20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਕੇਂਦਰ ਦੀ ਟੀਮ ਸੋਮਵਾਰ ਨੂੰ ਆਉਣ ਦੀ ਉਮੀਦ , ਫਿਲਹਾਲ ਕਣਕ ਦੀ ਸਰਕਾਰੀ ਖਰੀਦ ਬੰਦ

Ad Position 21
No active advertisement
ਅਜੀਤ ਡੈਸਕ 13-04-2026
ਮਾਛੀਵਾੜਾ ਸਾਹਿਬ, 12 ਅਪ੍ਰੈਲ (ਮਨੋਜ ਕੁਮਾਰ)-ਪਿਛਲੇ ਦਿਨੀਂ ਪੂਰੇ ਸੂਬੇ ਵਿਚ ਜਿਸ ਤਰ੍ਹਾਂ ਮੌਸਮ ਵਿਚ ਜ਼ਬਰਦਸਤ ਤਬਦੀਲੀ ਦੇਖੀ ਗਈ ਉਸ ਦਾ ਸਿੱਧੇ ਤੌਰ 'ਤੇ ਵੱਡਾ ਅਸਰ ਕਣਕ ਦੀ ਕਵਾਲਿਟੀ 'ਤੇ ਦੇਖਣ ਨੂੰ ਮਿਲਿਆ ਤੇ ਬਹੁਤ ਜਗਾ 'ਤੇ ਕਣਕ ਦੇ ਦਾਣੇ ਦਾ ਰੰਗ ਦਾਗ਼ੀ ਝਲਕ ਮਾਰ ਰਿਹਾ ਹੈ | ਹਾਲਾਂਕਿ ਇਸ ਵਾਰ ਪਿਛਲੇ ਸਾਲ ਨਾਲੋਂ ਵੀ ਬੰਪਰ ਫ਼ਸਲ ਦੀ ਉਮੀਦ ਜਤਾਈ ਜਾ ਰਹੀ ਹੈ | ਪਰ ਸਰਕਾਰੀ ਖਰੀਦ ਏਜੰਸੀਆਂ ਦੇ ਅਧਿਕਾਰੀ ਕਣਕ ਦੀ ਖਰੀਦ ਤੋਂ ਪਾਸਾ ਵੱਟ ਰਹੇ ਹਨ | ਸਥਾਨਕ ਖਰੀਦ ਏਜੰਸੀ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਕੇਂਦਰ ਦੀ ਖਰੀਦ ਏਜੰਸੀ ਐੱਫ. ਸੀ. ਆਈ ਤੋਂ ਇਸ ਵਾਰ ਕਣਕ ਦੀ ਖਰੀਦ ਦੇ ਮਾਪਦੰਡਾਂ ਵਿਚ ਛੋਟ ਦੀ ਮੰਗ ਕੀਤੀ ਗਈ ਹੈ ਅਤੇ ਸੋਮਵਾਰ 13 ਅਪ੍ਰੈਲ ਨੂੰ ਉਮੀਦ ਹੈ ਕਿ ਕੇਂਦਰ ਦੀ ਟੀਮ ਅਨਾਜ ਮੰਡੀ ਮਾਛੀਵਾੜਾ ਦਾ ਦੌਰਾ ਕਰੇਗੀ ਤੇ ਉਸ ਤੋਂ ਬਾਦ ਹੀ ਸਰਕਾਰੀ ਤੌਰ 'ਤੇ ਕਣਕ ਦੀ ਖਰੀਦ ਕੀਤੀ ਜਾ ਸਕਦੀ ਹੈ | ਫਿਲਹਾਲ ਕਿਸਾਨ ਆਪਣੀ ਫ਼ਸਲ ਦੀ ਰਾਖੀ ਮੰਡੀ ਵਿਚ ਕਰ ਰਹੇ ਹਨ ਤੇ ਅਜੇ ਇਕਾ ਦੁੱਕਾ ਢੇਰੀ ਹੀ ਮੰਡੀ ਵਿਚ ਨਜ਼ਰ ਆ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਸੰਤ ਆਸ਼ਰਮ ਧਬਲਾਨ ਵਿਖੇ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਬੀਜਾ ਵਿਖੇ ਗੁਰਮਤਿ ਸਮਾਗਮ ਅੱਜ
Ad Position 24