ਲੋਹਟਬੱਦੀ, 12 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ)-ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਵਲੋਂ ਪਿੰਡ ਲਤਾਲਾ ਸਥਿਤ ਦਲਜੀਤ ਸਿੰਘ ਲਾਲਾ ਲਤਾਲਾ ਦੇ ਥਾਂਦੀ ਫਾਰਮ ਵਿਖੇ ਕਿਸਾਨਾਂ ਦੀ ਮੀਟਿੰਗ ਹੋਈ, ਜਿਸ 'ਚ ਕੇਂਦਰ ਸਰਕਾਰ ਦੀਆਂ ਨਿੱਜੀਕਰਨ ਨੀਤੀਆਂ ਅਤੇ ਪੰਜਾਬ ਸਰਕਾਰ ਦਾ ਕਿਸਾਨ-ਮਜ਼ਦੂਰ ਵਿਰੋਧੀ ਰਵੱਈਆ ਮੁੱਖ ਤੌਰ 'ਤੇ ਚਰਚਾ ਕੀਤੀ, ਲਤਾਲਾ ਅਤੇ ਆਸਪਾਸ ਪਿੰਡਾਂ 'ਚ ਕਿਸਾਨਾਂ-ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਜਾਣਨ ਅਤੇ ਹੱਲ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਸਰਕਲ ਲਤਾਲਾ ਇਕਾਈ ਦਾ ਗਠਨ ਕੀਤਾ ਗਿਆ | ਚੁਣੇ ਗਏ ਅਹੁਦੇਦਾਰਾਂ 'ਚ ਖੇਤੀਬਾੜੀ ਸਹਿਕਾਰੀ ਸਭਾ ਲਤਾਲਾ ਦੇ ਸਾਬਕਾ ਪ੍ਰਧਾਨ ਦਲਜੀਤ ਸਿੰਘ ਲਾਲਾ ਲਤਾਲਾ ਨੂੰ ਪ੍ਰਧਾਨ, ਬਲਜੀਤ ਸਿੰਘ ਸੈਕਟਰੀ, ਪਿ੍ਤਪਾਲ ਸਿੰਘ ਖ਼ਜ਼ਾਨਚੀ, ਹਰਨੇਕ ਸਿੰਘ ਮੀਤ ਪ੍ਰਧਾਨ, ਹਰਬੰਸ ਸਿੰਘ, ਗੁਰਚਰਨ ਸਿੰਘ ਚਰਨੀ ਪੱਖੋਵਾਲ, ਸੰਤੋਖ ਸਿੰਘ, ਗਗਨਦੀਪ ਸਿੰਘ ਗਗਨਾ, ਰਾਜਾ ਸਿੰਘ, ਜਸਵਿੰਦਰ ਸਿੰਘ, ਗੁਰਚਰਨ ਸਿੰਘ, ਜਗਤਾਰ ਸਿੰਘ ਦੀ ਬਤੌਰ ਕਾਰਜਕਾਰਨੀ ਮੈਂਬਰ ਚੋਣ ਹੋਈ | ਚੁਣੇ ਹੋਏ ਅਹੁਦੇਦਾਰਾਂ 'ਤੇ ਭਰੋਸਾ ਪ੍ਰਗਟਾਉਂਦਿਆਂ ਸੂਬਾ ਪ੍ਰਧਾਨ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਕਿਸਾਨੀ ਹਿੱਤਾਂ ਅਤੇ ਮਜ਼ਦੂਰਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਏਕਤਾ ਹੋਣੀ ਜ਼ਰੂਰੀ ਹੈ | ਪੰਜਾਬ ਅਤੇ ਕੇਂਦਰ ਸਰਕਾਰ ਹਮੇਸ਼ਾਂ ਹੀ ਕਿਸਾਨਾਂ ਦੇ ਨਾਲ ਵਾਅਦਾ ਖਿਲਾਫ਼ੀ ਕਰਦੀ ਆ ਰਹੀ ਹੈ | ਹੁਣ ਜੋ ਕਣਕ ਦੀ ਫ਼ਸਲ ਆ ਰਹੀ ਹੈ ਸੂਬਾ ਸਰਕਾਰ ਇਸ 'ਚ ਕਾਲਾ ਦਾਣਾ ਨਮੀ ਵੱਧ ਹੋਣ ਦਾ ਬਹਾਨਾ ਲਗਾ ਕੇ ਫ਼ਸਲ ਖਰੀਦਣ ਤੋਂ ਆਨਾ ਕਾਨੀ ਕਰਨ ਦੇ ਬਹਾਨੇ ਲੱਭ ਰਹੀ ਹੈ | ਧਨੇਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਦਾਣਾ ਮੰਡੀਆਂ ਅੰਦਰ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਕੋਈ ਕਿਸਾਨ ਵਿਰੋਧੀ ਫ਼ੈਸਲਾ ਲਿਆ ਤਾਂ ਵੱਡੇ ਪੱਧਰ 'ਤੇ ਅੰਦੋਲਨ ਕੀਤਾ ਜਾਵੇਗਾ | ਬੜੇ ਦੁੱਖ ਦੀ ਗੱਲ ਹੈ ਕਿ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੀ ਬਜਾਇ ਸਰਕਾਰਾਂ ਹਮੇਸ਼ਾਂ ਹੀ ਕਾਰਪੋਰੇਟ ਘਰਾਣਿਆਂ ਦੀਆਂ ਹਿਤੈਸੀ ਬਣ ਕੇ ਗਲਤ ਨੀਤੀਆਂ ਰਾਹੀਂ ਲੱਕ ਤੋੜਨ ਦਾ ਸਮਾਂ ਨਹੀਂ ਗੁਆਉਂਦੀਆਂ | ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਦਲਜੀਤ ਸਿੰਘ ਲਾਲਾ ਲਤਾਲਾ ਨੇ ਹਾਲ ਹੀ 'ਚ ਬੇਮੌਸਮੀ ਬਰਸਾਤ ਅਤੇ ਗੜਿ੍ਹਆਂ ਕਾਰਨ ਪੰਜਾਬ ਦੇ ਬਹੁਤ ਸਾਰੇ ਖੇਤਰਾਂ 'ਚ ਕਣਕ ਦਾ ਵੱਡਾ ਨੁਕਸਾਨ ਹੋਇਆ ਹੈ, ਪ੍ਰੰਤੂ ਮੁੱਖ ਮੰਤਰੀ ਵਲੋਂ ਕੁਦਰਤੀ ਕਰੋਪੀ ਦੌਰਾਨ ਬਿਨਾਂ ਗਿਰਦਾਵਰੀ ਤੋਂ ਕਿਸਾਨਾਂ ਨੂੰ 20 ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਉਹ ਪੂਰਾ ਨਹੀਂ ਕੀਤਾ ਗਿਆ | ਆਗੂਆਂ ਨੇ ਕਿਹਾ ਕਿ ਆਮ ਆਦਮੀ ਸਰਕਾਰ ਦਰਮਿਆਨ ਜਿੰਨੀ ਵਾਰ ਹੜ੍ਹ ਆਏ ਤਾਂ ਸਰਕਾਰ ਵਲੋਂ ਕਿਸਾਨਾਂ ਦੀ ਬਾਂਹ ਨਹੀਂ ਫੜੀ ਗਈ | ਇਸ ਮੌਕੇ ਚਰਨਜੀਤ ਸਿੰਘ ਪੱਖੋਵਾਲ ਸਾਬਕਾ ਸਰਪੰਚ, ਅਮਨਦੀਪ ਸਿੰਘ ਭੈਣੀ ਦਰੇੜਾ, ਪ੍ਰਧਾਨ ਅਮਨਦੀਪ ਸਿੰਘ ਲਲਤੋਂ, ਲੈਕਚਰਾਰ ਬੂਟਾ ਸਿੰਘ ਡਾਂਗੋਂ, ਸੂਬਾ ਮੀਤ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਜ਼ਿਲ੍ਹਾ ਪ੍ਰਧਾਨ ਅਮਨਦੀਪ ਸ਼ਰਮਾ, ਜ਼ਿਲ੍ਹਾ ਮੀਤ ਪ੍ਰਧਾਨ ਗੁਰਮਿੰਦਰ ਸਿੰਘ ਗੋਗੀ, ਮੀਤ ਪ੍ਰਧਾਨ ਹਾਕਮ ਸਿੰਘ ਤੁੰਗਾਹੇੜੀ, ਜਗਮੇਲ ਸਿੰਘ ਲਤਾਲਾ, ਬਲਵਿੰਦਰ ਸਿੰਘ ਮਾਧੋ ਪੰਚ, ਹਰਵਿੰਦਰ ਸਿੰਘ ਪੰਨੂ ਬੜੂੰਦੀ, ਬਲਾਕ ਸਕੱਤਰ ਰਾਏਕੋਟ ਹਰਦੇਵ ਸਿੰਘ ਅਖਾੜਾ, ਇਕਾਈ ਪ੍ਰਧਾਨ ਰਜਿੰਦਰ ਸਿੰਘ ਭਨੋਹੜ, ਗੁਰਦਿਆਲ ਸਿੰਘ ਦੇਹੜਕਾ ਆਦਿ ਹਾਜ਼ਰ ਸਨ |