09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਵਿਧਾਇਕ ਗਿਆਸਪੁਰਾ ਨੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਦਿੱਤੇ ਫਾਇਰ ਟੈਂਕਰ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਈਸੜੂ, 11 ਅਪ੍ਰੈਲ (ਬਲਵਿੰਦਰ ਸਿੰਘ)-ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਅਲੂਣਾ ਤੋਲਾ, ਜੈਪੁਰਾ, ਗੁਰਥਲੀ ਅਤੇ ਕਟਾਹਰੀ ਦੀਆਂ ਪੰਚਾਇਤਾਂ ਨੂੰ ਪਾਣੀ ਵਾਲੇ ਟੈਂਕਰ ਫਾਇਰ ਸਿਸਟਮ ਸਮੇਤ ਦਿੱਤੇ ਗਏ | ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਇਹ ਫਾਇਰ ਟੈਂਕਰ ਲੋਕਾਂ ਨੂੰ ਵਧੇਰੇ ਸਹਾਈ ਹੋਣਗੇ, ਜਿੱਥੇ ਦਰਖ਼ਤਾਂ, ਖੇਡ ਮੈਦਾਨਾਂ ਜਾਂ ਹੋਰ ਜਗਾਵਾਂ ਤੇ ਪਾਣੀ ਲਿਜਾਣ ਲਈ ਕੰਮ ਆਉਣਗੇ, ਉੱਥੇ ਅੱਗ ਬੁਝਾਉਣ ਲਈ ਵੀ ਵੱਡੀ ਮਦਦ ਕਰਨਗੇ | ਉਨਾਂ ਕਿਹਾ ਕਿ ਇਹ ਸਭ ਕੁੱਝ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਾਂਹਵਧੂ ਸੋਚ ਦਾ ਨਤੀਜਾ ਹੈ ਜੋ ਹਰ ਪਲ ਸੂਬੇ ਦੇ ਲੋਕਾਂ ਨੂੰ ਲੋੜੀਂਦੀਆਂ ਨਵੀਆਂ ਸਹੂਲਤਾਂ ਦੇ ਰਹੇ ਹਨ | ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਪਾਇਲ ਹਲਕੇ ਦੇ ਪਿੰਡਾਂ ਅੰਦਰ ਜੰਗੀ ਪੱਧਰ 'ਤੇ ਵਿਕਾਸ ਕਾਰਜ ਚੱਲ ਰਹੇ ਹਨ, ਪੰਚਾਇਤਾਂ ਨੂੰ ਫ਼ੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਪਿੰਡਾਂ ਦੀਆਂ ਪੰਚਾਇਤਾਂ ਨੇ ਸੂਬਾ ਸਰਕਾਰ ਤੇ ਵਿਧਾਇਕ ਗਿਆਸਪੁਰਾ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਰਮਨਦੀਪ ਕੌਰ ਚੀਮਾ, ਚਰਨਜੋਤ ਸਿੰਘ ਚੀਮਾ, ਸਰਪੰਚ ਮਨਦੀਪ ਸਿੰਘ ਕਟਾਹਰੀ, ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ, ਕੋਆਰਡੀਨੇਟਰ ਰਾਣਾ ਕੂੰਨਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੋਗੀਮਾਜਰਾ ਵਿਖੇ ਬਲਾਕ ਸੰਮਤੀ ਚੇਅਰਮੈਨ ਨਿਰਮਲ ਸਿੰਘ ਦਾ ਸਨਮਾਨ ਅਗਲੀ ਖ਼ਬਰ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਪਹੰੁਚਣ ਲਈ ਪ੍ਰਧਾਨ ਕੌਲ ਨੇ ਮੰਤਰੀ ਮੁੰਡੀਆਂ ਨੂੰ ਦਿੱਤਾ ਸੱਦਾ ਪੱਤਰ
Ad Position 24