10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਚੇਅਰਮੈਨ ਨਿਰਮਲ ਸਿੰਘ ਗੋਗਾ ਨੇ ਅਹੁਦਾ ਸੰਭਾਲਿਆ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਮਲੌਦ, 11 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)- ਬਲਾਕ ਸੰਮਤੀ ਮਲੌਦ ਦੇ ਨਵਨਿਯੁਕਤ ਚੇਅਰਮੈਨ ਨਿਰਮਲ ਸਿੰਘ ਗੋਗਾ ਕੂਹਲੀ ਕਲਾਂ ਵੱਲੋਂ ਅੱਜ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਜ਼ਿਲ੍ਹਾ ਮੀਤ ਪ੍ਰਧਾਨ ਕਮਲਜੀਤ ਸਿੰਘ ਸਿਆੜ੍ਹ ਅਤੇ ਹੋਰਨਾਂ ਆਗੂਆਂ ਦੀ ਹਾਜ਼ਰੀ ਵਿੱਚ ਚੇਅਰਮੈਨ ਦਾ ਅਹੁਦਾ ਸੰਭਾਲਿਆ ਗਿਆ | ਇਸ ਮੌਕੇ ਲਖਵੀਰ ਸਿੰਘ ਲੱਖਾ ਪਾਇਲ ਨੇ ਚੇਅਰਮੈਨ ਨਿਰਮਲ ਸਿੰਘ ਗੋਗਾ ਕੂਹਲੀ ਨੂੰ ਅਹੁਦਾ ਸੰਭਾਲਣ ਦੀ ਵਧਾਈ ਦਿੰਦਿਆਂ ਇਸ ਅਹੁਦੇ ਦੀ ਵਰਤੋਂ ਬਲਾਕ ਮਲੌਦ ਦੇ ਪਿੰਡਾਂ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਨਿਰਮਲ ਸਿੰਘ ਗੋਗਾ ਨੇ ਕੋਟਲੀ ਪਰਿਵਾਰ, ਸਾਬਕਾ ਵਿਧਾਇਕ ਲੱਖਾ ਪਾਇਲ ਅਤੇ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਅਤੇ ਲੋਕਾਂ ਨੇ ਇੱਕ ਨਿਮਾਣੇ ਜਿਹੇ ਵਰਕਰ ਨੂੰ ਇਨ੍ਹਾਂ ਮਾਣ ਬਖ਼ਸ਼ਿਆ ਹੈ, ਜਿਸ ਲਈ ਉਹ ਸਦਾ ਲੋਕਾਂ ਦੇ ਅਤੇ ਪਾਰਟੀ ਦੇ ਰਿਣੀ ਰਹਿਣਗੇ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨੂੰ ਨਿਭਾਉਂਦੇ ਹੋਏ ਲੋਕ ਸੇਵਾ ਅਤੇ ਵਿਕਾਸ ਨੂੰ ਸਮਰਪਿਤ ਰਹਿਣਗੇ | ਇਸ ਮੌਕੇ ਸੀਨੀਅਰ ਆਗੂ ਕੁਲਬੀਰ ਸਿੰਘ ਸੋਹੀਆ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਵਤਾਰ ਸਿੰਘ ਤਾਰੀ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਜੁਲਮਗੜ੍ਹ, ਸ਼ਹਿਰੀ ਪ੍ਰਧਾਨ ਸੁਰਿੰਦਰ ਕੁਮਾਰ ਢੀਂਗਰਾ, ਬਲਾਕ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ, ਯੂਥ ਆਗੂ ਅਵਿੰਦਰਦੀਪ ਸਿੰਘ ਜੱਸਾ ਰੋੜੀਆ ਕੌਂਸਲਰ, ਗੁਰਪ੍ਰੀਤ ਸਿੰਘ ਗੋਪੀ ਖੇੜੀ, ਸੰਮਤੀ ਮੈਂਬਰ ਪ੍ਰੋ. ਗੁਰਮੁੱਖ ਸਿੰਘ ਗੋਮੀ ਸਿਆੜ੍ਹ, ਕ੍ਰਿਸ਼ਨਦੇਵ ਜੋਗੀਮਾਜਰਾ, ਕਮਲਜੀਤ ਕੌਰ ਝੱਮਟ, ਜਸਵਿੰਦਰ ਕੌਰ, ਕੁਲਦੀਪ ਕੌਰ (ਸਾਰੇ ਸੰਮਤੀ ਮੈਂਬਰ), ਬਲਜੀਤ ਸਿੰਘ ਕਿਲਾ ਹਾਂਸ, ਜਤਿੰਦਰ ਸਿੰਘ ਗਿੱਲ ਚੋਮੋ, ਸੁਖਜੀਤ ਸਿੰਘ ਸੁੱਖਾ ਜਰਗੜੀ, ਬਲਵਿੰਦਰ ਸਿੰਘ ਬਿੰਦੀ ਕੂਹਲੀ, ਸੋਨੀ ਕੂਹਲੀ, ਪਰਮਿੰਦਰ ਸਿੰਘ, ਪਰਮਜੀਤ ਸਿੰਘ, ਬਲਜੀਤ ਸਿੰਘ, ਬੂਟਾ ਉਕਸੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਸਿੱਧਸਰ ਸਾਹਿਬ ਪਿੰਡ ਕਦੋਂ ਦੀ ਨਵੀਂ ਇਮਾਰਤ ਦਾ ਨਿਰਮਾਣ ਕਾਰਜ ਸ਼ੁਰੂ ਅਗਲੀ ਖ਼ਬਰ ਹਲਕਾ ਪਾਇਲ 'ਚ ਅਕਾਲੀ ਦਲ ਪੁਨਰ ਸੁਰਜੀਤ ਨੂੰ ਝਟਕਾ, ਦੋ ਸਰਕਲ ਜਥੇਦਾਰ ਅਕਾਲੀ ਦਲ 'ਚ ਹੋਏ ਸ਼ਾਮਿਲ
Ad Position 24