ਮਲੌਦ, 11 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)-ਬਲਾਕ ਸੰਮਤੀ ਮਲੌਦ ਦੇ ਨਵੇਂ ਬਣੇ ਚੇਅਰਮੈਨ ਨਿਰਮਲ ਸਿੰਘ ਕੂਹਲੀ ਕਲਾਂ ਦਾ ਪਿੰਡ ਜੋਗੀਮਾਜਰਾ ਵਿਖੇ ਕਾਂਗਰਸ ਦੀ ਮੰਡਲ ਮੀਟਿੰਗ ਸਮੇਂ ਮੰਡਲ ਪ੍ਰਧਾਨ ਕ੍ਰਿਸ਼ਨਦੇਵ ਜੋਗੀਮਾਜਰਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਵਤਾਰ ਸਿੰਘ ਰਾਮਗੜ੍ਹ ਸਰਦਾਰਾਂ ਅਤੇ ਸੀਨੀਅਰ ਆਗੂ ਕੁਲਬੀਰ ਸਿੰਘ ਸੋਹੀਆ, ਦੀ ਅਗਵਾਈ ਹੇਠ ਸਨਮਾਨ ਕੀਤਾ ਗਿਆ | ਇਸ ਮੌਕੇ ਕਾਂਗਰਸ ਪਾਰਟੀ ਵੱਲੋਂ ਬੂਥ ਪੱਧਰ 'ਤੇ ਨਿਯੁਕਤ ਕੀਤੇ ਬੀ. ਐਨ. ਏ. ਨੂੰ ਚੋਣ ਕਮਿਸ਼ਨ ਵੱਲੋਂ ਚੱਲ ਰਹੇ ਐਸ. ਆਈ. ਆਰ. ਪ੍ਰੋਗਰਾਮ ਤੋਂ ਜਾਣੂ ਕਰਵਾਇਆ ਗਿਆ ਜਿਸ ਤਹਿਤ ਵੋਟਾਂ ਦੀ ਸੁਧਾਈ ਅਤੇ ਨਵੀਆਂ ਵੋਟਾਂ ਬਣਾਉਂਣ ਲਈ ਪ੍ਰੇਰਿਆ ਗਿਆ | ਇਸ ਮੌਕੇ ਮੰਡਲ ਪ੍ਰਧਾਨ ਕ੍ਰਿਸ਼ਨ ਦੇਵ ਜੋਗੀਮਾਜਰਾ ਨੇ ਕਿਹਾ ਕਿ 2027 ਦੀਆਂ ਚੋਣਾਂ ਲਈ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਲੋਕ ਵੀ ਮੁੜ ਕਾਂਗਰਸ ਦੀ ਸਰਕਾਰ ਦੇਖਣਾ ਚਾਹੁੰਦੇ ਹਨ | ਇਸ ਮੌਕੇ ਮੇਘ ਸਿੰਘ ਬੇਰ ਕਲਾਂ, ਜਸਵੀਰ ਸਿੰਘ ਸ਼ੀਹਾਂ ਦੌਦ, ਮੇਜਰ ਸਿੰਘ ਜੋਗੀਮਾਜਰਾ, ਸੂਬੇਦਾਰ ਚਰਨਜੀਤ ਸਿੰਘ, ਮਲਕੀਤ ਸਿੰਘ, ਬੂਟਾ ਸਿੰਘ, ਹਰਦੀਪ ਸਿੰਘ, ਕਰਮਜੀਤ ਸਿੰਘ ਸੇਖਾ, ਸੁਖਦੇਵ ਸਿੰਘ, ਅਮਰਿੰਦਰ ਸਿੰਘ ਉਚੀ ਦੌਦ, ਹਰਿੰਦਰ ਸਿੰਘ ਸੀਹਾਂ ਦੌਦ, ਨਿਰਭੈ ਸਿੰਘ, ਅਮਰਿੰਦਰ ਸਿੰਘ ਜੋਗੀਮਾਜਰਾ, ਮੱਘਰ ਸਿੰਘ ਆਦਿ ਹਾਜ਼ਰ ਸਨ |