ਮਲੌਦ, 13 ਅਪ੍ਰੈਲ (ਸਹਾਰਨ ਮਾਜਰਾ)-ਹਲਕਾ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਆਪਣੇ ਸਾਥੀਆਂ ਨਾਲ ਸਾਈਾ ਅਨਾਇਤ ਸ਼ਾਹ (ਬਾਬਾ ਮਾਸੂਮ ਸ਼ਾਹ) ਜੀ ਦੀ ਦਰਗਾਹ ਸਰੀਫ਼ ਪਿੰਡ ਰਾਮਗੜ੍ਹ ਸਰਦਾਰਾਂ ਵਿਖੇ ਨਤਮਸਤਕ ਹੋਏ | ਇਸ ਮੌਕੇ ਮੁਸਲਿਮ ਭਾਈਚਾਰੇ ਦੇ ਆਗੂਆਂ ਸਿਤਾਰ ਮੁਹੰਮਦ ਕਾਲਾ, ਡਾ. ਲਾਲ ਮੁਹੰਮਦ, ਇਮਾਮ ਸਹਿਜਾਦ ਮੁਹੰਮਦ ਮਸਜਿਦ ਰਾਮਗੜ੍ਹ ਸਰਦਾਰਾਂ, ਲੀਲਾ ਖਾਂ, ਸਹਿਰਾਜ ਮੁਹੰਮਦ, ਹਨੀਫ ਖਾਂ, ਸਮਸ਼ਾਦ ਮੁਹੰਮਦ, ਰਮਜਾਨ ਮੁਹੰਮਦ, ਜਾਨ ਮੁਹੰਮਦ, ਸਿਰਾਜ ਮੁਹੰਮਦ, ਡਾ. ਇਕਬਾਲ ਮੁਹੰਮਦ, ਬਾਜ਼ ਨੱਥੂਮਾਜਰਾ ਤੋਂ ਇਲਾਵਾ ਸਰਪੰਚ ਨਵਦੀਪ ਸਿੰਘ ਬੱਬੂ ਰਾਮਗੜ੍ਹ ਸਰਦਾਰਾਂ, ਪਿ੍ਤਪਾਲ ਸਿੰਘ ਭੋਲਾ ਸਾਬਕਾ ਸਰਪੰਚ, ਸੰਦੀਪ ਸਿੰਘ ਸਾਬਕਾ ਪੰਚ ਅਤੇ ਦੀਪਕ ਕੁਮਾਰ ਜੈਨ ਨੇ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੂੰ ਜੀ ਆਇਆਂ ਆਖਿਆ ਅਤੇ ਨਿੱਘਾ ਸਵਾਗਤ ਕੀਤਾ | ਇਸ ਮੌਕੇ ਉਚੇਚੇ ਤੌਰ ਤੇ ਮੁਸਲਿਮ ਭਾਈਚਾਰੇ ਵਲੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਕੋਲ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੱਸੀਆਂ ਅਤੇ ਖ਼ਾਸ ਤੌਰ ਤੇ ਕਬਰਸਤਾਨ ਦੀ ਸੰਭਾਲ ਬਾਰੇ ਮੰਗ ਰੱਖੀ | ਗਿਆਸਪੁਰਾ ਵਲੋਂ ਉਨ੍ਹਾਂ ਦੀਆਂ ਮੰਗਾਂ ਨੂੰ ਸੁਣਿਆ ਜਿੱਥੇ ਹੋਰ ਮੰਗਾਂ ਤੁਰੰਤ ਹੱਲ ਕਰਨ ਦਾ ਭਰੋਸਾ ਦਿੱਤਾ ਉੱਥੇ ਹੀ ਕਬਰਸਤਾਨ ਦੀ ਚਾਰ ਦਿਵਾਰੀ ਕਰਨ ਲਈ 7 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਹ ਪੈਸੇ ਬਹੁਤ ਜਲਦੀ ਪੰਚਾਇਤ ਕੋਲ ਪੁੱਜ ਜਾਣਗੇ | ਗਿਆਸਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਪਾਰਟੀ ਦੀ ਸਰਕਾਰ ਸਮਾਜ ਦੇ ਹਰ ਵਰਗ ਨੂੰ ਬਰਾਬਰਤਾ ਨਾਲ ਮਾਣ ਸਨਮਾਨ ਅਤੇ ਸਹੂਲਤਾਂ ਦੇ ਰਹੀ ਹੈ | ਜਿਵੇਂ ਬਿਜਲੀ ਦੀ 600 ਯੂਨਿਟ, 10 ਲੱਖ ਵਾਲਾ ਸਿਹਤ ਬੀਮਾ ਯੋਜਨਾ ਕਾਰਡ ਅਤੇ ਜਨਰਲ ਅÏਰਤਾਂ ਲਈ 1 ਹਜਾਰ ਰੁਪਏ ਅਤੇ ਐਸ.ਸੀ ਅÏਰਤਾਂ ਲਈ 1500 ਰੁਪਏ ਬਿਨਾਂ ਭੇਦ ਲਾਗੂ ਕੀਤੇ ਹਨ | ਉਨ੍ਹਾਂ ਸਮੂਹ ਭਾਈਚਾਰੇ ਨੂੰ ਆਪ ਪਾਰਟੀ ਦਾ ਸਾਥ ਦੇਣ ਲਈ ਕਿਹਾ | ਕਿ ਰਹਿੰਦੀਆਂ ਮੰਗਾਂ ਵੀ ਇਸੇ ਸਮੇਂ ਦੌਰਾਨ ਪੂਰੀਆਂ ਕਰ ਦਿੱਤੀਆਂ ਜਾਣਗੀਆਂ | |