿੰਘ ਜਰਗ, ਜਰਨੈਲ ਸਿੰਘ ਦੀਵਾ ਮੰਡੇਰ, ਜਗਤਾਰ ਸਿੰਘ ਬਿਲਾਸਪੁਰ, ਦਰਸ਼ਨ ਸਿੰਘ ਜੰਡਾਲੀ, ਅਮਰੀਕ ਸਿੰਘ ਗੁਰਦਿੱਤਪੁਰਾ, ਗੁਰਬਚਨ ਸਿੰਘ ਜੰਡਾਲੀ, ਚਮਕੌਰ ਸਿੰਘ ਲਸਾੜਾ ਲੱਖੂਵਾਸ, ਸਰਬਜੀਤ ਸਿੰਘ ਚਣਕੋਈਆਂ ਕਲਾਂ, ਨਛੱਤਰ ਸਿੰਘ ਦੀਵਾ ਖੋਸਾ, ਨਿਰਮਲ ਸਿੰਘ ਅਲੂਣਾ ਪੱਲ੍ਹਾ, ਅੰਮਿ੍ਤਪਾਲ ਸਿੰਘ ਭਰਥਲਾ ਰੰਧਾਵਾ, ਦਰਸ਼ਨ ਸਿੰਘ ਭਰਥਲਾ ਰੰਧਾਵਾ, ਗੁਰਜੀਤ ਸਿੰਘ ਭਰਥਲਾ ਰੰਧਾਵਾ, ਬਲਵੰਤ ਸਿੰਘ ਮਲੀਪੁਰ, ਰਜਿੰਦਰ ਸਿੰਘ ਰਾਣੋ, ਮੋਹਣ ਸਿੰਘ ਦੋਬੁਰਜੀ, ਕਰਮਜੀਤ ਸਿੰਘ ਮਾਜਰੀ, ਬੇਅੰਤ ਸਿੰਘ ਜੰਡਾਲੀ, ਜਸਪਾਲ ਸਿੰਘ ਅਲੂਣਾ ਤੋਲਾ, ਬਲਵੰਤ ਸਿੰਘ ਬਿਲਾਸਪੁਰ, ਮਾਲਵਿੰਦਰ ਸਿੰਘ ਲਸਾੜਾ ਪੋਹਲੇਵਾਸ, ਜਰਨੈਲ ਸਿੰਘ ਸਿਹੜਾ, ਸੋਹਣ ਸਿੰਘ ਅਫਜੁੱਲਾਪੁਰ, ਸੋਹਣ ਸਿੰਘ ਲੰਢਾ, ਜਗਤਾਰ ਸਿੰਘ ਦੀਵਾ, ਗੁਰਦੀਪ ਸਿੰਘ ਚਾਪੜਾ, ਬਲਵੀਰ ਸਿੰਘ ਲਸਾੜਾ ਪੋਹਲੇਵਾਸ ਆਦਿ ਹਾਜ਼ਰ ਸਨ |