ਬੀਜਾ, 11 ਅਪ੍ਰੈਲ (ਅਵਤਾਰ ਸਿੰਘ ਜੰਟੀ ਮਾਨ)-ਭਾਰਤੀ ਜਨਤਾ ਪਾਰਟੀ ਦੇ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ ਵੱਲੋਂ ਪਾਰਟੀ ਪ੍ਰਤੀ ਨਿਭਾਈਆਂ ਜਾ ਰਹੀਆਂ ਸੁਭਾਵਾਂ ਬਦਲੇ ਬੀਜੇਪੀ ਦੇ ਸੀਨੀਅਰ ਆਗੂ ਸੁਲਤਾਨ ਮੁਹੰਮਦ ਚੱਕ ਸਰਾਏ ਵਲੋਂ ਸਨਮਾਨ ਚਿੰਨ ਨਾਲ ਵਿਸ਼ੇਸ਼ ਸਨਮਾਨਿਤ ਕੀਤਾ | ਇਸ ਸਮੇਂ ਸੁਲਤਾਨ ਮੁਹੰਮਦ ਨੇ ਕਿਹਾ ਕਿ ਪੁਲਿਸ ਜ਼ਿਲਾ ਖੰਨਾ ਵਿੱਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਜੇ ਬੁਲੰਦ ਕੀਤਾ ਤਾਂ ਉਹ ਭੁਪਿੰਦਰ ਸਿੰਘ ਚੀਮਾ ਦੀ ਮਿਹਨਤ ਦੀ ਬਦੌਲਤ ਬੁਲੰਦ ਹੋਇਆ ਹੈ | ਭਾਰਤੀ ਜਨਤਾ ਪਾਰਟੀ ਦੇ ਹਰ ਵਰਕਰ ਅਤੇ ਅਹੁਦੇਦਾਰਾਂ ਨਾਲ ਚੰਗੇ ਮਾੜੇ ਸਮੇਂ ਵਿੱਚ ਭੁਪਿੰਦਰ ਸਿੰਘ ਚੀਮਾਖੜਦੇ ਨਜ਼ਰ ਆਉਂਦੇ ਹਨ | ਇਹਨਾਂ ਕਿਹਾ ਕਿ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ ਵੱਲੋਂ ਪੁਲਿਸ ਜਿਲਾ ਖੰਨਾ ਵਿਖੇ ਭਾਰਤੀ ਜਨਤਾ ਪਾਰਟੀ ਦਾ ਦਫ਼ਤਰ ਖੋਲਿਆ ਗਿਆ ਹੈ | ਇਸ ਦਫ਼ਤਰ ਵਿੱਚ ਹਰ ਇੱਕ ਵਿਅਕਤੀ ਦੀ ਮੁਸ਼ਕਿਲ ਸੁਣੀ ਜਾਵੇਗੀ | ਇਸ ਸਮੇਂ ਭੁਪਿੰਦਰ ਚੀਮਾ ਨੇ ਕਿਹਾ ਕਿ ਨੌਜਵਾਨ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ | ਹਰ ਇੱਕ ਨੌਜਵਾਨ ਨੂੰ ਪਾਰਟੀ ਪ੍ਰਤੀ ਕੰਮ ਕਰਨ ਲਈ ਪ੍ਰੇਰਿਤ ਕੀਤਾ ਗਿਆ | ਇਸ ਸਮਾਗਮ ਮੌਕੇ ਯੂਥ ਦੇ ਜ਼ਿਲਾ ਪ੍ਰਧਾਨ ਬਲਜੀਤ ਸਿੰਘ ਰਾਏ ਮੰਜਾਲੀ, ਸਤਨਾਮ ਸਿੰਘ ਲੋਪੋ, ਕਮਲ ਮਾਂਗਟ ਸਮੇਤ ਹਾਜ਼ਰ ਸਨ |