10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਗਿੱਲ ਬੇਰਕਲਾਂ ਦਾ ਦੂਜੀ ਵਾਰ ਮਲੌਦ ਬਲਾਕ ਪ੍ਰਧਾਨ ਬਣਨ 'ਤੇ ਸਾਬਕਾ ਵਿਧਾਇਕ ਨੇ ਮੂੰਹ ਮਿੱਠਾ ਕਰਵਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 12-04-2026
ਪਾਇਲ/ਮਲੌਦ, 11 ਅਪ੍ਰੈਲ (ਰਾਜਿੰਦਰ ਸਿੰਘ, ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)-ਕਾਂਗਰਸੀ ਆਗੂ ਗੁਰਮੇਲ ਸਿੰਘ ਗਿੱਲ ਬੇਰਕਲਾਂ ਦਾ ਦੂਜੀ ਵਾਰ ਬਲਾਕ ਕਾਂਗਰਸ ਮਲੌਦ ਦਾ ਪ੍ਰਧਾਨ ਬਣਨ 'ਤੇ ਜ਼ਿਲ੍ਹਾ ਕਾਂਗਰਸ ਖੰਨਾ ਦੇ ਪ੍ਰਧਾਨ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਨੇ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਕੇ ਉਨ੍ਹਾਂ ਦਾ ਸਨਮਾਨ ਕੀਤਾ | ਸਾਬਕਾ ਵਿਧਾਇਕ ਲੱਖਾ ਪਾਇਲ ਨੇ ਕਿਹਾ ਕਿ ਪ੍ਰਧਾਨ ਗਿੱਲ ਬੇਰਕਲਾਂ ਨਾਲ ਪਿਛਲੇ 20 ਸਾਲ ਤੋ ਮੇਰੀ ਪੁਰਾਣੀ ਸਾਂਝ ਹੈ ਅਤੇ ਇੱਕ ਪਰਿਵਾਰਕ ਰਿਸ਼ਤਾ ਹੈ ਲੋਕ ਆਪਣੇ ਨਿੱਜੀ ਸਵਾਰਥਾਂ ਲਈ ਇੱਧਰ ਉੱਧਰ ਚੱਲੇ ਜਾਦੇ ਹਨ, ਪਰ ਗਿੱਲ ਪਰਿਵਾਰ ਨੇ ਮਾੜੇ ਚੰਗੇ ਸਮੇਂ ਪਾਰਟੀ ਦਾ ਸਾਥ ਦਿੱਤਾ ਹੈ | ਉਨ੍ਹਾਂ ਕਿਹਾ ਕਿ ਵਫ਼ਾਦਾਰੀਆਂ ਦੇ ਅਤੇ ਮਿਹਨਤ ਕਰਨ ਵਾਲਿਆ ਦਾ ਪਾਰਟੀ ਮੁੱਲ ਪਾਉਂਦੀ ਹੈ | ਇਸ ਮੌਕੇ ਪ੍ਰਧਾਨ ਗੁਰਮੇਲ ਸਿੰਘ ਗਿੱਲ ਬੇਰਕਲਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜ਼ਿਲ੍ਹਾ ਕਾਂਗਰਸ ਖੰਨਾ ਦੇ ਪ੍ਰਧਾਨ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਦਾ ਉਨ੍ਹਾਂ ਨੂੰ ਦੂਜੀ ਵਾਰ ਬਲਾਕ ਕਾਂਗਰਸ ਮਲੌਦ ਦਾ ਪ੍ਰਧਾਨ ਲਾਉਣ ਤੇ ਧੰਨਵਾਦ ਕਰਨ ਸਮੇਂ ਕਿਹਾ ਕਿ ਪਹਿਲਾ ਦੀ ਤਰ੍ਹਾਂ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੀਆ ਮਾੜੀਆਂ ਨੀਤੀਆਂ ਖ਼ਿਲਾਫ਼ ਲੋਕਾ ਨੂੰ ਜੱਗ ਜਾਹਿਰ ਕਰਨ ਦਾ ਕੰਮ ਯਾਰੀ ਰਹੇਗਾ | ਉਨ੍ਹਾਂ ਕਿਹਾ ਕਿ ਬਲਾਕ ਕਾਂਗਰਸ ਮਲੌਦ ਦੇ ਸਮੁੱਚੇ ਅਹੁਦੇਦਾਰਾਂ ਨੂੰ ਨਾਲ ਲੈ ਕੇ ਕਾਂਗਰਸ ਪਾਰਟੀ ਲਈ ਕੰਮ ਕੀਤਾ ਜਾਵੇਗਾ | ਇਸ ਮੌਕੇ ਹੋਰਨਾ ਤੋ ਇਲਾਵਾ ਗੁਰਵਿੰਦਰ ਸਿੰਘ ਗਿੱਲ ਟੀਨੂੰ ਘਲੋਟੀ ਪ੍ਰਧਾਨ ਬਲਾਕ ਕਾਂਗਰਸ ਦੋਰਾਹਾ, ਅਵਤਾਰ ਸਿੰਘ ਤਾਰੀ ਰਾਮਗੜ੍ਹ ਸਰਦਾਰਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗੁਰਮੁਖ ਸਿੰਘ ਗੋਮੀ ਸਿਆੜ ਮੈਂਬਰ ਬਲਾਕ ਸੰਮਤੀ, ਰਣਜੀਤ ਸਿੰਘ ਪਾਇਲ ਪੀ. ਏ., ਦਿਲਪ੍ਰੀਤ ਸਿੰਘ ਡੀ ਪੀ. ਪਾਇਲ, ਸਮਸ਼ੇਰ ਸਿੰਘ ਕੋਟਲੀ, ਬੂਟਾ ਸਿੰਘ ਰਾਮਗੜ੍ਹ ਸਰਦਾਰਾ ਸਕੱਤਰ, ਹਲਵਿੰਦਰ ਸਿੰਘ ਘਲੋਟੀ, ਮਨਪ੍ਰੀਤ ਸਿੰਘ ਘਲੋਟੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਯੂਥ ਆਗੂ ਸੁਲਤਾਨ ਮੁਹੰਮਦ ਚੱਕ ਸਰਾਏ ਵਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ ਦਾ ਸਨਮਾਨ ਅਗਲੀ ਖ਼ਬਰ ਗੁਰਦੁਆਰਾ ਕਿ੍ਪਾਨ ਭੇਟ ਸਾਹਿਬ ਵਿਖੇ ਬਾਬਾ ਗੁਰਦਿਆਲ ਸਿੰਘ ਦੀ ਬਰਸੀ ਸ਼ਰਧਾ ਨਾਲ ਮਨਾਈ
Ad Position 24